ਅਨਿਲ ਧੀਰ
ਅਕਤੂਬਰ ਦੇ ਮਹੀਨੇ ਨੂੰ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਅਮਰੀਕਨ ਕੈਂਸਰ ਸੁਸਾਇਟੀ ਦੇ ਅਨੁਸਾਰ ਪੂਰੀ ਬ੍ਰੈਸਟ ਜਾਂ ਉਸ ਦੇ ਕੁਝ ਹਿੱਸੇ ’ਚ ਸੋਜ, ਦਰਦ, ਨਿੱਪਲਸ ਦਾ ਅੰਦਰ ਤਕ ਮੁੜਨਾ, ਲਾਲਿਮਾ, ਖੁਜਲੀ, ਜਲਨ, ਡਿੰਪਲਿੰਗ ਜਾਂ ਚਮੜੀ ਦਾ ਮੋਟਾ ਹੋਣਾ ਅਕਸਰ ਬ੍ਰੈਸਟ ਕੈਂਸਰ ਦੇ ਲੱਛਣ ਬਣ ਸਕਦੇ ਹਨ। ਕੋਸ਼ਿਕਾਵਾਂ ਦੇ ਅੰਦਰ ਹੋਣ ਵਾਲਾ ਕੈਂਸਰ ਔਰਤਾਂ ’ਚ ਜ਼ਿਆਦਾ ਦੇਖਿਆ ਜਾ ਰਿਹਾ ਹੈ। ਚਮੜੀ ਕੈਂਸਰ ਤੋਂ ਬਾਅਦ ਔਰਤਾਂ ’ਚ ਬ੍ਰੈਸਟ ਕੈਂਸਰ ਦਾ ਖ਼ਤਰਾ ਵਧ ਹੁੰਦਾ ਹੈ। ਇਸ ਕੈਂਸਰ ’ਤੇ ਜਾਗਰੂਕਤਾ, ਸਕ੍ਰੀਨਿੰਗ ਅਤੇ ਚੱਲ ਰਹੀ ਖੋਜ ਦੇ ਕਾਰਨ ਇਸ ਦੀ ਦਰ ’ਚ ਕਮੀ ਆਉਣ ਦੀ ਆਸ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਵੀ ਵਿਸ਼ਵਵਿਆਪੀ ਛਾਤੀ ਦਾ ਦੁੱਧ ਚੁੰਘਾਉਣ ਬਾਰੇ ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰ ਰਹੇ ਹਨ। ਛਾਤੀ ਦਾ ਦੁੱਧ ਚੁੰਘਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ’ਚ ਔਰਤਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਰੁਕਾਵਟਾਂ ’ਤੇ ਵਿਚਾਰ ਕਰਨ ਦੀ ਲੋੜ ਹੈ। 6 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਰਫ਼ ਛਾਤੀ ਦਾ ਦੁੱਧ ਚੁੰਘਾਉਣ ਦੀ ਲੋੜ ਹੁੰਦੀ ਹੈ। ਜਨਮ ਤੋਂ ਬਾਅਦ ਪਹਿਲੇ ਕੁਝ ਦਿਨਾਂ ’ਚ ਮਾਂ ਦੀ ਛਾਤੀ ’ਚ ਪੈਦਾ ਹੋਣ ਵਾਲੇ ਤਰਲ ਨੂੰ ਕੋਲੋਸਟ੍ਰਮ ਕਿਹਾ ਜਾਂਦਾ ਹੈ। ਇਹ ਬੱਚੇ ਲਈ ਸੁਪਰ ਫੂਡ ਦਾ ਵੀ ਕੰਮ ਕਰਦਾ ਹੈ। ਛਾਤੀ ਦੇ ਕੈਂਸਰ ਦੀਆਂ ਆਮ ਕਿਸਮਾਂ ’ਚ ਸ਼ਾਮਲ ਹਨ ਇਨਵੈਸਿਵ ਡਕਟਲ ਕਾਰਸੀਨੋਮਾ, ਲੋਬਿਊਲਰ ਬ੍ਰੈਸਟ ਕੈਂਸਰ, ਡਕਟਲ ਕਾਰਸੀਨੋਮਾ ਇਨ ਸੀਟੂ, ਟ੍ਰਿਪਲ-ਨੈਗੇਟਿਵ ਬ੍ਰੈਸਟ ਕੈਂਸਰ, ਇੰਫਲੈਮੈਂਟਰੀ ਬ੍ਰੈਸਟ ਕੈਂਸਰ ਅਤੇ ਬ੍ਰੈਸਟ ਦਾ ਪਗੇਟ ਰੋਗ ਸ਼ਾਮਲ ਹੈ। ਇਹ ਦੁਰਲੱਭ ਕੈਂਸਰ ਨਿੱਪਲ ਦੀ ਚਮੜੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਸਾਰੇ ਬ੍ਰੈਸਟ ਕੈਂਸਰਾਂ ’ਚੋਂ 4 ਫ਼ੀਸਦੀ ਤੋਂ ਘੱਟ ਲਈ ਬ੍ਰੈਸਟ ਦਾ ਪਗੇਟ ਰੋਗ ਜ਼ਿੰਮੇਵਾਰ ਹੈ।
ਧਿਆਨ ਦੇਣ ਦੀ ਲੋੜ
* ਕੁਝ ਮਾਮਲਿਆਂ ’ਚ ਗੰਢ ਇੰਨੀ ਛੋਟੀ ਹੋ ਸਕਦੀ ਹੈ ਕਿ ਤਸੀਂ ਇਸ ਨੂੰ ਮਹਿਸੂਸ ਕਰ ਸਕਦੇ ਹੋ, ਦੇਖ ਸਕਦੇ ਹੋ ਜਾਂ ਕਿਸੇ ਵੀ ਤਬਦੀਲੀ ਦੀ ਜਾਂਚ ਲਈ ਸਕ੍ਰੀਨਿੰਗ ਮੈਮੋਗ੍ਰਾਮ ਦੀ ਲੋੜ ਹੋ ਸਕਦੀ ਹੈ।
* ਹੋਰ ਮਾਮਲਿਆਂ ’ਚ ਬ੍ਰੈਸਟ ਕੈਂਸਰ ਦਾ ਪਹਿਲਾ ਸੰਕੇਤ ਛਾਤੀ ’ਚ ਇਕ ਨਵੀਂ ਗੰਢ ਹੈ, ਜੋ ਤੁਹਾਡਾ ਡਾਕਟਰ ਮਹਿਸੂਸ ਕਰ ਸਕਦਾ ਹੈ। ਇਕ ਗੰਢ ਜੋ ਦਰਦ ਰਹਿਤ, ਸਖ਼ਤ ਹੈ, ਅਤੇ ਨਾਬਰਾਬਰ ਕਿਨਾਰਿਆਂ ਵਾਲੀ ਹੋਵੇ, ਕੈਂਸਰ ਹੋਣ ਦੀ ਸੰਭਾਵਨਾ ਹੈ ਪਰ ਕੈਂਸਰ ਨਾਲ ਕਈ ਪੱਟੀਆਂ ਨਰਮ ਅਤੇ ਗੋਲ ਹੋ ਸਕਦੀਆਂ ਹਨ।
* ਮਾਸਿਕ ਛਾਤੀ ਦੀ ਸਵੈ-ਜਾਂਚ ਕਰਨਾ ਤੁਹਾਡੀਆਂ ਛਾਤੀਆਂ ’ਚ ਕਿਸੇ ਵੀ ਤਬਦੀਲੀ ਦੀ ਜਾਂਚ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਾਂਚ ਲਈ ਜਲਦੀ ਤੋਂ ਜਲਦੀ ਕਿਸੇ ਮਾਹਿਰ ਦੀ ਮਦਦ ਲੈਣੀ ਚਾਹੀਦੀ ਹੈ।
* ਜਨਮ ਤੋਂ ਬਾਅਦ ਮਾਂ ਨੂੰ ਬੱਚੇ ਨੂੰ ਦੁੱਧ ਚੁੰਘਾਉਣਾ ਚਾਹੀਦਾ ਹੈ ਤਾਂ ਕਿ ਬ੍ਰੈਸਟ ਕੈਂਸਰ ਦੀ ਦਰ ਨੂੰ ਘੱਟ ਕੀਤਾ ਜਾ ਸਕੇ। ਮਾਂ ਦਾ ਦੁੱਧ ਨਾ ਪਿਆਉਣ ਦੀ ਸਥਿਤੀ ’ਚ ਕਈ ਵਾਰ ਕੁਝ ਬੀਮਾਰੀਆਂ ਪਹਿਲੇ ਸਾਲ ’ਚ ਹੀ ਮੌਤ ਦਾ ਕਾਰਨ ਬਣ ਜਾਂਦੀਆਂ ਹਨ।
