ਜਲੰਧਰ (ਬਿਊਰੋ)– ਬਦਲਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਲਿਆਉਂਦਾ ਹੈ। ਇਸ ਮੌਸਮ ਦੌਰਾਨ ਫਲੂ, ਬੁਖਾਰ, ਟਾਈਫਾਈਡ ਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਨਾਲ ਲੋਕ ਪੀੜਤ ਰਹਿੰਦੇ ਹਨ। ਜੋ ਲੋਕ ਸ਼ੂਗਰ ਤੇ ਦਿਲ ਦੇ ਮਰੀਜ਼ ਹਨ, ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਮਰੀਜ਼ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ। ਬਦਲਦੇ ਮੌਸਮ ’ਚ ਖ਼ੁਦ ਨੂੰ ਬਚਾ ਕੇ ਰੱਖੋ ਨਹੀਂ ਤਾਂ ਜਲਦ ਬੀਮਾਰ ਹੋ ਸਕਦੇ ਹੋ। ਸਰੀਰ ਨੂੰ ਸਿਹਤਮੰਦ ਰੱਖਣ ਲਈ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ। ਇਸ ਮੌਸਮ ’ਚ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਹੇਠ ਲਿਖੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ–
ਇਹ ਖ਼ਬਰ ਵੀ ਪੜ੍ਹੋ : ਮਾਸਪੇਸ਼ੀਆਂ ਬਣਾਉਣ ਲਈ ਲਓ ਇਹ 2300 ਕੈਲਰੀ ਖੁਰਾਕ, ਘਟੇਗੀ ਸਰੀਰ ਦੀ ਜ਼ਿੱਦੀ ਚਰਬੀ
ਹਰਬਲ ਟੀ
ਬਦਲਦੇ ਮੌਸਮ ’ਚ ਤੁਹਾਨੂੰ ਆਮ ਚਾਹ ਦੀ ਬਜਾਏ ਹਰਬਲ ਟੀ ਪੀਣੀ ਚਾਹੀਦੀ ਹੈ। ਦਰਅਸਲ ਬਦਲਦੇ ਮੌਸਮ ’ਚ ਕਈ ਤਰ੍ਹਾਂ ਦੇ ਇੰਫੈਕਸ਼ਨ ਹੋਣ ਦਾ ਖ਼ਤਰਾ ਹੁੰਦਾ ਹੈ। ਹਰਬਲ ਟੀ 'ਚ ਐਂਟੀ-ਬੈਕਟੀਰੀਅਲ ਤੱਤ ਪਾਏ ਜਾਂਦੇ ਹਨ, ਜੋ ਇੰਫੈਕਸ਼ਨ ਹੋਣ ਦੇ ਖ਼ਤਰੇ ਨੂੰ ਘੱਟ ਕਰਦੇ ਹਨ।
ਗਰਮ ਪਾਣੀ
ਬਦਲੇ ਮੌਸਮ 'ਚ ਆਮ ਪਾਣੀ ਪੀਣ ਦੀ ਥਾਂ ਗਰਮ ਪਾਣੀ ਪੀਓ। ਉਂਝ ਗਰਮ ਪਾਣੀ ਪੀਣਾ ਹਰ ਮੌਸਮ 'ਚ ਫ਼ਾਇਦੇਮੰਦ ਹੁੰਦਾ ਹੈ ਪਰ ਬਦਲਦੇ ਮੌਸਮ 'ਚ ਇਸ ਨੂੰ ਖ਼ਾਸ ਕਰਕੇ ਪੀਣਾ ਚਾਹੀਦਾ ਹੈ। ਬਦਲਦੇ ਮੌਸਮ 'ਚ ਨੱਕ ਵਗਣ ਦੀ ਸਮੱਸਿਆ ਹੋਣ ਲੱਗਦੀ ਹੈ। ਰਿਸਰਚ 'ਚ ਪਾਇਆ ਗਿਆ ਹੈ ਕਿ ਗਰਮ ਪਾਣੀ ਦਾ ਸੇਵਨ ਕਰਨ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ।
ਸਪ੍ਰਾਊਟਸ
ਸਪ੍ਰਾਊਟਸ 'ਚ ਕਈ ਤਰ੍ਹਾਂ ਦੇ ਨਿਊਟ੍ਰੀਐਂਨਸ ਜਿਵੇਂ ਕਿ ਵਿਟਾਮਿਨ, ਮਿਨਰਲ, ਫਾਈਬਰ, ਵਿਟਾਮਿਨ ਸੀ, ਵਿਟਾਮਿਨ ਏ, ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਮਾੜੇ ਕੋਲੈਸਟਰਾਲ ਨੂੰ ਘੱਟ ਕਰਨ ਲਈ ਸਪ੍ਰਾਊਟਸ ਦਾ ਸੇਵਨ ਕਰਨਾ ਚੰਗਾ ਰਹਿੰਦਾ ਹੈ।
ਇਨ੍ਹਾਂ ਚੀਜ਼ਾਂ ਦੀ ਭੁੱਲ ਕੇ ਵੀ ਨਾ ਕਰੋ ਵਰਤੋਂ
ਬਦਲਦੇ ਮੌਸਮ 'ਚ ਤੁਹਾਨੂੰ ਠੰਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਖੰਘ ਤੇ ਬੁਖ਼ਾਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਜਿੰਨਾ ਹੋ ਸਕੇ ਇਸ ਮੌਸਮ 'ਚ ਆਈਸਕ੍ਰੀਮ ਤੇ ਕੋਲਡ ਡਰਿੰਕ ਤੋਂ ਦੂਰ ਰਹੋ। ਇਸ ਤੋਂ ਇਲਾਵਾ ਸ਼ਰਾਬ ਤੇ ਜ਼ਿਆਦਾ ਮਸਾਲੇ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਬਦਲਦੇ ਮੌਸਮ ’ਚ ਫਾਸਟ ਫੂਡ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੀਮਾਰੀਆਂ ਵਧਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਖ਼ੁਦ ਨੂੰ ਫਿੱਟ ਰੱਖਣ ਲਈ ਹਿਨਾ ਖ਼ਾਨ ਫਾਲੋਅ ਕਰਦੀ ਹੈ ਇਹ ਡਾਈਟ ਪਲਾਨ, ਜਾਣੋ ਕਸ਼ਮੀਰੀ ਗਰਲ ਦੀ ਖ਼ੂਬਸੂਰਤੀ ਦੇ ਰਾਜ਼
NEXT STORY