ਨਵੀਂ ਦਿੱਲੀ— ਸਰੀਰ 'ਚ ਯੁਰਿਕ ਐਸਿਡ ਵਧਣਾ ਅੱਜ-ਕਲ ਲੋਕਾਂ ਦੀ ਆਮ ਸਮੱਸਿਆ ਬਣ ਗਈ ਹੈ। ਇਸਦੀ ਸ਼ੁਰੂਆਤ ਗੋਡਿਆਂ, ਅੱਡੀਆਂ,ਉਂਗਲੀਆਂ 'ਚ ਦਰਦ ਹੋਣ 'ਤੋਂ ਹੁੰਦੀ ਹੈ। ਇਹ ਇਸ ਰੋਗ ਦੀ ਸਭ ਤੋਂ ਵੱਡੀ ਪਹਿਚਾਨ ਹੈ ਕਿ ਰਾਤ ਨੂੰ ਜੋੜਾਂ ਦਾ ਦਰਦ ਵਧਦਾ ਹੈ ਅਤੇ ਸਵੇਰੇ ਥਕਾਵਟ ਮਹਿਸੂਸ ਹੁੰਦੀ ਹੈ। ਇਸ ਦਾ ਸਮੇਂ ਰਹਿੰਦੇ ਇਲਾਜ਼ ਨਾ ਕੀਤਾ ਜਾਵੇ ਤਾਂ ਗੰਭੀਰ ਰੂਪ ਲੈ ਲੈਂਦੀ ਹੈ ਜਿਵੇਂ ਗੱਠਿਆ, ਜੋੜਾਂ 'ਚ ਦਰਦ ਅਤੇ ਕਿਡਨੀ 'ਚ ਪੱਥਰੀ ਹੋਣ ਦਾ ਖਤਰਾ ਹੁੰਦਾ ਹੈ ਪਰ ਤੁਸੀਂ ਘਰ 'ਚ ਹੀ ਕੁਝ ਆਸਾਨ ਚੀਜ਼ਾਂ ਤੋਂ ਪਰਹੇਜ਼ ਕਰਕੇ ਇਸ ਨੂੰ ਸਮੇਂ ਰਹਿੰਦੇ ਠੀਕ ਕਰ ਸਕਦੇ ਹੋ।
1. ਸ਼ਰਾਬ
ਸ਼ਰਾਬ ਸਰੀਰ ਦੇ ਲਈ ਹਾਨੀਕਾਰਕ ਹੈ। ਇਹ ਸਰੀਰ ਨੂੰ ਹਾਈਡ੍ਰੇਟ ਕਰ ਦਿੰਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਦਾ ਯੂਰਿਕ ਐਸਿਡ ਵਧਦਾ ਹੈ ਉਨ੍ਹਾਂ ਨੂੰ ਸ਼ਰਾਬ ਦੀ ਵਰਤੋ ਤੋਂ ਦੂਰ ਰਹਿਣਾ ਚਾਹੀਦਾ ਹੈ।
2. ਮੱਖਣ ਦੀ ਵਰਤੋ
ਭੋਜਨ 'ਚ ਮੱਖਣ ਦੀ ਵਰਤੋ ਕਰਨੀ ਚਾਹੀਦੀ ਹੈ। ਇਹ ਯੂਰਿਕ ਐਸਿਡ ਦੇ ਲੈਵਲ ਨੂੰ ਵਧਾਉਂਦਾ ਹੈ।
3. ਫਾਸਟ ਫੂਡ
ਜੇ ਸਰੀਰ 'ਚ ਯੁਰਿਕ ਐਸਿਡ ਵਧਦਾ ਹੈ ਤਾਂ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਇਨ੍ਹਾਂ 'ਚ ਸੈਚੁਰੇਟੇਡ ਫੈਟ ਕਾਫੀ ਮਾਤਰਾ 'ਚ ਹੁੰਦਾ ਹੈ। ਜਿਸ ਨਾਲ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ।
4. ਮਾਸਾਹਾਰੀ ਭੋਜਨ
ਜਦੋਂ ਤੁਹਾਨੂੰ ਗੱਠਿਆ ਹੋਵੇ ਤਾਂ ਮੱਛੀ ਅਤੇ ਮੀਟ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਨਾਲ ਜ਼ਿਆਦਾ ਮਾਤਰਾ 'ਚ ਪਿਯੂਰਿਨ ਹੁੰਦਾ ਹੈ। ਜੋ ਸਰੀਰ 'ਚ ਜ਼ਿਆਦਾ ਯੂਰਿਕ ਐਸਿਡ ਪੈਦਾ ਕਰਦਾ ਹੈ।
5. ਵਰਤ ਅਤੇ ਡਾਈਟਿੰਗ
ਕੁਝ ਲੋਕ ਜ਼ਿਆਦਾ ਵਰਤ ਅਤੇ ਡਾਈਟਿੰਗ ਕਰਦੇ ਹਨ ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੇਟ ਫੁੱਲਣ ਦੇ ਹੋ ਸਕਦੇ ਹਨ ਇਹ ਕਾਰਨ
NEXT STORY