* ਜ਼ਿਆਦਾ ਭਾਰ ਜਾਂ ਮੋਟਾਪਾ ਹੋਣ ਨਾਲ ਖ਼ਾਸ ਕਰਕੇ ਮਾਹਵਾਰੀ ਤੋਂ ਬਾਅਦ, ਬ੍ਰੈਸਟ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਸੰਤੁਲਿਤ ਆਹਾਰ ਅਤੇ ਰੋਜ਼ਾਨਾ ਕਸਰਤ ਕਰਨ ਨਾਲ ਭਾਰ ਕੰਟਰੋਲ ’ਚ ਰੱਖਣ ਨਾਲ ਕਈ ਜੋਖ਼ਮਾਂ ਨੂੰ ਰੋਕਿਆ ਜਾ ਸਕਦਾ ਹੈ।
* ਰੋਜ਼ਾਨਾ ਸਰੀਰਕ ਗਤੀਵਿਧੀ ਐਸਟ੍ਰੋਜਨ ਅਤੇ ਇਨਸੁਲਿਨ ਵਰਗੇ ਹਾਰਮੋਨਾਂ ਨੂੰ ਕੰਟਰੋਲ ਕਰਕੇ ਛਾਤੀ ਦੇ ਕੈਂਸਰ ਦੇ ਜੋਖ਼ਮ ਨੂੰ ਘਟਾਉਣ ’ਚ ਮਦਦ ਕਰਦੀ ਹੈ।
* ਸ਼ਰਾਬ ਦਾ ਲਗਾਤਾਰ ਅਤੇ ਬੇਕਾਬੂ ਸੇਵਨ ਛਾਤੀ ਦੇ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ।
* ਸਿਟਰਟਨੋਸ਼ੀ ਛਾਤੀ ਦੇ ਕੈਂਸਰ ਸਮੇਤ ਕਈ ਕਿਸਮਾਂ ਦੇ ਕੈਂਸਰ ਨਾਲ ਜੁੜੀ ਹੋਈ ਹੈ। ਸਿਗਰਟਨੋਸ਼ੀ ਛੱਡਣ ਨਾਲ ਛਾਤੀ ਦੇ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਖ਼ਾਸ ਤੌਰ ’ਤੇ ਮੇਨੋਪੌਜ਼ ਔਰਤਾਂ ’ਚ।
* ਜੇਕਰ ਕੰਬੀਨੇਸ਼ਨ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੰਬੇ ਸਮੇਂ ਤੱਕ ਵਰਤੀ ਜਾਂਦੀ ਹੈ ਤਾਂ ਛਾਤੀ ਦੇ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ।
* ਜੇਕਰ ਤੁਹਾਡੇ ਪਰਿਵਾਰ ’ਚ ਕਿਸੇ ਨੂੰ ਬ੍ਰੈਸਟ ਕੈਂਸਰ ਹੈ ਤਾਂ ਲਗਾਤਾਰ ਪ੍ਰੀਖਣ ਅਤੇ ਵਿਸਤਾਰਿਤ ਸਕ੍ਰੀਨਿੰਗ ਬਦਲਾਂ ਬਾਰੇ ਆਪਣੇ ਡਾਕਟਰ ਨਾਲ ਗੱਲ ਕਰਨ ਨਾਲ ਤੁਹਾਡੇ ਜੋਖਮ ਨੂੰ ਜਾਣ ਕੇ ਜਲਦੀ ਰੋਕਥਾਮ ਅਤੇ ਨਿਗਰਾਨੀ ’ਚ ਮਦਦ ਮਿਲ ਸਕਦੀ ਹੈ। ਮੈਮੋਗ੍ਰਾਮ ਅਤੇ ਬ੍ਰੈਸਟ ਦੇ ਪ੍ਰੀਖਣ ਨਾਲ ਜਲਦੀ ਪਤਾ ਲਗਾਉਣ ਨਾਲ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
