ਨਵੀਂ ਦਿੱਲੀ: ਕੀਵੀ ਭਾਵੇਂ ਹੀ ਵੇਖਣ ’ਚ ਇਕ ਛੋਟਾ ਜਿਹਾ ਫ਼ਲ ਹੈ ਪਰ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸੁਆਦ ’ਚ ਹਲਕਾ ਜਿਹਾ ਖੱਟਾ ਅਤੇ ਮਿੱਠਾ ਹੁੰਦਾ ਹੈ। ਗਰਮੀਆਂ ਦੇ ਮੌਸਮ ’ਚ ਕੀਵੀ ਦੇ ਜੂਸ ਦੀ ਵਰਤੋਂ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਇਸ ’ਚ ਵਿਟਾਮਿਨ ਕੇ, ਵਿਟਾਮਿਨ ਸੀ, ਵਿਟਾਮਿਨ ਈ, ਫੋਲੇਟ, ਪੋਟਾਸ਼ੀਅਮ ਆਦਿ ਦਾ ਚੰਗਾ ਸਰੋਤ ਹੈ। ਖ਼ਬਰਾਂ ਮੁਤਾਬਕ ਕੀਵੀ ’ਚ ਜ਼ਿਆਦਾ ਮਾਤਰਾ ’ਚ ਐਂਟੀ-ਆਕਸੀਡੈਂਟ ਹੁੰਦਾ ਹੈ। ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਇਸ ਦੀ ਮਦਦ ਨਾਲ ਸਰੀਰ ਬੀਮਾਰੀਆਂ ਤੋਂ ਖ਼ੁਦ ਨੂੰ ਸੁਰੱਖਿਅਤ ਬਣਾਏ ਰੱਖਣ ’ਚ ਸਮਰੱਥ ਹੋ ਪਾਉਂਦਾ ਹੈ। ਆਓ ਜਾਣਦੇ ਹਾਂ ਕਿ ਕੋਰੋਨਾ ਕਾਲ ’ਚ ਅਤੇ ਗਰਮੀਆਂ ’ਚ ਕੀਵੀ ਕਿਸ ਤਰ੍ਹਾਂ ਨਾਲ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਕੀਵੀ ਦੇ ਜੂਸ ਦੇ ਫ਼ਾਇਦੇ
ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ
ਕੋਰੋਨਾ ਕਾਲ ’ਚ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ। ਮਜ਼ਬੂਤ ਇਮਿਊਨਿਟੀ ਸਰੀਰ ਨੂੰ ਕਈ ਇੰਫੈਕਸ਼ਨਾਂ ਤੋਂ ਬਚਾਉਣ ’ਚ ਮਦਦ ਕਰ ਸਕਦੀ ਹੈ। ਕੀਵੀ ਦੇ ਜੂਸ ਨੂੰ ਇਮਿਊਨ ਸਿਸਟਮ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ’ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦਾ ਹੈ।
ਅੱਖਾਂ ਦੀ ਰੌਸ਼ਨੀ ਹੁੰਦੀ ਹੈ ਤੇਜ਼
ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹਨ। ਅਸੀਂ ਅੱਖਾਂ ਦੀ ਮਦਦ ਨਾਲ ਦੁਨੀਆ ਨੂੰ ਦੇਖ ਸਕਦੇ ਹਾਂ। ਅੱਖਾਂ ਨੂੰ ਹੈਲਦੀ ਰੱਖਣ ਲਈ ਕੀਵੀ ਦੇ ਜੂਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ ਅਤੇ ਇਨ੍ਹਾਂ ਨੂੰ ਕਈ ਤਰ੍ਹਾਂ ਦੇ ਇੰਫੈਕਸ਼ਨ ਤੋਂ ਬਚਾਉਂਦਾ ਹੈ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬਲੱਡ ਪ੍ਰੈੱਸ਼ਰ ਨੂੰ ਰੱਖੇ ਕੰਟਰੋਲ ’ਚ
ਬਲੱਡ ਪ੍ਰੈੱਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੀਵੀ ਦੇ ਜੂਸ ਦੀ ਵਰਤੋਂ ਕਰੋ। ਕੀਵੀ ਦੇ ਜੂਸ ’ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ। ਇਹ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ।
ਕਬਜ਼ ਤੋਂ ਦਿਵਾਏ ਰਾਹਤ
ਕੀਵੀ ਦਾ ਜੂਸ ਪਾਚਨ ਤੰਤਰ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਕੀਵੀ ਦੇ ਜੂਸ ਦੀ ਵਰਤੋਂ ਕਰ ਸਕਦੇ ਹੋ। ਇਸ ’ਚ ਪਾਏ ਜਾਣ ਵਾਲੇ ਪੋਸ਼ਕ ਤੱਤ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਣ ’ਚ ਮਦਦ ਕਰਦੇ ਹਨ।
ਭਾਰ ਘਟਾਏ
ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਅਤੇ ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਕੀਵੀ ਦੇ ਜੂਸ ਦੀ ਵਰਤੋਂ ਕਰੋ। ਕੀਵੀ ਦੇ ਜੂਸ ’ਚ ਐਂਟੀ-ਆਕਸੀਡੈਂਡ, ਐਂਟੀ-ਇੰਫਲਾਮੈਂਟਰੀ, ਐਂਟੀ-ਹਾਈਪਰਟੈਂਸਿਵ ਦੇ ਗੁਣ ਪਾਏ ਜਾਂਦੇ ਹਨ ਜੋ ਮੋਟਾਪੇ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਵਾਇਰਸ ਨੇ ਲੱਭਿਆ ਇਕ ਹੋਰ ਰਸਤਾ, ਇੰਝ ਪਹੁੰਚ ਰਿਹੈ ਫੇਫੜਿਆਂ ਤੱਕ
NEXT STORY