ਹੈਲਥ ਡੈਸਕ- ਭਾਰਤ 'ਚ ਡਾਇਬਿਟੀਜ਼ (ਸ਼ੂਗਰ) ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਇਕ ਅਜਿਹੀ ਬੀਮਾਰੀ ਹੈ ਜਿਸ ਨੂੰ ਪੂਰੀ ਤਰ੍ਹਾਂ ਠੀਕ ਤਾਂ ਨਹੀਂ ਕੀਤਾ ਜਾ ਸਕਦਾ, ਪਰ ਸਿਹਤਮੰਦ ਜੀਵਨਸ਼ੈਲੀ ਅਤੇ ਸਹੀ ਦੇਖਭਾਲ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੇ ਖੂਨ 'ਚ ਸ਼ੂਗਰ ਲੈਵਲ ਸੰਤੁਲਿਤ ਰਹੇ ਤਾਂ ਦਿਲ, ਗੁਰਦੇ ਅਤੇ ਦਿਮਾਗ ਨਾਲ ਜੁੜੀਆਂ ਕਈ ਗੰਭੀਰ ਬੀਮਾਰੀਆਂ ਤੋਂ ਵੀ ਬਚਾਅ ਹੋ ਸਕਦਾ ਹੈ।
ਡਾਕਟਰਾਂ ਦੇ ਅਨੁਸਾਰ ਦਵਾਈ ਲੈਣਾ ਜ਼ਰੂਰੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਖੁਰਾਕ ’ਤੇ ਧਿਆਨ ਨਾ ਦਿੱਤਾ ਜਾਵੇ। ਡਾਇਬਿਟੀਜ਼ ਵਾਲੇ ਮਰੀਜ਼ਾਂ ਨੂੰ ਕਾਰਬੋਹਾਈਡਰੇਟ ਘੱਟ ਅਤੇ ਪ੍ਰੋਟੀਨ ਤੇ ਹੈਲਦੀ ਫੈਟਸ ਵਧੇਰੇ ਖਾਣੇ ਚਾਹੀਦੇ ਹਨ। ਸਾਬਤ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ ਅਤੇ ਬੀਨਜ਼ ਡਾਇਟ 'ਚ ਸ਼ਾਮਲ ਕਰੋ। ਇਸ ਦੇ ਨਾਲ ਕੁਝ ਆਯੁਰਵੇਦਿਕ ਨੁਸਖੇ ਵੀ ਮਦਦਗਾਰ ਹੋ ਸਕਦੇ ਹਨ ਜਿਵੇਂ ਕਿ ਮੇਥੀ, ਕਰੇਲਾ, ਜਾਮਣ ਦੇ ਬੀਜ।
ਕੜੀ ਪੱਤੇ ਦੇ ਫਾਇਦੇ
ਆਯੁਰਵੇਦ ਮਾਹਿਰ ਕੜੀ ਪੱਤੇ ਨੂੰ “ਮਿੱਠਾ ਨਿੰਮ” ਕਹਿੰਦੇ ਹਨ। ਇਸ 'ਚ ਮੌਜੂਦ ਘੁਲਣਸ਼ੀਲ ਫਾਈਬਰ ਪਾਚਨ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਕਾਰਬੋਹਾਈਡਰੇਟ ਹੌਲੀ-ਹੌਲੀ ਗਲੂਕੋਜ਼ 'ਚ ਤਬਦੀਲ ਹੁੰਦੇ ਹਨ ਅਤੇ ਖੂਨ 'ਚ ਸ਼ੂਗਰ ਦਾ ਅਚਾਨਕ ਵਾਧਾ ਨਹੀਂ ਹੁੰਦਾ। ਇਹ ਇੰਸੁਲਿਨ ਸੈਂਸਿਟਿਵਟੀ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਸਰੀਰ ਕੁਦਰਤੀ ਤੌਰ ’ਤੇ ਸ਼ੂਗਰ ਨੂੰ ਕੰਟਰੋਲ ਕਰਨ ਲੱਗਦਾ ਹੈ।
ਕੜੀ ਪੱਤਾ ਸਿਰਫ਼ ਬਲੱਡ ਸ਼ੂਗਰ ਹੀ ਨਹੀਂ ਸਗੋਂ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਜ਼ ਨੂੰ ਵੀ ਘਟਾਉਣ 'ਚ ਮਦਦ ਕਰਦਾ ਹੈ। ਕਈ ਰਿਸਰਚ ਟ੍ਰਾਇਲਜ਼ 'ਚ ਇਹ ਸਾਬਿਤ ਹੋਇਆ ਹੈ ਕਿ ਕੜੀ ਪੱਤਾ ਬਲੱਡ ਗਲੂਕੋਜ਼ ਲੈਵਲ ਘਟਾਉਣ 'ਚ ਸਹਾਇਕ ਹੈ।
ਇੰਝ ਕਰੋ ਕੜੀ ਪੱਤੇ ਦਾ ਸੇਵਨ
- ਸਵੇਰੇ ਖਾਲੀ ਪੇਟ 4-5 ਤਾਜ਼ੇ ਕੜੀ ਪੱਤੇ ਚਬਾਓ।
- ਸੁੱਕੇ ਪੱਤਿਆਂ ਦਾ ਪਾਊਡਰ ਬਣਾਕੇ 3-4 ਗ੍ਰਾਮ ਕੋਸੇ ਪਾਣੀ ਨਾਲ ਲਿਆ ਜਾ ਸਕਦਾ ਹੈ।
- ਤਾਜ਼ੇ ਪੱਤਿਆਂ ਦਾ ਰਸ ਵੀ ਪੀਣਾ ਲਾਭਕਾਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮੇਂ ਸਿਰ ਕਰਾਓ ਬਵਾਸੀਰ ਅਤੇ ਫਿਸਟੂਲਾ ਦਾ ਇਲਾਜ, ਇਹ ਸੰਕੇਤ ਨਾ ਕਰੋ ਨਜ਼ਰ-ਅੰਦਾਜ਼
NEXT STORY