* ਮਾਂ ਦੇ ਦੁੱਧ ’ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਸਾ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ’ਚ ਹੁੰਦੇ ਹਨ। ਇਹ ਜਲਦੀ ਪਚ ਵੀ ਜਾਂਦਾ ਹੈ। ਮਾਂ ਦਾ ਦੁੱਧ ਬੱਚਿਆਂ ਨੂੰ ਆਮ ਇਨਫੈਕਸ਼ਨ ਰੋਗਾਂ ਤੋਂ ਬਚਾਉਂਦਾ ਹੈ ਅਤੇ ਨਾਲ ਉਨ੍ਹਾਂ ’ਚ ਰੋਗਾਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਵੀ ਵਧਾਉਂਦਾ ਹੈ। ਬੱਚੇ ਨੂੰ ਪੂਰੀ ਸਮਰੱਥਾ ਦੇ ਨਾਲ ਵਧਣ ਅਤੇ ਵਿਕਸਿਤ ਹੋਣ ਲਈ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ।
* ਜੇਕਰ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ, ਤੁਹਾਡਾ ਪਰਿਵਾਰਕ ਇਤਿਹਾਸ ਜਾਂ ਤੁਹਾਨੂੰ ਕੈਂਸਰ ਦਾ ਖ਼ਤਰਾ ਵੱਧ ਹੈ, ਤਾਂ ਸਾਲਾਨਾ ਮੈਮੋਗ੍ਰਾਫੀ ਅਤੇ ਸਰੀਰਕ ਜਾਂਚ ਜ਼ਰੂਰੀ ਹੈ। ਜਿੰਨੀ ਜਲਦੀ ਇਸਦਾ ਨਿਦਾਨ ਕੀਤਾ ਜਾਏਗਾ, ਇਲਾਜ ਨਾਲ ਇਸ ਨੂੰ ਠੀਕ ਹੋਣ ਦੀ ਸੰਭਾਵਨਾ ਓਨੀ ਹੀ ਵੱਧ ਹੋਵੇਗੀ।
* ਬ੍ਰੈਸਟ ਕੈਂਸਰ ਤੋਂ ਪ੍ਰਭਾਵਿਤ ਲੋਕਾਂ ਲਈ ਮੁਫਤ ਸੋਮਿਆਂ ਅਤੇ ਪ੍ਰੋਗਰਾਮਿੰਗ ਦੇ ਸਮਰਥਨ ਲਈ ਮਾਮਲੇ-ਦਰ-ਮਾਮਲੇ ਆਧਾਰ ’ਤੇ ਹਰ ਕਿਸੇ ਤੋਂ ਸਹਾਇਤਾ ਦੀ ਲੋੜ ਹੈ। ਹਰ ਮਾਂ ਨੂੰ 6 ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਦੁੱਧ ਚੁੰਘਾਉਣਾ ਚਾਹੀਦਾ ਹੈ। ਬੀਮਾਰੀ ਦੇ ਕਿਸੇ ਵੀ ਲਗਾਤਾਰ ਲੱਛਣ ਦੇ ਮਾਮਲੇ ’ਚ ਤੁਹਾਨੂੰ ਤੁਰੰਤ ਆਪਣੇ ਪਰਿਵਾਰਕ ਡਾਕਟਰ ਜਾਂ ਹਸਪਤਾਲ ’ਚ ਸੰਪਰਕ ਕਰਨਾ ਚਾਹੀਦਾ ਹੈ।
'ਗੋਡਿਆਂ ਦੇ ਦਰਦ' ਤੋਂ ਆਰਾਮ ਦਿਵਾਉਣਗੇ ਇਹ ਘਰੇਲੂ ਨੁਸਖ਼ੇ
NEXT STORY