ਜਲੰਧਰ - ਅੱਜ ਕੱਲ ਦੀ ਰੁੱਝੀ ਜੀਵਨ ਸ਼ੈਲੀ ਵਿਚ ਤਣਾਅ ਦੀ ਸਮੱਸਿਆ ਲੋਕਾਂ ‘ਚ ਆਮ ਬਣ ਰਹੀ ਹੈ। ਅਜਿਹਾ ਹੋਣ ਦਾ ਮੁੱਖ ਕਾਰਨ ਗਲਤ ਖੁਰਾਕ ਹੈ। ਗਲਤ ਖਾਣ-ਪੀਣ ਦੇ ਕਾਰਨ ਅੱਜ ਜ਼ਿਆਦਾਤਰ ਲੋਕ ਹਾਈ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਨਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਹਨ। ਤਾਜ਼ਾ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਭਾਰਤ ਵਿੱਚ 3 ਵਿੱਚੋਂ 1 ਵਿਅਕਤੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸਦਾ ਅਰਥ ਹੈ ਕਿ ਭਾਰਤ ਦੀ 30% ਵਿਚੋਂ ਜ਼ਿਆਦਾ ਆਬਾਦੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੀ ਹੈ। ਜੇਕਰ ਸਮੇਂ ਰਹਿੰਦਿਆਂ ਤੁਸੀਂ ਖੁਰਾਕ ਵਿੱਚ ਕੁਝ ਚੀਜ਼ਾਂ ਸ਼ਾਮਲ ਕਰਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ।
ਇਹ ਚੀਜ਼ਾਂ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਕਰਨਗੀਆਂ
ਇੱਕ ਖੋਜ ਵਿੱਚ ਅਜਿਹੀਆਂ ਖੁਰਾਕਾਂ ਦਾ ਖੁਲਾਸਾ ਹੋਇਆ ਹੈ, ਜੋ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੀਆੰ ਹਨ। ਡੈਸ਼ ਖੁਰਾਕ ਇਨ੍ਹਾਂ ਵਿਚੋਂ ਮੁੱਖ ਹੈ। ਇਨ੍ਹਾਂ ਸੱਤ ਅਹਾਰਾਂ ਵਿੱਚ ਇੱਕ ਆਮ ਚੀਜ ਪਾਈ ਜਾਂਦੀ ਹੈ ਅਤੇ ਉਹ ਹੈ ਪੌਦਿਆਂ ਤੋਂ ਲਿਆ ਭੋਜਨ ਭਾਵ ਪਲਾਂਟ ਅਧਾਰਤ ਖੁਰਾਕ। ਇਹ ਖੋਜ 8,416 ਵਿਅਕਤੀਆਂ ਉਤੇ ਕੀਤੀ ਗਈ ਸੀ ਅਤੇ 41 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਇਸ ਤੋਂ ਬਾਅਦ ਨਤੀਜੇ ਸਾਹਮਣੇ ਆਏ।
ਡੈਸ਼ ਡਾਈਟ
ਸੋਧ ਵਿਚ ਦੱਸਿਆ ਗਿਆ ਹੈ ਕਿ ਡੈਸ਼ ਡਾਈਟ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਸਭ ਤੋਂ ਜ਼ਿਆਦਾ ਮਦਦ ਕਰਦਾ ਹੈ। ਇਸ ਖੁਰਾਕ ਵਿੱਚ ਥੋੜੀ ਮਾਤਰਾ ਵਿੱਚ ਚੀਨੀ, ਸੋਡੀਅਮ ਅਤੇ ਸੈਚਰੇਟਿਡ ਚਰਬੀ ਦੀ ਘੱਟ ਮਾਤਰਾ ਹੁੰਦੀ ਹੈ।
ਕੁਦਰਤੀ ਭੋਜਨ
ਕੁਦਰਤੀ ਭੋਜਨ ਜਿਵੇਂ ਕਿ ਫਲ, ਸਬਜ਼ੀਆਂ, ਮੋਟੇ ਦਾਣੇ, ਗਿਰੀਦਾਰ, ਬੀਜ, ਘੱਟ ਚਰਬੀ ਵਾਲੀਆਂ ਡੇਅਰੀ ਉਤਪਾਦਾਂ ਆਦਿ ਸ਼ਾਮਲ ਹਨ। ਡੈਸ਼ ਖੁਰਾਕ ਵਿਚ ਥੋੜ੍ਹੀ ਜਿਹੀ ਚਰਬੀ ਚਿਕਨ ਅਤੇ ਮੱਛੀ ਦਾ ਸੇਵਨ ਕਰਨ ਦੀ ਰਿਆਇਤ ਦਿੱਤੀ ਜਾਂਦੀ ਹੈ। ਪਰ ਵਿਗਿਆਨੀਆਂ ਦੇ ਅਨੁਸਾਰ, ਇਸ ਖੁਰਾਕ ਨੂੰ ਅਪਣਾਉਣ ਨਾਲ, ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਹ ਸਟਰੋਕ ਦੇ ਜੋਖਮ ਨੂੰ 14% ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ 9% ਘਟਾਉਂਦਾ ਹੈ।
ਹੋਰ ਡਾਇਟ ਪਲਾਨ
ਖੋਜ ਅਨੁਸਾਰ, ਡੈਸ਼ ਡਾਈਟ ਤੋਂ ਇਲਾਵਾ ਮੈਡੀਟੇਰੀਅਨ ਖੁਰਾਕ, ਨੋਰਡਿਕ ਖੁਰਾਕ, ਸ਼ਾਕਾਹਾਰੀ ਖੁਰਾਕ, ਫਲ ਅਤੇ ਸਬਜ਼ੀਆਂ ਦੀ ਖੁਰਾਕ, ਉੱਚ ਰੇਸ਼ੇਦਾਰ ਭੋਜਨ, ਲੈਕਟੋ ਓਵੋ ਸ਼ਾਕਾਹਾਰੀ ਖੁਰਾਕ ਵੀ ਮਦਦਗਾਰ ਹੋ ਸਕਦੇ ਹਨ।
'ਜੇਤੂਨ ਦੇ ਤੇਲ' ਦੇ ਸੇਵਨ ਨਾਲ ਦੂਰ ਹੁੰਦੈ ਕੈਂਸਰ ਦਾ ਖਤਰਾ, ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY