ਜਲੰਧਰ - ਸਬਜ਼ੀ ਬਣਾਉਂਦੇ ਸਮੇਂ ਜੇਕਰ ਜੀਰੇ ਦਾ ਤੜਕਾ ਲਗਾਇਆ ਜਾਵੇ ਤਾਂ ਉਸ ਨਾਲ ਖਾਣੇ ਦਾ ਸੁਆਦ ਹੋਰ ਦੁੱਗਣਾ ਹੋ ਜਾਂਦਾ ਹੈ। ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਕਿ ਜੀਰਾ ਸਿਰਫ ਦਾਲ ਅਤੇ ਸਬਜ਼ੀ ਦਾ ਸੁਆਦ ਵਧਾਉਣ ਦੇ ਕੰਮ ਆਉਂਦਾ ਹੈ ਪਰ ਅਜਿਹਾ ਨਹੀਂ। ਖਾਣੇ ਦੇ ਸੁਆਦ ਦੇ ਨਾਲ-ਨਾਲ ਜੀਰਾ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਵੀ ਲਾਹੇਵੰਦ ਹੁੰਦਾ ਹੈ। ਜੀਰੇ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਵਰਗੇ ਗੁਣ ਸਿਹਤ ਨੂੰ ਦਰੁਸਤ ਰੱਖਣ 'ਚ ਮਦਦ ਕਰਦੇ ਹਨ। ਜੀਰੇ 'ਚ 100 ਦੇ ਕਰੀਬ ਕੈਮੀਕਲਸ ਯੋਗਿਕ ਹੁੰਦੇ ਹਨ, ਜੋ ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਵਿਟਾਮਿਨ ਆਦਿ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਹਨ। ਸਵੇਰੇ ਉੱਠਦੇ ਸਾਰ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਜੀਰੇ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ...
1. ਸਰਦੀ-ਜ਼ੁਕਾਮ ਤੋਂ ਛੁਟਕਾਰਾ
ਜੀਰੇ ਦਾ ਪਾਣੀ ਸਰਦੀ-ਜ਼ੁਕਾਮ ਤੋਂ ਵੀ ਛੁਟਕਾਰਾ ਦਿਵਾਉਣ 'ਚ ਲਾਹੇਵੰਦ ਹੁੰਦਾ ਹੈ। ਮੌਸਮ ਬਦਲਣ ਦੇ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਹੋਣਾ ਆਮ ਗੱਲ ਹੈ। ਜੀਰੇ ਦਾ ਪਾਣੀ ਸਰਦੀ-ਜ਼ੁਕਾਮ ਅਤੇ ਵਾਇਰਲ ਬੁਖਾਰ ਜਿਹੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਜੀਰੇ 'ਚ ਭਰਪੂਰ ਮਾਤਰਾ ਵਿਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਚ ਇਕੱਠੇ ਹੋ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ।
2. ਨੀਂਦ ਦੀ ਕਮੀ ਕਰੇ ਦੂਰ
ਜੀਰੇ ਦਾ ਪਾਣੀ ਨੀਂਦ ਦੀ ਕਮੀ ਦੂਰ ਕਰਨ 'ਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਭੱਜਦੌੜ ਭਰੀ ਜ਼ਿੰਦਗੀ ਅਤੇ ਤਣਾਅ ਦੇ ਚਲਦੇ ਜੇਕਰ ਤੁਹਾਨੂੰ ਵੀ ਨੀਂਦ ਆਉਣੀ ਬੰਦ ਹੋ ਗਈ ਹੈ ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ।
3. ਕਬਜ ਤੋਂ ਦੇਵੇ ਛੁਟਕਾਰਾ
ਗਲਤ ਖਾਣ-ਪੀਣ ਦੇ ਕਾਰਨ ਗੈਸ ਅਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੋ ਗਈ ਹੈ। ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਇਹ ਕਬਜ ਨੂੰ ਜੜ ਤੋਂ ਖਤਮ ਕਰਦਾ ਹੈ।
