ਬਰਮਿੰਘਮ - ਬਰਮਿੰਘਮ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੋਵਿਡ-19 ਦੇ ਸਬੰਧ ’ਚ ਇਕ ਅਹਿਮ ਤੱਥ ਸਾਝਾ ਕੀਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਪਣੇ ਦੰਦਾਂ ਨੂੰ ਚੰਗੀ ਤਰ੍ਹਾਂ ਬ੍ਰਸ਼ ਕਰਨ ਨਾਲ ਕੋਰੋਨਾ ਇਨਫੈਕਸ਼ਨ ਦੇ ਗੰਭੀਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ : 5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ
ਜ਼ਿਆਦਾ ਗੰਭੀਰ ਇਨਫੈਕਸ਼ਨ
ਵਿਗਿਆਨੀਆਂ ਦੀ ਟੀਮ ਨੇ ਆਪਣੀ ਖੋਜ ’ਚ ਪਾਇਆ ਹੈ ਕਿ ਵਾਇਰਸ ਸਿਰਫ਼ ਸਾਹ ਨਲੀ ਰਾਹੀਂ ਹੀ ਨਹੀਂ ਸਗੋਂ ਮਸੂੜਿਆਂ ਨਾਲ ਵੀ ਫੇਫੜਿਆਂ ’ਚ ਪਹੁੰਚ ਰਿਹਾ ਹੈ। ਉਹ ਮਸੂੜਿਆਂ ਨਾਲ ਖੂਨ ’ਚ ਪਹੁੰਚ ਜਾਂਦਾ ਹੈ ਅਤੇ ਫਿਰ ਖੂਨ ਪ੍ਰਵਾਹ ਰਾਹੀਂ ਉਹ ਫੇਫੜਿਆਂ ਦੇ ਅੰਦਰੂਨੀ ਹਿੱਸਿਆਂ ’ਚ। ਸਾਹ ਨਲੀ ਤੋਂ ਆਏ ਵਾਇਰਸ ਦੀ ਤੁਲਨਾ ’ਚ ਖੂਨ ਰਾਹੀਂ ਫੇਫੜਿਆਂ ਤੱਕ ਪਹੁੰਚੇ ਵਾਇਰਸ ਨਾਲ ਇਨਫੈਕਸ਼ਨ ਜ਼ਿਆਦਾ ਜਲਦੀ ਗੰਭੀਰ ਰੂਪ ਲੈਂਦਾ ਹੈ।
ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ
ਜਨਰਲ ਆਫ ਓਰਲ ਮੈਡੀਸਨ ਐਂਡ ਡੈਂਟਲ ਰਿਸਰਚ ’ਚ ਪ੍ਰਕਾਸ਼ਿਤ ਇਸ ਖੋਜ ਮੁਤਾਬਕ ਅਜੇ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਵਾਇਰਸ ਸਾਹ ਮਾਰ ਰਾਹੀਂ ਹੀ ਫੇਫੜਿਆਂ ਤੱਕ ਪਹੁੰਚ ਰਿਹਾ ਹੈ। ਇਸ ਲਈ ਨੱਕ ਅਤੇ ਗਲੇ ਦੇ ਸਵੈਬ ਨੂੰ ਹੀ ਪ੍ਰੀਖਣ ਲਈ ਲਿਆ ਜਾ ਰਿਹਾ ਸੀ। ਪਰ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਵਾਇਰਸ ਕੋਲ ਫੇਫੜਿਆਂ ਦੇ ਅੰਦਰੂਨੀ ਹਿੱਸਿਆਂ ’ਚ ਸਿੱਧਾ ਪਹੁੰਚ ਲਈ ਇਕ ਦੂਸਰਾ ਰਸਤਾ ਵੀ ਹੈ। ਉਹ ਮਸੂੜਿਆਂ ਰਾਹੀਂ ਖੂਨ ’ਚ ਪ੍ਰਵੇਸ਼ ਕਰਨ ’ਚ ਸਮਰੱਥ ਹੈ।
ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ ਭਾਰਤ 'ਚ ਕੋਰੋਨਾ ਹਾਲਾਤ ’ਤੇ ਜਤਾਈ ਚਿੰਤਾ, ਗਲੋਬਲ ਭਾਈਚਾਰੇ ਨੂੰ ਕੀਤੀ ਇਹ ਅਪੀਲ
ਦੰਦਾਂ ਦੀ ਸੜਨ ਤੇ ਮਸੂੜਿਆਂ ਦੀ ਬੀਮਾਰੀ ਬਣਾਉਂਦੀ ਹੈ ਰਸਤਾ
ਬਰਮਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਇਸ ਖੋਜ ਦੇ ਪ੍ਰਮੁੱਖ ਲੇਖਕ ਇਆਨ ਚੈਪਲ ਮੁਤਾਬਕ ਅਜੇ ਤੱਕ ਇਹੋ ਸਮਝਿਆ ਜਾ ਰਿਹਾ ਸੀ ਕਿ ਜ਼ਿਆਦਾਤਰ ਲੋਕਾਂ ’ਚ ਵਾਇਰਸ ਨੱਕ ਅਤੇ ਗਲੇ ਰਾਹੀਂ ਹੀ ਫੇਫੜਿਆਂ ਤੱਕ ਪਹੁੰਚਦਾ ਹੈ। ਦੰਦਾਂ ’ਚ ਸੜਨ ਅਤੇ ਮਸੂੜਿਆਂ ਦੀ ਬੀਮਾਰੀ ਵਾਇਰਸ ਨੂੰ ਆਸਾਨੀ ਨਾਲ ਖੂਨ ’ਚ ਪਹੁੰਚਣ ਦਾ ਰਸਤਾ ਦਿੰਦੀ ਹੈ। ਖੁੱਲ੍ਹੇ, ਫੁੱਲੇ ਅਤੇ ਜ਼ਖਮੀ ਮਸੂੜਿਆਂ ਨਾਲ ਵਾਇਰਸ ਖੂਨ ’ਚ ਦਾਖਲ ਕਰ ਜਾਂਦਾ ਹੈ।
ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ
1. ਵਾਇਰਸ ਲਾਰ ਨਾਲ ਦੰਦਾਂ ਅਤੇ ਮਸੂੜਿਆਂ ਤੇ ਸੰਪਰਕ ’ਚ ਆਉਂਦਾ ਹੈ ਅਤੇ ਬੀਮਾਰੀ ਨਾਲ ਨੁਕਸਾਨੇ ਮਸੂੜੇ ਵਾਇਰਸ ਨੂੰ ਖੂਨ ’ਚ ਪਹੁੰਚਣ ਦਾ ਰਸਤਾ ਦੇ ਦਿੰਦੇ ਹਨ।
2. ਵਾਇਰਸ ਰਕਤਧਾਰਾ ’ਚ ਪਹੁੰਚਕੇ ਦਿਲ ਤੋਂ ਹੁੰਦਾ ਹੋਇਆ ਛਾਤੀ ਤੱਕ ਪਹੁੰਚ ਜਾਂਦਾ ਹੈ।
3. ਦਿਲ ਵਾਇਰਸ ਨੂੰ ਫੇਫੜਿਆਂ ਵੱਲ ਜਾਣ ਵਾਲੀ ਧਮਨੀ ’ਚ ਪੰਪ ਕਰ ਦਿੰਦਾ ਹੈ।
4. ਵਾਇਰਸ ਖੂਨ ਨਾਲ ਫੇਫੜਿਆਂ ਦੇ ਉਨ੍ਹਾਂ ਛੋਟੇ ਹੋਲਾਂ ’ਚ ਪਹੁੰਚ ਜਾਂਦਾ ਹੈ ਜੋ ਖੂਨ ’ਚ ਆਕਸੀਜਨ ਮਿਲਾਉਂਦੇ ਹਨ।
5. ਵਾਇਰਸ ਏ. ਸੀ. ਈ. 2 ਰਿਸੈਪਟਰ ਰਾਹੀਂ ਐਂਡੋਥੇਲੀਅਲ ਨਾਲ ਜੁੜੇ ਜਾਂਦਾ ਹੈ ਅਤੇ ਐਂਜੀਯੋਟੈਨਸ਼ਨ ਵਧਣ ਲਗਦਾ ਹੈ।
6. ਐਂਜੀਯੋਟੈਨਸ਼ਨ ਵਧ ਜਾਣ ਨਾਲ ਖੂਨ ਵਾਲੀਆਂ ਨਾੜੀਆਂ ’ਚ ਸੁੰਘੜਨ ਸ਼ੁਰੂ ਹੋ ਜਾਂਦੀ ਹੈ, ਇਮਿਊਨ ਸਿਸਟਮ ਨਾਲ ਜੁੜੀਆਂ ਮੁਸ਼ਕਲਾਂ ਅਤੇ ਖੂਨ ਪ੍ਰਵਾਹ ’ਚ ਰੁਕਾਵਟ ਆਉਂਦੀ ਹੈ।
7. ਖੂਨ ਦੇ ਪ੍ਰਵਾਹ ’ਚ ਰੁਕਾਵਟ ਆਉਣ ਨਾਲ ਹੋਰ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਹਨ, ਫੇਫੜੀਆਂ ਦੇ ਕਿਨਾਰੇ ਹੋਰ ਆਧਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ, ਖੂਨ ’ਚ ਆਕਸੀਜਨ ਦੀ ਮਾਤਰਾ ਘੱਟ ਹੋਣ ਨਾਲ ਮਰੀਜ਼ ਦੀ ਹਾਲਤ ਵਿਗੜਨ ਲਗਦੀ ਹੈ।
ਇਹ ਵੀ ਪੜ੍ਹੋ : ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਭਾਰਤ ਨੂੰ ਮੈਡੀਕਲ ਸਪਲਾਈ ਕਰ ਰਹੇ ਜਹਾਜ਼ਾਂ ਨੂੰ ਰੋਕਿਆ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੀਆਂ 40 ਕੰਪਨੀਆਂ ਨੇ ਭਾਰਤ ਦੀ ਮਦਦ ਲਈ ਬਣਾਈ ਗਲੋਬਲ ਟਾਸਕ ਫੋਰਸ
NEXT STORY