ਹੈਲਥ ਟਿਪਸ - ਗਰਮੀਆਂ ਦੇ ਦਿਨਾਂ ’ਚ ਸਰੀਰ ਨੂੰ ਠੰਢਕ ਅਤੇ ਹਾਈਡ੍ਰੇਸ਼ਨ ਦੀ ਬੜੀ ਲੋੜ ਹੋਂਦੀ ਹੈ। ਇਸ ਮੌਸਮ ’ਚ ਵੱਧ ਪਸੀਨਾ ਆਉਂਦਾ ਹੈ, ਜਿਸ ਕਾਰਨ ਸਰੀਰ ’ਚ ਪਾਣੀ ਦੀ ਘਾਟ ਪੈ ਸਕਦੀ ਹੈ। ਅਜਿਹੀ ਸਥਿਤੀ ’ਚ "ਤਰ" ਭੋਜਨ ਜਾਂ ਤਰਦਾਰ ਚੀਜ਼ਾਂ ਦਾ ਸੇਵਨ ਕਰਨਾ ਸਿਰਫ਼ ਸਰੀਰ ਨੂੰ ਹਾਈਡ੍ਰੇਟਿਡ ਨਹੀਂ ਰੱਖਦਾ ਸਗੋਂ ਠੰਢਕ, ਹਜ਼ਮ, ਚਮੜੀ ਦੀ ਚਮਕ ਅਤੇ ਊਰਜਾ ਲਈ ਵੀ ਲਾਭਕਾਰੀ ਸਾਬਤ ਹੁੰਦਾ ਹੈ। ਆਓ ਇਸ ਲੇਖ ’ਚ ਅਸੀਂ ਜਾਣਦੇ ਹਾਂ ਕਿ ਸਾਡੀ ਸਿਹਤ ਨੂੰ ਗਰਮੀਆਂ ’ਚ ਤਰ ਖਾਣ ਨਾਲ ਕੀ-ਕੀ ਫਾਇਦੇ ਹੋਂਦੇ ਹਨ।
ਡਿਹਾਈਡਰੇਸ਼ਨ ਤੋਂ ਬਚਾਅ
- ਤਰ, ਸਰੀਰ ’ਚ ਪਾਣੀ ਦੀ ਮਾਤਰਾ ਬਣਾਈ ਰੱਖਦਾ ਹੈ, ਜੋ ਗਰਮੀਆਂ ’ਚ ਪਸੀਨੇ ਨਾਲ ਘੱਟ ਜਾਂਦੀ ਹੈ।
ਸਰੀਰ ਦਾ ਤਾਪਮਾਨ ਕਰੇ ਕੰਟ੍ਰੋਲ
- ਤਰਦਾਰ ਚੀਜ਼ਾਂ ਸਰੀਰ ਨੂੰ ਠੰਢਕ ਦਿੰਦੇ ਹਨ ਅਤੇ ਹੀਟ ਸਟ੍ਰੋਕ ਜਾਂ ਗਰਮੀ ਦੀ ਝਟਕਿਆਂ ਤੋਂ ਬਚਾਉਂਦੀਆਂ ਹਨ।
ਹਾਜ਼ਮਾ ਪ੍ਰਣਾਲੀ ਰੱਖੇ ਸਹੀ
- ਖੀਰਾ, ਤਰਬੂਜ ਅਤੇ ਲੱਸੀ ਵਰਗੀਆਂ ਚੀਜ਼ਾਂ ਹਾਜ਼ਮੇ ਨੂੰ ਵਧੀਆ ਕਰਦੀਆਂ ਹਨ ਕਿਉਂਕਿ ਇਨ੍ਹਾਂ ’ਚ ਫਾਈਬਰ ਅਤੇ ਪਾਣੀ ਭਰਪੂਰ ਹੁੰਦੇ ਹਨ।
ਸਕਿਨ ’ਤੇ ਲਿਆਵੇ ਨਿਖਾਰ
- ਤਰਦਾਰ ਭੋਜਨ ਨਾਲ ਸਕਿਨ ਨਰਮ ਅਤੇ ਤਾਜ਼ੀ ਰਹਿੰਦੀ ਹੈ, ਜੋ ਗਰਮੀਆਂ ’ਚ ਸੁੱਕਣ ਅਤੇ ਰੈਸ਼ ਤੋਂ ਬਚਾਉਂਦੀ ਹੈ।
ਟਾਕਸਿਨ ਬਾਹਰ ਕੱਢਣ ’ਚ ਮਦਦ
- ਤਰ ਪਦਾਰਥ ਸਰੀਰ ’ਚ ਇਕੱਠੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਪੇਸ਼ਾਬ ਰਾਹੀਂ ਬਾਹਰ ਕੱਢਣ ’ਚ ਮਦਦ ਕਰਦੇ ਹਨ।
ਭੁੱਖ ਨੂੰ ਵਧਾਵੇ
- ਗਰਮੀ ’ਚ ਵਧੇ ਹੋਏ ਤਾਪਮਾਨ ਕਾਰਨ ਕਈ ਵਾਰੀ ਭੁੱਖ ਘਟ ਜਾਂਦੀ ਹੈ ਪਰ ਹਲਕਾ ਅਤੇ ਤਰਦਾਰ ਭੋਜਨ ਖਾਣ ਨਾਲ ਭੁੱਖ ਠੀਕ ਬਣੀ ਰਹਿੰਦੀ ਹੈ।
ਰੋਜ਼ਾਨਾ ਰਾਤ ਨੂੰ ਦੁੱਧ ’ਚ ਮਿਲਾ ਕੇ ਖਾਓ ਇਹ ਚੀਜ਼! ਮਿਲਣਗੇ ਹੈਰਾਨੀਜਨਕ ਫਾਇਦੇ
NEXT STORY