ਹੈਲਥ ਡੈਸਕ - ਤੁਸੀਂ ਤਾਂਬੇ ਦੇ ਭਾਂਡੇ 'ਚ ਪਾਣੀ ਪੀਂਦੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਜਾਂ ਸੁਣਿਆ ਹੋਵੇਗਾ। ਆਯੁਰਵੇਦ ਅਨੁਸਾਰ ਤਾਂਬੇ ਦੇ ਭਾਂਡੇ ’ਚ ਪਾਣੀ ਪੀਣਾ ਬਹੁਤ ਸਿਹਤੰਦ ਦੱਸਿਆ ਗਿਆ ਹੈ ਕਿਉਂਕਿ ਤਾਂਬੇ ਦਾ ਪਾਣੀ ਸਰੀਰ 'ਚ ਤਿੰਨ ਦੋਸ਼ਾਂ ਨੂੰ ਸੰਤੁਲਿਤ ਕਰਨ 'ਚ ਸਮਰੱਥ ਹੈ। ਇਹ ਪਾਣੀ ਸਰੀਰ ਦੇ ਕਈ ਰੋਗ ਬਿਨਾਂ ਦਵਾਈ ਦੇ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ।
ਰਾਤ ਵੇਲੇ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ 'ਤਾਮਰਜਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹਾਲਾਂਕਿ ਇਸ ਪਾਣੀ ਦਾ ਸੁਆਦ ਥੋੜ੍ਹਾ ਵੱਖਰਾ ਹੁੰਦਾ ਹੈ ਪਰ ਇਹ ਪਾਣੀ ਕਦੇ ਬੇਹਾ ਨਹੀਂ ਹੁੰਦਾ। ਇਸ ਬਰਤਨ 'ਚ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਬਾਰੇ ਕਾਫੀ ਲੋਕ ਨਹੀਂ ਜਾਣਦੇ।
ਜੇਕਰ ਤੁਸੀਂ ਸਕਿਨ 'ਤੇ ਫਾਈਨ ਲਾਈਨ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤਾਂਬੇ ਦੇ ਭਾਂਡੇ ’ਚ ਪਾਣੀ ਜ਼ਰੂਰ ਪੀਓ। ਇਸ ਨਾਲ ਨਵੀਆਂ ਕੋਸ਼ਿਕਾਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਮੁਹਾਸੇ ਅਤੇ ਸਕਿਨ ਸੰਬੰਧੀ ਕੋਈ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਚਮੜੀ 'ਚ ਨਿਖਾਰ ਆਉਂਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦਿਆਂ ਬਾਰੇ...
ਹਾਜ਼ਮੇ ਨੂੰ ਸੁਧਾਰੇ
- ਤਾਂਬਾ ਪੇਟ ਦੀ ਗਤੀਵਿਧੀ ਠੀਕ ਰੱਖਦਾ ਹੈ। ਇਹ ਗੈਸ, ਅਮਲਤਾ ਅਤੇ ਅਜੀਰਨ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ।
ਬੈਕਟੀਰੀਆ ਨੂੰ ਮਾਰੇ
- ਤਾਂਬਾ ਕੁਦਰਤੀ ਐਂਟੀ-ਮਾਈਕ੍ਰੋਬੀਅਲ ਹੈ ਜੋ ਪਾਣੀ ’ਚ ਮੌਜੂਦ ਖ਼ਤਰਨਾਕ ਜਰਾਸੀਮਾਂ ਨੂੰ ਮਾਰ ਸਕਦਾ ਹੈ।
ਲੀਵਰ ਤੇ ਕਿਡਨੀ ਨੂੰ ਕਰੇ ਡਿਟੌਕਸ
- ਇਹ ਪਾਣੀ ਲਿਵਰ ਅਤੇ ਕਿਡਨੀ ਨੂੰ ਡੀਟੌਕਸੀਫਾਈ ਕਰਨ ’ਚ ਮਦਦ ਕਰਦਾ ਹੈ।
ਸਕਿਨ ਲਈ ਲਾਭਕਾਰੀ
- ਤਾਂਬਾ ਸਕਿਨ ਨੂੰ ਨਿਖਾਰਦਾ ਹੈ, ਪਿੰਪਲਾਂ ਨੂੰ ਘਟਾਉਂਦਾ ਹੈ ਤੇ ਚਮਕਦਾਰ ਬਣਾਉਂਦਾ ਹੈ।
ਯਾਦਦਾਸ਼ਤ ਸ਼ਕਤੀ ਵਧਾਵੇ
- ਇਹ ਯਾਦਦਾਸ਼ਤ ਤੇ ਸੈਂਟਰਲ ਨਰਵਸ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
ਸੋਜ ਅਤੇ ਦਰਦ ਤੋਂ ਰਾਹਤ
- ਤਾਂਬੇ ’ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਗਠੀਆ ਜਾਂ ਜੋੜਾਂ ਦੀ ਸੋਜ ਨੂੰ ਘਟਾਉਂਦੇ ਹਨ।
ਰੋਗ-ਪ੍ਰਤੀਰੋਧਕ ਤਾਕਤ ਵਧਾਵੇ
- ਇਹ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਤੋਂ ਬਚਾਅ ਕਰਦਾ ਹੈ।
ਕਿਸੇ Superfood ਤੋਂ ਘੱਟ ਨਹੀਂ ਇਹ ਚੀਜ਼! ਜਾਣੋ ਖਾਣ ਦੇ ਫਾਇਦੇ
NEXT STORY