ਹੈਲਥ ਡੈਸਕ - ਰੋਟੀ ਭਾਰਤੀ ਰਸੋਈ ਦੀ ਜਾਨ ਹੈ। ਹਰ ਘਰ ਵਿਚ ਰੋਜ਼ਾਨਾ ਰੋਟੀਆਂ ਬਣਦੀਆਂ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਰੋਟੀ ਪਕਾਉਣ ਸਮੇਂ ਕੀਤੀਆਂ ਕੁਝ ਆਮ ਗਲਤੀਆਂ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ? ਅਣਜਾਣੇ ਵਿਚ ਹੋ ਰਹੀਆਂ ਇਹ ਗਲਤੀਆਂ ਨਾ ਸਿਰਫ਼ ਰੋਟੀ ਦੇ ਸੁਆਦ ਨੂੰ ਖ਼ਰਾਬ ਕਰਦੀਆਂ ਹਨ, ਸਗੋਂ ਇਹ ਸਰੀਰ ਨੂੰ ਹਾਣੀ ਵੀ ਪਹੁੰਚਾ ਸਕਦੀਆਂ ਹਨ, ਤਾਂ ਆਓ ਜਾਣੀਏ ਕਿ ਰੋਟੀ ਪਕਾਉਂਦੇ ਸਮੇਂ ਕਿਹੜੀਆਂ ਗੱਲਾਂ ਤੋਂ ਰਹਿਣਾ ਚਾਹੀਦਾ ਹੈ।
ਨਾ ਕਰੋ ਇਹ ਗਲਤੀਆਂ :-
ਠੰਢਾ ਤਵਾ ਵਰਤਣਾ
- ਜੇ ਤਵਾ ਠੰਢਾ ਹੋਵੇ ਤਾਂ ਰੋਟੀ ਨਾ ਸਹੀ ਤਰ੍ਹਾਂ ਸਿਕਦੀ ਹੈ, ਨਾ ਹੀ ਫੁਲਦੀ ਹੈ। ਇਹ ਕਰਕ ਜਾਂ ਖਰਾਬ ਹੋ ਜਾਂਦੀ ਹੈ।
ਰੋਟੀ ਨੂੰ ਬਾਰ-ਬਾਰ ਪਰਤਾਉਣਾ
- ਰੋਟੀ ਨੂੰ ਵਾਰ ਵਾਰ ਪਰਤਾਉਣ ਨਾਲ ਇਹ ਨਰਮ ਦੀ ਥਾਂ ਕੜਕ ਹੋ ਜਾਂਦੀ ਹੈ, ਅਤੇ ਅੰਦਰੋਂ ਕੱਚੀ ਵੀ ਰਹਿ ਸਕਦੀ ਹੈ।
ਤਵੇ ਤੋਂ ਜਲਦੀ ਚੁੱਕਣਾ
- ਕਈ ਵਾਰੀ ਰੋਟੀ ਸਿੱਕਣ ਤੋਂ ਪਹਿਲਾਂ ਹੀ ਚੁੱਕ ਲਈ ਜਾਂਦੀ ਹੈ, ਜਿਸ ਨਾਲ ਇਹ ਅੱਧੀ ਕੱਚੀ ਰਹਿ ਜਾਂਦੀ ਹੈ।
ਪਕਾਉਣ ਵੇਲੇ ਵੱਧ ਤੇਲ ਜਾਂ ਘਿਓ ਪਾਉਣਾ
- ਆਮ ਰੋਟੀਆਂ 'ਤੇ ਜ਼ਰੂਰਤ ਤੋਂ ਵੱਧ ਤੇਲ ਜਾਂ ਘਿਓ ਪਾਉਣਾ ਸਿਹਤ ਲਈ ਚੰਗਾ ਨਹੀਂ। ਇਹ ਵਧੇਰੇ ਕੈਲੋਰੀ ਲਿਆਉਂਦਾ ਹੈ।
ਤੇਜ਼ ਹੀਟ 'ਤੇ ਰੱਖਣਾ
- ਜੇ ਤੁਸੀਂ ਰੋਟੀ ਨੂੰ ਅੰਤ ਵਿਚ ਅੱਗ 'ਤੇ ਰੱਖਦੇ ਹੋ ਤਾਂ ਇਹ ਕੰਮ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ। ਗਲਤ ਰੱਖਣ ਨਾਲ ਰੋਟੀ ਸਿੱਧੇ ਸੜ ਜਾਂਦੀ ਹੈ ਜਾਂ ਕੱਚੀ ਰਹਿ ਜਾਂਦੀ ਹੈ।
ਰੋਟੀ ਬਣਾਉਣ ਦਾ ਕੀ ਹੈ ਸਹੀ ਤਰੀਕਾ :-
- ਤਵਾ ਪੂਰੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ
- ਪਹਿਲੇ ਪਾਸੇ ਹਲਕਾ ਸਿਕਣ ਦਿਓ, ਫਿਰ ਦੂਜਾ ਪਾਸਾ ਚੰਗੀ ਤਰ੍ਹਾਂ ਪਕਾਓ
- ਅੰਤ ਵਿਚ ਜੇ ਲੋੜ ਹੋਵੇ ਤਾਂ ਸਿੱਧਾ ਅੱਗ 'ਤੇ ਫੁਲਾਓ।
- ਪਕਾਉਣ ਵੇਲੇ ਹੌਲੀ-ਹੌਲੀ ਦਬਾਅ ਦੇ ਕੇ ਰੋਟੀ ਨੂੰ ਫੁਲਣ ਵਿਚ ਮਦਦ ਕਰੋ।
- ਸਿੱਖੀ ਹੋਈ ਰੋਟੀ ਨੂੰ ਤੁਰੰਤ ਰੱਖਣ ਦੀ ਥਾਂ ਥੋੜ੍ਹਾ ਢਕ ਕੇ ਰੱਖੋ ਤਾਂ ਜੋ ਨਰਮੀ ਬਰਕਰਾਰ ਰਹੇ।
ਰੋਟੀ ਸਿਰਫ਼ ਇਕ ਰੋਜ਼ਾਨਾ ਦੀ ਖੁਰਾਕ ਨਹੀਂ, ਸਗੋਂ ਸਰੀਰ ਲਈ ਜ਼ਰੂਰੀ ਪੋਸ਼ਣ ਦਾ ਸਰੋਤ ਵੀ ਹੈ। ਇਸ ਕਰਕੇ ਜਦੋਂ ਤੁਸੀਂ ਰੋਟੀ ਬਣਾਉਣ ਜਾਂ ਪਕਾਉਣ ਲੱਗੋ, ਤਾਂ ਇਹਨਾਂ ਛੋਟੀਆਂ-ਛੋਟੀਆਂ ਗਲਤੀਆਂ ਤੋਂ ਬਚੋ, ਤਾਂ ਕਿ ਤੁਹਾਡੀ ਰੋਟੀ ਵੀ ਸਵਾਦਿਸ਼ਟ ਬਣੇ ਤੇ ਤੁਹਾਡੀ ਸਿਹਤ ਵੀ ਬਣੀ ਰਹੇ।
Peanut butter ਖਾਣ ਦੇ ਫਾਇਦੇ ਸੁਣ ਹੋ ਜਾਓਗੇ ਹੈਰਾਨ
NEXT STORY