ਹੈਲਥ ਡੈਸਕ- ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ, ਪਰ ਡਾਇਬਟੀਜ਼ ਮਰੀਜ਼ਾਂ ਲਈ ਇਹ ਆਦਤ ਖਤਰਾ ਵਧਾ ਸਕਦੀ ਹੈ। ਕਈ ਮਰੀਜ਼ਾਂ ਨੇ ਸ਼ਿਕਾਇਤ ਕੀਤੀ ਹੈ ਕਿ ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਉਨ੍ਹਾਂ ਦਾ ਬਲੱਡ ਸ਼ੂਗਰ ਵਧ ਜਾਂਦਾ ਹੈ, ਜਦਕਿ ਕੁਝ ਲੋਕਾਂ ਦੇ ਅਨੁਸਾਰ ਲੰਬੇ ਸਮੇਂ ਤੱਕ ਗਰਮ ਪਾਣੀ 'ਚ ਰਹਿਣ ਨਾਲ ਸ਼ੂਗਰ ਘੱਟ ਹੋਣ ਲੱਗਦਾ ਹੈ। ਹਾਲਾਂਕਿ ਇਸ ਦੇ ਪੱਕੇ ਕਾਰਣ ਬਾਰੇ ਰਿਸਰਚ ਅਜੇ ਵੀ ਜਾਰੀ ਹੈ, ਪਰ ਕੁਝ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਬਲੱਡ ਸ਼ੂਗਰ ਕਿਉਂ ਵਧਦਾ ਹੈ?
ਲਗਾਤਾਰ ਗਲੂਕੋਜ਼ ਮਾਨੀਟਰ (CGM) ਲਗਾਉਣ ਵਾਲੇ ਕਈ ਡਾਇਬਟੀਜ਼ ਮਰੀਜ਼ਾਂ ਨੇ ਦੱਸਿਆ ਹੈ ਕਿ ਗਰਮ ਪਾਣੀ 'ਚ ਨਹਾਉਣ ਜਾਂ ਸ਼ਾਵਰ ਲੈਣ ਤੋਂ ਬਾਅਦ ਉਨ੍ਹਾਂ ਦਾ ਸ਼ੂਗਰ ਲੈਵਲ ਵਧ ਜਾਂਦਾ ਹੈ। ਮਾਹਿਰਾਂ ਅਨੁਸਾਰ ਗਰਮੀ ਦੇ ਕਾਰਨ ਸਰੀਰ 'ਚ ਐਡਰੇਨਾਲੀਨ ਅਤੇ ਕਾਰਟਿਸੋਲ ਵਰਗੇ ਸਟ੍ਰੈੱਸ ਹਾਰਮੋਨ ਰਿਲੀਜ਼ ਹੁੰਦੇ ਹਨ, ਜੋ ਇੰਸੁਲਿਨ ਦੇ ਪ੍ਰਭਾਵ ਨੂੰ ਘਟਾ ਸਕਦੇ ਹਨ। ਇਸ ਨਾਲ ਲਿਵਰ ਗਲੂਕੋਜ਼ ਰਿਲੀਜ਼ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਸ਼ੂਗਰ ਵੱਧ ਜਾਂਦੀ ਹੈ।
ਕੁਝ ਰਿਸਰਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਗਰਮ ਪਾਣੀ ਚਮੜੀ ਦੇ ਅੰਦਰਲੇ ਤਰਲ ਨੂੰ ਢਿੱਲਾ ਕਰ ਦਿੰਦਾ ਹੈ, ਜਿਸ ਨਾਲ CGM ਦੀ ਰੀਡਿੰਗ ਅਸਥਾਈ ਤੌਰ ‘ਤੇ ਗਲਤ ਹੋ ਸਕਦੀ ਹੈ ਅਤੇ ਸ਼ੂਗਰ ਹਾਈ ਦਿਖਾ ਸਕਦੀ ਹੈ।
ਇਹ ਵੀ ਪੜ੍ਹੋ : ਸਿਹਤ ਦਾ ਖਜ਼ਾਨਾ ਹਨ ਕਾਜੂ, ਕੀ ਤੁਹਾਨੂੰ ਪਤਾ ਹੈ ਖਾਣ ਦਾ ਸਹੀ ਤਰੀਕਾ?
