ਜਲੰਧਰ (ਬਿਊਰੋ)- ਖੂਨ ਦਾਨ ਕਰਨਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਸੀਂ ਗਲਤ ਹੋ। ਕਿਉਂਕਿ ਖੂਨਦਾਨ ਕਰਕੇ ਤੁਸੀਂ ਕਿਸੇ ਲੋੜਵੰਦ ਦੀ ਜਾਨ ਤਾਂ ਬਚਾ ਸਕਦੇ ਹੋ ਅਤੇ ਨਾਲ ਹੀ ਤੁਹਾਡੀ ਸਿਹਤ ਨੂੰ ਵੀ ਕਈ ਫਾਇਦੇ ਹੁੰਦੇ ਹਨ। ਖੂਨਦਾਨ ਕਰਨ ਨਾਲ ਨਾ ਸਿਰਫ ਤੁਹਾਡੇ ਸਰੀਰ ਸਗੋਂ ਦਿਮਾਗ 'ਤੇ ਵੀ ਪਾਜ਼ੇਟਿਵ ਪ੍ਰਭਾਵ ਪੈਂਦਾ ਹੈ। ਖੂਨ ਦਾਨ ਦੇ ਫਾਇਦੇ ਜਾਣ ਤੁਸੀਂ ਹੈਰਾਨ ਹੋ ਜਾਓਗੇ। ਇਹੀ ਕਾਰਨ ਹੈ ਕਿ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਸਰੀਰ ਨੂੰ ਖੂਨਦਾਨ ਕਰਨ ਦੇ ਕੀ-ਕੀ ਫਾਇਦੇ ਹੁੰਦੇ ਹਨ।
ਦਿਲ ਨੂੰ ਬਣਾਏ ਸਿਹਤਮੰਦ
ਜੋ ਲੋਕ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਉਣ ਲਈ ਖੂਨਦਾਨ ਕਰਦੇ ਹਨ, ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਖੂਨ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਇਹ ਦਿਲ ਨੂੰ ਪ੍ਰਭਾਵਿਤ ਕਰਦੀ ਹੈ। ਪਰ ਜੇਕਰ ਤੁਸੀਂ ਖੂਨਦਾਨ ਕਰਦੇ ਹੋ, ਤਾਂ ਤੁਹਾਡਾ ਆਇਰਨ ਤੱਤ ਸੰਤੁਲਨ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਸਿਹਤ ਲਈ ਵਰਦਾਨ ਹੈ ਲੀਚੀ, ਖਾਣ ਨਾਲ ਮਿਲਦੇ ਹਨ ਕਈ ਹੈਰਾਨੀਜਨਕ ਫਾਇਦੇ
ਕੈਂਸਰ ਦਾ ਖ਼ਤਰਾ ਘਟਾਏ
ਖੂਨਦਾਨ ਕਰਨ ਨਾਲ ਸਰੀਰ ਵਿੱਚ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਕਿਉਂਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਆਇਰਨ ਸੰਤੁਲਨ ਬਣਿਆ ਰਹਿੰਦਾ ਹੈ।
ਮੋਟਾਪਾ ਘੱਟ ਕਰੇ
ਖੂਨਦਾਨ ਕਰਨ ਨਾਲ ਸਰੀਰ ਵਿੱਚ ਵਾਧੂ ਕੈਲੋਰੀ ਜਲਦੀ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਮਹੀਨਿਆਂ ਬਾਅਦ ਲਾਲ ਖੂਨ ਦੇ ਸੈੱਲਾਂ ਦਾ ਪੱਧਰ ਬਰਾਬਰ ਮਾਤਰਾ 'ਚ ਆ ਜਾਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਸਿਹਤਮੰਦ ਖੁਰਾਕ ਅਤੇ ਕਸਰਤ ਕਰ ਰਹੇ ਹੋ ਤਾਂ ਮੋਟਾਪਾ ਵੀ ਤੇਜ਼ੀ ਨਾਲ ਘਟੇਗਾ।
ਰੈੱਡ ਸੈੱਲਾਂ ਦਾ ਉਤਪਾਦਨ ਵਧਦਾ ਹੈ
ਜੋ ਲੋਕ ਖੂਨਦਾਨ ਕਰਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਜਿਸ ਕਾਰਨ ਸਰੀਰ ਵਿੱਚ ਖੂਨ ਦੇ ਰੈੱਡ ਸੈੱਲ ਵਧਦੇ ਹਨ। ਇਸ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਇਨ੍ਹਾਂ ਲੋਕਾਂ ਨੂੰ ਵਧੇਰੇ ਹੁੰਦੈ ਡੀਹਾਈਡ੍ਰੇਸ਼ਨ ਦਾ ਖ਼ਤਰਾ, ਜਾਣੋ ਦਿਨ 'ਚ ਕਿੰਨੇ ਲਿਟਰ ਪਾਣੀ ਪੀਣਾ ਜ਼ਰੂਰੀ
ਓਵਰਆਲ ਹੈਲਥ ਚੰਗੀ ਰਹਿੰਦੀ ਹੈ
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਖੂਨਦਾਨ ਕਰਦੇ ਹੋ ਤਾਂ ਤੁਹਾਡੀ ਸਿਹਤ ਦੂਜਿਆਂ ਨਾਲੋਂ ਬਿਹਤਰ ਰਹਿੰਦੀ ਹੈ। ਇਸ ਨਾਲ ਸਮੁੱਚੀ ਸਿਹਤ ਚੰਗੀ ਰਹਿੰਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
ਕਿੰਨੇ ਦਿਨਾਂ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ
ਡਾਕਟਰਾਂ ਦਾ ਕਹਿਣਾ ਹੈ ਕਿ 90 ਤੋਂ 120 ਦਿਨਾਂ ਦੇ ਅੰਦਰ ਵਿਅਕਤੀ ਦੇ ਸਰੀਰ ਵਿੱਚ ਲਾਲ ਖੂਨ ਦੇ ਸੈੱਲ ਆਪਣੇ ਆਪ ਡੈੱਡ ਹੋ ਜਾਂਦੇ ਹਨ ਅਤੇ ਨਵੇਂ ਸੈੱਲ ਬਣਦੇ ਹਨ। ਇਹੀ ਕਾਰਨ ਹੈ ਕਿ ਇੱਕ ਸਿਹਤਮੰਦ ਵਿਅਕਤੀ ਨੂੰ ਹਰ 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਹੀਂ ਵੱਧ ਰਿਹਾ ਬੱਚਿਆਂ ਦਾ ਕੱਦ? ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ
NEXT STORY