ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਸਰੀਰ ਨੂੰ ਗਰਮ ਰੱਖਣ, ਇਮਿਊਨਿਟੀ ਮਜ਼ਬੂਤ ਬਣਾਉਣ ਅਤੇ ਤਾਕਤ ਵਧਾਉਣ ਲਈ ਕਾਜੂ ਡਾਇਟ 'ਚ ਸ਼ਾਮਲ ਕਰਨਾ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਡਰਾਈ ਫਰੂਟਸ 'ਚ ਕਾਜੂ ਦਾ ਸੁਆਦ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਅਤੇ ਇਸ ਨੂੰ ਸਨੈਕਸ ਦੇ ਤੌਰ ‘ਤੇ ਵੀ ਖਾਧਾ ਜਾ ਸਕਦਾ ਹੈ। ਹਲਕਾ ਮਿੱਠਾ ਸੁਆਦ ਹੋਣ ਕਰਕੇ ਕਾਜੂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਸੰਦ ਆਉਂਦਾ ਹੈ।
ਦਿਨ 'ਚ ਕਿੰਨੇ ਕਾਜੂ ਖਾਣੇ ਚਾਹੀਦੇ ਹਨ?
ਮਾਹਿਰਾਂ ਦੇ ਅਨੁਸਾਰ ਹਰ ਰੋਜ਼ 3–4 ਕਾਜੂ ਖਾਣੇ ਸਭ ਤੋਂ ਉੱਚਿਤ ਮਾਤਰਾ ਹੈ। ਬੱਚਿਆਂ ਨੂੰ 2 ਕਾਜੂ ਹੀ ਦੇਣ ਚਾਹੀਦੇ ਹਨ। ਜੇ ਕਿਸੇ ਨੂੰ ਕਾਜੂ ਬਹੁਤ ਪਸੰਦ ਹਨ, ਤਾਂ 4–5 ਕਾਜੂ ਤੱਕ ਖਾਧੇ ਜਾ ਸਕਦੇ ਹਨ। ਇਹ ਭੁੱਖ ਕੰਟਰੋਲ ਕਰਨ 'ਚ ਵੀ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਕਾਜੂ ਕਿਵੇਂ ਖਾਣੇ ਚਾਹੀਦੇ ਹਨ?
ਕਾਜੂ ਕੱਚੇ ਵੀ ਖਾਧੇ ਜਾ ਸਕਦੇ ਹਨ, ਪਰ ਸੁਆਦ ਵਧਾਉਣ ਲਈ ਹਲਕਾ ਰੋਸਟ ਕਰਕੇ ਉੱਪਰ ਥੋੜ੍ਹਾ ਜਿਹਾ ਲੂਣ ਪਾ ਕੇ ਵੀ ਖਾ ਸਕਦੇ ਹੋ। ਬੱਚਿਆਂ ਨੂੰ ਸ਼ਹਿਦ ਨਾਲ ਕਾਜੂ ਖੁਆਉਣਾ ਫਾਇਦੇਮੰਦ ਹੁੰਦਾ ਹੈ। ਸ਼ਹਿਦ ਅਤੇ ਕਾਜੂ ਦਾ ਸੰਯੋਗ ਗਟ ਹੈਲਥ ਸੁਧਾਰਦਾ ਹੈ ਅਤੇ ਬੱਚਿਆਂ ਦਾ ਭਾਰ ਵੀ ਵਧਾਉਣ 'ਚ ਮਦਦ ਕਰਦਾ ਹੈ। ਇਸ ਨਾਲ ਚਮੜੀ ਨੂੰ ਹਾਈਡ੍ਰੇਸ਼ਨ ਮਿਲਦਾ ਹੈ ਅਤੇ ਪਾਚਣ ਤੰਤਰ ਵੀ ਮਜ਼ਬੂਤ ਰਹਿੰਦਾ ਹੈ।
ਕਾਜੂ ਖਾਣ ਦੇ ਮੁੱਖ ਫਾਇਦੇ
- ਕਾਜੂ ਸਰੀਰ 'ਚ ਜ਼ਿੰਕ ਦੀ ਘਾਟ ਪੂਰੀ ਕਰਦੇ ਹਨ, ਜਿਸ ਨਾਲ ਇਮਿਊਨਿਟੀ ਮਜ਼ਬੂਤ ਬਣਦੀ ਹੈ।
- ਇਹ ਦਿਲ ਦੇ ਲਈ ਲਾਭਦਾਇਕ ਹਨ ਕਿਉਂਕਿ ਸਰੀਰ 'ਚ ਗੁੱਡ ਕੋਲੈਸਟਰੋਲ ਵਧਾਉਂਦੇ ਹਨ।
- ਕਾਜੂ 'ਚ ਮੌਜੂਦ ਵਿਟਾਮਿਨ E ਸਕਿਨ ਨੂੰ ਹੈਲਦੀ ਅਤੇ ਗਲੋਇੰਗ ਰੱਖਦਾ ਹੈ।
- ਇਸ 'ਚ ਮੌਜੂਦ ਡਾਇਟਰੀ ਫਾਈਬਰ ਪਾਚਣ ਤੰਤਰ ਨੂੰ ਤੰਦਰੁਸਤ ਰੱਖਦਾ ਹੈ।
- ਕਾਜੂ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਵਧੀਆ ਸਰੋਤ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।
- ਦਿਮਾਗ ਲਈ ਵੀ ਕਾਜੂ ਲਾਭਕਾਰੀ ਹਨ ਕਿਉਂਕਿ ਇਨ੍ਹਾਂ 'ਚ ਪ੍ਰੋਟੀਨ, ਹੈਲਦੀ ਫੈਟਸ ਅਤੇ ਐਂਟੀ ਆਕਸੀਡੈਂਟ ਬਹੁਤ ਚੰਗੀ ਮਾਤਰਾ 'ਚ ਹੁੰਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਹੁਣ Full Energy ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ, ਆ ਗਿਆ ਹਰਬਲਾਈਫ਼ ਦਾ ਜ਼ੀਰੋ ਸ਼ੂਗਰ ਵਾਲਾ Liftoff
NEXT STORY