ਨਵੀਂ ਦਿੱਲੀ— ਬੀਮਾਰੀਆਂ ਤੋਂ ਬਚਣ ਲਈ ਸਰੀਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਖੁਦ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਬਹੁਤ ਸਾਰੀ ਹੈਲਦੀ ਚੀਜ਼ਾਂ ਜਿਵੇਂ ਫਲ, ਸਬਜ਼ੀਆਂ,ਗ੍ਰੀਨ ਟੀ ਅਤੇ ਨਟਸ ਦੀ ਵਰਤੋਂ ਕਰਦੇ ਹੋ। ਕੁਝ ਲੋਕ ਤਾਂ ਬਿਨਾਂ ਟਾਈਮ ਦੇਖੇ ਹੀ ਇਹ ਸਭ ਖਾਣ ਲੱਗਦੇ ਹਨ ਪਰ ਗਲਤ ਟਾਈਮ 'ਤੇ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਸਿਹਤ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਬਹੁਤ ਸਾਰੇ ਹੈਲਦੀ ਫੂਡ ਗਲਤ ਸਮੇਂ 'ਤੇ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਰਾਤ ਨੂੰ ਖਾਣ ਨਾਲ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਸਾਵਧਾਨੀ ਵਰਤ ਕੇ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ ਤਾਂ ਆਓ ਜਾਣਦੇ ਹਾਂ ਅਜਿਹੇ ਕੁਝ ਹੈਲਦੀ ਫੂਡਸ ਬਾਰੇ...
1. ਕੇਲਾ
ਐਂਟੀ-ਐਸਿਡ ਗੁਣਾਂ ਨਾਲ ਭਰਪੂਰ ਕੇਲੇ ਦੀ ਵਰਤੋਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਪਰ ਰਾਤ 'ਚ ਇਸ ਨੂੰ ਖਾਣ ਨਾਲ ਕੋਲਡ ਅਤੇ ਕਫ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਿਨ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਐਨਰਜੀ ਦੇਣ ਦੇ ਨਾਲ ਹਾਰਟ ਬਰਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

2. ਦਹੀਂ
ਸਵੇਰੇ ਅਤੇ ਦਿਨ 'ਚ ਦਹੀਂ ਦੀ ਵਰਤੋਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਰਾਤ 'ਚ ਇਸ ਦੀ ਵਰਤੋਂ ਕਰਨ ਨਾਲ ਐਸੀਡਿਟੀ ਅਤੇ ਡਾਈਜੇਸ਼ਨ ਡਿਸ ਆਰਡਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਭੁੱਲ ਕੇ ਵੀ ਇਸ ਨੂੰ ਰਾਤ ਦੇ ਸਮੇਂ ਨਹੀਂ ਖਾਣਾ ਚਾਹੀਦਾ।
3. ਗ੍ਰੀਨ ਟੀ
ਭਾਰ ਘਟਾਉਣ ਲਈ ਹਰ ਕੋਈ ਸਭ ਤੋਂ ਪਹਿਲਾਂ ਗ੍ਰੀਨ ਟੀ ਦੀ ਵਰਤੋਂ ਕਰਦਾ ਹੈ। ਜਲਦੀ ਭਾਰ ਘੱਟ ਕਰਨ ਲਈ ਕੁਝ ਲੋਕ ਖਾਲੀ ਪੇਟ ਗ੍ਰੀਨ ਟੀ ਪੀਣਾ ਸ਼ੁਰੂ ਕਰ ਦਿੰਦੇ ਹਨ ਪਰ ਇਸ 'ਚ ਮੌਜੂਦ ਕੈਫਿਨ ਸਰੀਰ ਨੂੰ ਡਿਹਾਈਡ੍ਰੇਟ ਕਰਦਾ ਹੈ। ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ।

4. ਸੇਬ
ਐਂਟੀਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਸੇਬ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਅਕਸਰ ਲੋਕ ਰਾਤ ਨੂੰ ਖਾਣਾ ਖਾਣ ਦੇ ਬਾਅਦ ਸੇਬ ਦੀ ਵਰਤੋਂ ਕਰਦੇ ਹਨ ਪਰ ਰਾਤ 'ਚ ਇਸ ਦੀ ਵਰਤੋਂ ਐਸੀਡਿਟੀ ਦੀ ਸਮੱਸਿਆ ਨੂੰ ਵਧਾਉਂਦਾ ਹੈ।
5. ਚੌਲ
ਜ਼ਿਆਦਾਤਰ ਲੋਕ ਰਾਤ ਦੇ ਭੋਜਨ 'ਚ ਚੌਲ ਖਾਣਾ ਪਸੰਦ ਕਰਦੇ ਹਨ। ਇਸ 'ਚ ਮੌਜੂਦ ਸਟਾਰਚ ਸੌਂਦੇ ਸਮੇਂ ਬਲੋਟਿੰਗ ਦੀ ਸਮੱਸਿਆ ਪੈਦਾ ਕਰਦਾ ਹੈ। ਇਸ ਲਈ ਦਿਨ ਦੇ ਸਮੇਂ ਚੌਲ ਖਾਓ ਇਸ ਨਾਲ ਇਹ ਰਾਤ ਤਕ ਡਾਈਜੈਸਟ ਹੋ ਜਾਂਦੇ ਹਨ।
6. ਕੌਫੀ
ਬਹੁਤ ਸਾਰੇ ਲੋਕ ਥਕਾਵਟ ਦੂਰ ਕਰਨ ਲਈ ਰਾਤ ਦੇ ਸਮੇਂ ਕੌਫੀ ਪੀਂਦੇ ਹਨ ਪਰ ਇਹ ਅਨਹੈਲਦੀ ਹੈਬਿਟ ਹੈ ਰਾਤ 'ਚ ਕੌਫੀ ਦੀ ਵਰਤੋਂ ਜਾਈਜੇਸ਼ਨ ਸਿਸਟਮ ਨੂੰ ਖਰਾਬ ਕਰਦਾ ਹੈ। ਜਿਸ ਨਾਲ ਪੇਟ 'ਚ ਗੈਸ ਬਣਨਾ, ਐਸੀਡਿਟੀ, ਹਾਰਟਬਰਨ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
7. ਦੁੱਧ
ਦੁੱਧ 'ਚ ਕਈ ਮਿਨਰਲਸ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ। ਕੁਝ ਲੋਕ ਸਵੇਰੇ 'ਤੇ ਕੁਝ ਰਾਤ ਨੂੰ ਦੁੱਧ ਪੀਂਦੇ ਹਨ। ਦੁੱਧ ਦੀ ਵਰਤੋਂ ਰਾਤ ਦੇ ਸਮੇਂ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀ ਸਾਰੀ ਥਕਾਵਟ ਉਤਰ ਜਾਂਦੀ ਹੈ ਅਤੇ ਸਰੀਰ ਰਿਲੈਕਸ ਹੁੰਦਾ ਹੈ।

ਇਹ ਹਨ ਹਾਰਟ ਅਟੈਕ ਦੇ ਲੱਛਣ, ਕਾਰਨ ਅਤੇ ਘਰੇਲੂ ਉਪਾਅ
NEXT STORY