ਹੈਲਥ ਡੈਸਕ : ਚੁਕੰਦਰ ਅਤੇ ਆਂਵਲਾ ਸਿਹਤ ਲਈ ਵਰਦਾਨ ਮੰਨੇ ਜਾਂਦੇ ਹਨ। ਸਰਦੀਆਂ 'ਚ ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਨਾਲ ਸਿਹਤ ਨੂੰ ਅਨੇਕਾਂ ਫਾਇਦੇ ਮਿਲਦੇ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਚੁਕੰਦਰ ਅਤੇ ਆਂਵਲਾ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਚੁਕੰਦਰ ਅਤੇ ਆਂਵਲੇ ਦੇ ਜੂਸ 'ਚ ਵਿਟਾਮਿਨ ਏ, ਵਿਟਾਮਿਨ ਬੀ ਕੰਪਲੈਕਸ, ਆਇਰਨ, ਫਾਈਬਰ, ਬੀਟਾ ਕੈਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫੋਲਿਕ ਐਸਿਡ ਮੌਜੂਦ ਹੁੰਦੇ ਹਨ। ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਨਾਲ ਸਰੀਰ ਰੋਗ ਮੁਕਤ ਰਹਿੰਦਾ ਹੈ।
ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਦਾ ਫਾਇਦੇ
ਇਮਊਨਿਟੀ ਬੂਸਟਰ
ਚੁਕੰਦਰ ਅਤੇ ਆਂਵਲੇ 'ਚ ਵਿਟਾਮਿਨ ਸੀ ਹੁੰਦਾ ਹੈ। ਗਟ ਹੈਲਥ (ਪਾਚਨ ਕਿਰਿਆ) ਨੂੰ ਸੁਧਾਰਨ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣਾ ਫਾਇਦੇਮੰਦ ਹੋਵੇਗਾ। ਇਹ ਜੂਸ ਸਰਦੀ -ਜ਼ੁਕਾਮ ਤੋਂ ਵੀ ਬਚਾਉਂਦਾ ਹੈ।
ਐਨਰਜ਼ੀ ਬੂਸਟਰ
ਸਰਦੀਆਂ 'ਚ ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਨਾਲ ਐਨਰਜ਼ੀ ਬੂਸਟ ਹੁੰਦੀ ਹੈ। ਸਰੀਰ 'ਚ ਖੂਨ ਦੀ ਕਮੀ ਦੂਰ ਕਰ ਲਈ ਚੁਕੰਦਰ ਅਤੇ ਆਂਵਲੇ ਦੇ ਜੂਸ ਦਾ ਨਿਯਮਿਤ ਸੇਵਨ ਕਰਨਾ ਜ਼ਰੂਰੀ ਹੈ। ਇਸ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ।
ਪਾਚਨ 'ਚ ਸੁਧਾਰ ਕਰੇ
ਚੁਕੰਦਰ ਅਤੇ ਆਂਵਲੇ ਦਾ ਜੂਸ ਪਾਚਨ 'ਚ ਸੁਧਾਰ ਕਰਦਾ ਹੈ। ਫਾਈਬਰ ਨਾਲ ਭਰਪੂਰ ਹੋਣ ਕਾਰਨ ਇਹ ਕਬਜ਼ ਅਤੇ ਗੈਸ ਤੋਂ ਰਾਹਤ ਦਿਵਾਉਂਦਾ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ
ਚੁਕੰਦਰ 'ਚ ਨਾਈਟ੍ਰੇਟ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ ਜਦਕਿ ਆਂਵਲਾ ਸਰੀਰ ਵਿਚੋਂ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਦਿਲ ਨਾਲ ਜੁੜੀਆਂ ਜਾਨਲੇਵਾ ਬਿਮਾਰੀਆਂ ਦਾ ਖਤਰਾ ਘਟ ਸਕਦਾ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਨਾਲ ਸਰੀਰ ਦਾ ਖਤਰਨਾਕ ਬਿਮਾਰੀਆਂ ਤੋ ਬਚਾਅ ਕੀਤਾ ਜਾ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੰਦਾ ਪਾਣੀ ਬਣ ਰਿਹੈ ਮੌਤ ਦੀ ਵਜ੍ਹਾ ? ਕੀ ਸਾਫ ਹੈ ਤੁਹਾਡਾ ਪੀਣ ਵਾਲਾ ਪਾਣੀ ?
NEXT STORY