ਹੈਲਥ ਡੈਸਕ - ਸਾਡੀ ਰੋਜ਼ਾਨਾ ਦੀ ਰੀਤਾਂ ਅਤੇ ਆਦਤਾਂ ਸਾਡੇ ਸਿਹਤ ਤੇ ਬੜਾ ਅਸਰ ਪਾਉਂਦੀਆਂ ਹਨ। ਜਦੋਂ ਕਿ ਸਵੇਰੇ ਨਹਾਉਣਾ ਆਮ ਤੌਰ 'ਤੇ ਲੋਕਾਂ ਵਿਚ ਜ਼ਿਆਦਾ ਪ੍ਰਚਲਿਤ ਹੈ, ਪਰ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਵੀ ਬਹੁਤ ਫਾਇਦਿਆਂ ਨਾਲ ਭਰਪੂਰ ਹੈ। ਇਹ ਨਾ ਸਿਰਫ਼ ਸਰੀਰ ਨੂੰ ਤਾਜ਼ਾ ਅਤੇ ਸਾਫ਼ ਰੱਖਦਾ ਹੈ, ਸਗੋਂ ਮਾਨਸਿਕ ਤਣਾਅ ਨੂੰ ਵੀ ਘਟਾਉਂਦਾ ਹੈ ਅਤੇ ਚੰਗੀ ਨੀਂਦ ਵਿਚ ਮਦਦ ਕਰਦਾ ਹੈ। ਆਓ, ਜਾਣੀਏ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣ ਦੇ ਕੀ-ਕੀ ਫਾਇਦੇ ਹਨ।
ਵਧੀਆ ਨੀਂਦ
- ਹਲਕੇ ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ, ਨਰਵ ਸਿਸਟਮ ਠੰਢਾ ਹੁੰਦਾ ਹੈ, ਜਿਸ ਨਾਲ ਨੀਂਦ ਸੁਚੱਜੀ ਤੇ ਗਹਿਰੀ ਆਉਂਦੀ ਹੈ।
ਦਿਨ ਭਰ ਦੀ ਧੂੜ ਤੇ ਪਸੀਨੇ ਤੋਂ ਛੁਟਕਾਰਾ
- ਬਾਹਰ ਜਾਂ ਘਰ ਦੇ ਕੰਮ ਕਰਕੇ ਸਰੀਰ 'ਤੇ ਚਿੱਪਚਿਪਾਪਨ ਜਾਂ ਗੰਦਗੀ ਜਮ ਜਾਂਦੀ ਹੈ। ਰਾਤ ਨੂੰ ਨਹਾਉਣ ਨਾਲ ਇਹ ਹਟ ਜਾਂਦੀ ਹੈ, ਜਿਸ ਨਾਲ ਚਮੜੀ ਸਾਫ ਤੇ ਤਾਜ਼ਾ ਮਹਿਸੂਸ ਕਰਦੀ ਹੈ।
ਤਣਾਅ ਘਟਾਵੇ
- ਨਹਾਉਣਾ ਇਕ ਤਰ੍ਹਾਂ ਦੀ ਥੈਰਿਪੀ ਵਰਗਾ ਕੰਮ ਕਰਦਾ ਹੈ, ਜੋ ਦਿਨ ਭਰ ਦੇ ਤਣਾਅ, ਥਕਾਵਟ ਤੇ ਮਾਨਸਿਕ ਝੰਝਟਾਂ ਨੂੰ ਘਟਾਉਂਦਾ ਹੈ।
ਚਮੜੀ ਲਈ ਲਾਭਕਾਰੀ
- ਸੌਣ ਤੋਂ ਪਹਿਲਾਂ ਸਰੀਰ ਸਾਫ ਹੋਣ ਨਾਲ ਰਾਤ ਦੌਰਾਨ ਚਮੜੀ ਸੁਚੱਜੀ ਢੰਗ ਨਾਲ ਸਾਹ ਲੈਂਦੀ ਹੈ, ਜਿਸ ਨਾਲ ਬਲੇਕਹੈਡ, ਪਿੰਪਲ ਜਾਂ ਰੈਸ਼ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਸਰੀਰਕ ਗੰਧ ਤੋਂ ਛੁਟਕਾਰਾ
- ਜਿਨ੍ਹਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ, ਉਨ੍ਹਾਂ ਲਈ ਰਾਤ ਨੂੰ ਨ੍ਹਾਉਣਾ ਸਰੀਰ ਦੀ ਗੰਧ ਤੋਂ ਨਜਾਤ ਪਾਉਣ ਦਾ ਵਧੀਆ ਤਰੀਕਾ ਹੈ।
ਸਰੀਰ ਦਾ ਤਾਪਮਾਨ ਕਰੇ ਸੰਤੁਲਿਤ
- ਨਹਾਉਣ ਨਾਲ ਸਰੀਰ ਦਾ ਤਾਪਮਾਨ ਹੌਲੀ-ਹੌਲੀ ਘਟਦਾ ਹੈ, ਜੋ ਕਿ ਸੌਣ ਦੀ ਤਿਆਰੀ ਵਿਚ ਮਦਦਗਾਰ ਹੁੰਦਾ ਹੈ।
ਸਾਵਧਾਨ! ਰੋਟੀ ਪਕਾਉਂਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀਆਂ, ਜਾਣੋ ਬਣਾਉਣ ਦਾ ਤਰੀਕਾ
NEXT STORY