ਕੀ ਗਰਮ ਪਾਣੀ ਨਾਲ ਨਹਾਉਣ ਨਾਲ ਸ਼ੂਗਰ ਘੱਟ ਵੀ ਸਕਦੀ ਹੈ?
ਕਈ ਲੋਕਾਂ ਦਾ ਤਜਰਬਾ ਹੈ ਕਿ ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਉਨ੍ਹਾਂ ਦੀ ਸ਼ੂਗਰ ਘੱਟ ਹੋ ਜਾਂਦੀ ਹੈ। ਰਿਸਰਚ ਦਿਖਾਉਂਦੀ ਹੈ ਕਿ ਵੱਧ ਗਰਮੀ ਕਾਰਨ ਬਲੱਡ ਵੈਸਲ ਵੱਡੀਆਂ ਹੋ ਜਾਂਦੀਆਂ ਹਨ, ਜਿਸ ਨਾਲ ਇੰਸੁਲਿਨ ਦਾ ਅਵਸ਼ੋਸ਼ਣ ਤੇਜ਼ੀ ਨਾਲ ਹੁੰਦਾ ਹੈ। ਜੇ ਮਰੀਜ਼ ਨੇ ਹਾਲ ਹੀ 'ਚ ਇੰਸੁਲਿਨ ਲਿਆ ਹੋਵੇ, ਤਾਂ ਇਹ ਤੇਜ਼ ਅਵਸ਼ੋਸ਼ਣ ਹਾਈਪੋਗਲਾਈਸੀਮੀਆ ਦਾ ਕਾਰਨ ਬਣ ਸਕਦਾ ਹੈ। ਟਾਈਪ–2 ਡਾਇਬਟੀਜ਼ 'ਚ ਸਟੀਮ ਬਾਥ ਵੀ ਕੁਝ ਸਥਿਤੀਆਂ 'ਚ ਸ਼ੂਗਰ ਘਟਾ ਸਕਦਾ ਹੈ।
ਡਾਇਬਟੀਜ਼ ਮਰੀਜ਼ ਕਿਹੜੇ ਪਾਣੀ ਨਾਲ ਨਹਾਉਣ?
ਮਾਹਿਰਾਂ ਦੇ ਅਨੁਸਾਰ ਡਾਇਬਟੀਜ਼ ਮਰੀਜ਼ਾਂ ਨੂੰ ਹਲਕੇ ਕੋਸੇ ਪਾਣੀ ਨਾਲ ਹੀ ਨਹਾਉਣਾ ਚਾਹੀਦਾ ਹੈ। ਜੇ ਬਲੱਡ ਸ਼ੂਗਰ ਹਾਈ ਹੈ ਤਾਂ ਬਹੁਤ ਗਰਮ ਪਾਣੀ ਨਾਲ ਨਹਾਉਣ ਤੋਂ ਬਚੋ। ਇਸ ਨਾਲ ਪੈਰਾਂ ਦੀ ਚਮੜੀ ‘ਤੇ ਇਨਫੈਕਸ਼ਨ ਦਾ ਖਤਰਾ ਹੋਣ, ਚਮੜੀ ਫਟਣ ਜਾਂ ਛਾਲੇ ਪੈਣ ਦੀ ਸੰਭਾਵਨਾ, ਜ਼ਖਮਾਂ ਦੇ ਨਾ ਭਰਨ ਦਾ ਜ਼ੋਖਮ ਵੱਧ ਸਕਦਾ ਹੈ। ਸਰਦੀਆਂ 'ਚ ਕੋਸੇ ਪਾਣੀ ਨਾਲ ਸ਼ਾਵਰ ਲੈਣਾ ਸਰੀਰ ਨੂੰ ਰਿਲੈਕਸ ਕਰਦਾ ਹੈ ਅਤੇ ਡਾਇਬਟੀਜ਼ ਮਰੀਜ਼ਾਂ ਲਈ ਸੁਰੱਖਿਅਤ ਵੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਸਿਹਤ ਦਾ ਖਜ਼ਾਨਾ ਹਨ ਕਾਜੂ, ਕੀ ਤੁਹਾਨੂੰ ਪਤਾ ਹੈ ਖਾਣ ਦਾ ਸਹੀ ਤਰੀਕਾ?
NEXT STORY