ਵੈੱਬ ਡੈਸਕ - ਅੰਜੀਰ (Figs) ਨੂੰ ਅਕਸਰ ਸਰਦੀਆਂ ਦਾ ਸੁੱਕਾ ਮੇਵਾ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਮੌਸਮ ਵਿਚ ਵੀ ਇਹ ਤੁਹਾਡੀ ਸਿਹਤ ਲਈ ਬੇਮਿਸਾਲ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ? ਸਿਹਤ ਮਾਹਰਾਂ ਅਨੁਸਾਰ, ਜੇਕਰ ਅੰਜੀਰ ਨੂੰ ਸਹੀ ਤਰੀਕੇ ਨਾਲ ਖਾਧਾ ਜਾਵੇ, ਤਾਂ ਇਹ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਗਰਮੀਆਂ 'ਚ ਅੰਜੀਰ ਕਿਉਂ ਹੈ ਜ਼ਰੂਰੀ?
ਅੰਜੀਰ ਵਿਚ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ-ਬੀ ਭਰਪੂਰ ਮਾਤਰਾ ਵਿਚ ਹੁੰਦੇ ਹਨ। ਗਰਮੀਆਂ ਵਿਚ ਸਰੀਰ ਵਿਚ ਪਾਣੀ ਦੀ ਕਮੀ ਅਤੇ ਪਾਚਨ ਦੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ, ਜਿਨ੍ਹਾਂ ਨੂੰ ਅੰਜੀਰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕਰਦਾ ਹੈ।
ਅੰਜੀਰ ਖਾਣ ਦੇ 5 ਵੱਡੇ ਫ਼ਾਇਦੇ :-
ਕਬਜ਼ ਤੋਂ ਤੁਰੰਤ ਰਾਹਤ
- ਅੰਜੀਰ 'ਚ ਮੌਜੂਦ ਉੱਚ ਫਾਈਬਰ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਦਾ ਹੈ। ਗਰਮੀਆਂ 'ਚ ਹੋਣ ਵਾਲੀ ਕਬਜ਼ ਅਤੇ ਪੇਟ ਦੇ ਅਫਾਰੇ ਲਈ ਇਹ ਸਭ ਤੋਂ ਵਧੀਆ ਕੁਦਰਤੀ ਇਲਾਜ ਹੈ।
ਸਰੀਰ ਨੂੰ ਰੱਖਦਾ ਹੈ ਠੰਢਾ
- ਰਾਤ ਭਰ ਪਾਣੀ 'ਚ ਭਿੱਜਿਆ ਹੋਇਆ ਅੰਜੀਰ ਖਾਣ ਨਾਲ ਇਸ ਦੀ ਤਾਸੀਰ ਬਦਲ ਜਾਂਦੀ ਹੈ, ਜੋ ਸਰੀਰ ਨੂੰ ਅੰਦਰੂਨੀ ਠੰਢਕ ਪ੍ਰਦਾਨ ਕਰਦਾ ਹੈ ਅਤੇ ਲੂ ਤੋਂ ਬਚਾਉਂਦਾ ਹੈ।
ਬਲੱਡ ਪ੍ਰੈਸ਼ਰ 'ਤੇ ਕਾਬੂ
- ਇਸ 'ਚ ਮੌਜੂਦ ਪੋਟਾਸ਼ੀਅਮ ਸਰੀਰ 'ਚ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਕੰਟਰੋਲ 'ਚ ਰਹਿੰਦੀ ਹੈ।
ਹੱਡੀਆਂ ਦੀ ਮਜ਼ਬੂਤੀ
- ਕੈਲਸ਼ੀਅਮ ਦਾ ਚੰਗਾ ਸਰੋਤ ਹੋਣ ਕਾਰਨ, ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ
- ਅੰਜੀਰ 'ਚ ਮੌਜੂਦ ਕਲੋਰੋਜੈਨਿਕ ਐਸਿਡ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਘਟਾਉਣ 'ਚ ਮਦਦਗਾਰ ਹੁੰਦਾ ਹੈ।
ਖਾਣ ਦਾ ਸਹੀ ਤਰੀਕਾ
- ਗਰਮੀਆਂ 'ਚ ਅੰਜੀਰ ਨੂੰ ਕਦੇ ਵੀ ਸਿੱਧਾ (ਸੁੱਕਾ) ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ।
- 2 ਤੋਂ 3 ਅੰਜੀਰਾਂ ਨੂੰ ਰਾਤ ਭਰ ਇਕ ਗਲਾਸ ਪਾਣੀ 'ਚ ਭਿਉਂ ਕੇ ਰੱਖ ਦਿਓ।
- ਸਵੇਰੇ ਖਾਲੀ ਪੇਟ ਇਨ੍ਹਾਂ ਭਿੱਜੇ ਹੋਏ ਅੰਜੀਰਾਂ ਨੂੰ ਚਬਾ ਕੇ ਖਾਓ ਅਤੇ ਉਹ ਪਾਣੀ ਵੀ ਪੀ ਲਓ। ਇਸ ਨਾਲ ਸਰੀਰ ਨੂੰ ਅੰਜੀਰ ਦੇ ਸਾਰੇ ਪੋਸ਼ਕ ਤੱਤ ਬਿਨਾਂ ਕਿਸੇ ਨੁਕਸਾਨ ਦੇ ਮਿਲਦੇ ਹਨ।
ਚਾਵਾਂ ਨਾਲ ਖਾ ਰਹੇ ਸੀ Kwality Walls ਦੀ IceCream, ਅੰਦਰੋਂ ਜੋ ਨਿਕਲਿਆ ਦੇਖ ਉੱਡੇ ਹੋਸ਼
NEXT STORY