4. ਗੈਸ ਦੀ ਸਮੱਸਿਆ ਨਹੀਂ ਹੁੰਦੀ
ਜੇਕਰ ਤੁਸੀਂ ਜੀਰੇ ਦਾ ਪਾਣੀ ਖਾਲੀ ਢਿੱਡ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਲੀਵਰ ਵੀ ਮਜ਼ਬੂਤ ਹੁੰਦਾ ਹੈ ਅਤੇ ਪੇਟ 'ਚ ਗੈਸ ਦੀ ਸਮੱਸਿਆ ਵੀ ਨਹੀਂ ਹੁੰਦੀ।
5. ਸਰੀਰ ’ਚ ਫੈਟ ਜਮ੍ਹਾਂ ਨਹੀਂ ਹੋਵੇਗੀ
ਜ਼ੀਰਾ ਇੱਕ ਐਂਟੀਆਕਸੀਡੈਂਟ ਹੈ, ਜੋ ਮੈਟਾਬਾਲਿਜ਼ਮ ਨੂੰ ਤੇਜ਼ ਕਰਨ ’ਚ ਮਦਦ ਕਰਦਾ ਹੈ। ਜੇਕਰ ਮੈਟਾਬਾਲਿਜ਼ਮ ਤੇਜ਼ ਹੋਵੇਗਾ ਤਾਂ ਸਰੀਰ ਦਾ ਫੈਟ ਜਮ੍ਹਾਂ ਨਹੀਂ ਹੋਵੇਗਾ ।
6. ਭਾਰ ਘੱਟ ਕਰਨ ’ਚ ਕਰੇ ਮਦਦ
ਜ਼ੀਰੇ ਵਿੱਚ ਵਿਟਾਮਿਨ, ਕੈਲਸ਼ੀਅਮ, ਮੈਗਨੀਜ਼, ਕਾਪਰ, ਆਇਰਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਜਿਹੜੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਭਾਰ ਘੱਟ ਕਰਨ ’ਚ ਮਦਦ ਕਰਦੇ ਹਨ ।
7. ਪਾਚਨ ਤੰਤਰ ਬਣਾਏ ਮਜ਼ਬੂਤ
ਗਲਤ ਖਾਣ-ਪੀਣ ਕਰਕੇ ਅੱਜਕਲ੍ਹ ਲੋਕਾਂ ਦਾ ਪਾਚਨ ਤੰਤਰ ਖਰਾਬ ਹੁੰਦਾ ਜਾ ਰਿਹਾ ਹੈ। ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਜੀਰੇ ਦੇ ਪਾਣੀ 'ਚ ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਮਿਨਰਲਸ ਜਿਹੇ ਗੁਣ ਹੁੰਦੇ ਹਨ, ਜੋ ਇਨਫੈਕਸ਼ਨ ਦੀ ਸਮੱਸਿਆ ਤੋਂ ਮੁਕਤੀ ਦਿਵਾਉਂਦੇ ਹਨ। ਜੀਰੇ ਦਾ ਪਾਣੀ ਪੀਣ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
8. ਇਮਿਊਨਿਟੀ ਸਿਸਟਮ ਵਧਾਏ
ਜੀਰੇ ਦੇ ਪਾਣੀ ਨੂੰ ਆਇਰਨ ਦਾ ਵੱਡਾ ਸਰੋਤ ਮੰਨਿਆਂ ਜਾਂਦਾ ਹੈ। ਇਸ ਦੇ ਪਾਣੀ 'ਚ ਵਿਟਾਮਿਨ-1 ਅਤੇ ਵਿਟਾਮਿਨ-3 ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਸਾਡਾ ਇਮਿਊਨਿਟੀ ਦਾ ਪੱਧਰ ਵਧਦਾ ਹੈ।
ਜੀਰੇ ਦਾ ਪਾਣੀ ਕਿਵੇਂ ਤਿਆਰ ਕਰੀਏ?
ਸਮੱਗਰੀ:
1 ਚਮਚ ਜੀਰਾ
1 ਗਲਾਸ ਪਾਣੀ
ਨਿੰਬੂ ਅਤੇ ਸ਼ਹਿਦ (ਆਪਸ਼ਨਲ)
ਬਣਾਉਣ ਦਾ ਤਰੀਕਾ:
ਜੀਰੇ ਦੇ ਪਾਣੀ ਨੂੰ ਕਰੀਬ 5-10 ਮਿੰਟ ਤੱਕ ਉਬਾਲੋ।
ਪਾਣੀ ਨੂੰ ਕਮਰੇ ਦੇ ਤਾਪਮਾਨ ਤੱਕ ਠੰਡਾ ਹੋਣ ਦਿਓ।
ਹੁਣ ਇਸ ਨੂੰ ਫਿਲਟਰ ਕਰੋ ਅਤੇ ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਓ।
ਸਿਹਤ ਬਣਾ ਨਹੀਂ ਖਰਾਬ ਕਰ ਰਿਹੈ ਡੱਬਾਬੰਦ ਜੂਸ, ਇਸ 'ਚ ਫਲ ਨਾਲੋਂ ਜ਼ਿਆਦਾ ਹੁੰਦੀ ਹੈ ਖੰਡ
NEXT STORY