ਜਲੰਧਰ (ਬਿਊਰੋ)- ਕੈਲਸ਼ੀਅਮ ਹਰ ਇਨਸਾਨ ਲਈ ਲਾਜ਼ਮੀ ਜ਼ਰੂਰੀ ਹੈ ਭਾਵੇਂ ਉਹ ਔਰਤ, ਪੁਰਸ਼ ਜਾਂ ਬੱਚਾ ਹੋਵੇ। ਇਸ ਦਾ ਕਾਰਨ ਇਹ ਹੈ ਕਿ ਕੈਲਸ਼ੀਅਮ ਸਾਡੇ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਪਰ 30 ਤੋਂ ਬਾਅਦ ਔਰਤਾਂ ਲਈ ਕੈਲਸ਼ੀਅਮ ਲੈਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਪੀਰੀਅਡਜ਼ ਤੇ ਗਰਭ ਅਵਸਥਾ ਕਾਰਨ ਉਨ੍ਹਾਂ ਦੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ : ਇਨ੍ਹਾਂ 4 ਸਿਹਤ ਸਬੰਧੀ ਸਮੱਸਿਆਵਾਂ 'ਚ ਭੁੱਲ ਕੇ ਵੀ ਨਾ ਖਾਓ ਮਖਾਣੇ, ਫਾਇਦੇ ਦੀ ਬਜਾਏ ਹੋਵੇਗਾ ਨੁਕਸਾਨ
ਕੈਲਸ਼ੀਅਮ ਦੀ ਘਾਟ ਦੇ ਲੱਛਣ
ਕੈਲਸ਼ੀਅਮ ਦੀ ਘਾਟ ਦੇ ਸਭ ਤੋਂ ਆਮ ਲੱਛਣਾਂ ਵਿੱਚ ਚਿੜਚਿੜਾਪਨ, ਮਾਸਪੇਸ਼ੀਆਂ 'ਚ ਮਰੋੜ, ਝਟਕੇ ਆਉਣਾ, ਭੁੱਖ ਨਾ ਲੱਗਣਾ, ਥਕਾਵਟ, ਦੌਰੇ ਪੈਣਾ, ਸਾਹ ਲੈਣ ਵਿੱਚ ਮੁਸ਼ਕਲ ਅਤੇ ਤੁਰਨ ਵਿੱਚ ਮੁਸ਼ਕਲ ਸ਼ਾਮਲ ਹਨ। ਔਰਤਾਂ ਨੂੰ ਮਾਸਪੇਸ਼ੀਆਂ ਦੀ ਕਮਜ਼ੋਰੀ, ਜੋੜਾਂ ਵਿੱਚ ਦਰਦ, ਮਾਹਵਾਰੀ ਵਿੱਚ ਦਰਦ, ਸਿਰ ਦਰਦ, ਨਹੁੰ ਕੱਚੇ ਅਤੇ ਟੁੱਟਣ, ਡਿਪਰੈਸ਼ਨ, ਦਿਲ ਦੀ ਧੜਕਣ ਅਨਿਯਮਿਤ, ਕਮਰ ਦਰਦ ਦੀ ਸਮੱਸਿਆ ਹੁੰਦੀ ਹੈ। ਇਸੇ ਲਈ ਡਾਕਟਰ ਕੈਲਸ਼ੀਅਮ ਡਾਈਟ ਅਤੇ ਸਪਲੀਮੈਂਟਸ ਲੈਣ ਦੀ ਸਲਾਹ ਦਿੰਦੇ ਹਨ। ਡਾਕਟਰ ਕੈਲਸ਼ੀਅਮ ਦੀਆਂ ਗੋਲੀਆਂ ਦਾ ਸੇਵਨ ਕਰਨ ਲਈ ਕਹਿੰਦੇ ਪਰ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਕੈਲਸ਼ੀਅਮ ਵਾਲਾ ਭੋਜਨ ਖਾਂਦੇ ਹੋ ਤਾਂ ਸਰੀਰ ਵਿਚ ਇਸ ਦੀ ਕਮੀ ਨਹੀਂ ਹੋਵੇਗੀ।
ਵਿਟਾਮਿਨ ਡੀ ਦੀ ਘਾਟ ਕੈਲਸ਼ੀਅਮ ਨੂੰ ਸਟੋਰ ਨਹੀਂ ਕਰੇਗੀ
ਇਹ ਧਿਆਨ ਵਿੱਚ ਰੱਖੋ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਤਾਂ ਵੀ ਕੈਲਸ਼ੀਅਮ ਜਜ਼ਬ ਨਹੀਂ ਹੁੰਦਾ। ਦਰਅਸਲ, ਵਿਟਾਮਿਨ ਡੀ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਨੂੰ ਸਟੋਰ ਕਰਨ ਲਈ ਜ਼ਿੰਮੇਵਾਰ ਹੈ। ਜੇਕਰ ਵਿਟਾਮਿਨ ਡੀ ਦੀ ਘਾਟ ਹੋਵੇ ਤਾਂ ਸਰੀਰ ਵਿੱਚ ਕੈਲਸ਼ੀਅਮ ਨਹੀਂ ਰਹਿੰਦਾ। ਭਾਵੇਂ ਤੁਸੀਂ ਕੈਲਸ਼ੀਅਮ ਭਰਪੂਰ ਭੋਜਨ ਦਾ ਸੇਵਨ ਕਰਦੇ ਹੋ। ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਸਵੇਰ ਦੀ ਤਾਜ਼ੀ ਧੁੱਪ ਹੈ। ਤੁਹਾਨੂੰ ਰੋਜ਼ਾਨਾ 15 ਤੋਂ 20 ਮਿੰਟ ਤੱਕ ਧੁੱਪ ਸੇਕਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਵਿਟਾਮਿਨ ਡੀ ਦੀ ਸਰੀਰ 'ਚ ਮਾਤਰਾ ਬਹੁਤ ਘੱਟ ਹੈ, ਤਾਂ ਡਾਕਟਰ ਨੂੰ ਪੁੱਛੋ ਅਤੇ ਸਪਲੀਮੈਂਟ ਸ਼ੁਰੂ ਕਰੋ। ਇਸ ਤੋਂ ਇਲਾਵਾ ਇਹ ਮੱਛੀ, ਸੰਤਰੇ ਦਾ ਰਸ, ਡੇਅਰੀ ਉਤਪਾਦ, ਅੰਡੇ ਦੀ ਜ਼ਰਦੀ ਆਦਿ ਵਿੱਚ ਵੀ ਪਾਇਆ ਜਾਂਦਾ ਹੈ।
ਕੈਲਸ਼ੀਅਮ ਲਈ ਕਿਹੜੀਆਂ ਕੁਦਰਤੀ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ?
ਵੈਸੇ ਤਾਂ ਦੁੱਧ ਅਤੇ ਇਸ ਦੇ ਉਤਪਾਦਾਂ ਨੂੰ ਕੈਲਸ਼ੀਅਮ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ ਹਨ। ਇਸ ਦੀ ਬਜਾਏ ਉਹ ਹੋਰ ਦੂਜੇ ਅਜਿਹੇ ਆਹਾਰ ਲੈ ਸਕਦੇ ਹਨ ਜੋ ਕੈਲਸ਼ੀਅਮ ਨਾਲ ਭਰਪੂਰ ਹੋਣ। ਜਿਵੇਂ :
ਆਂਵਲਾ ਖਾਓ
ਔਸ਼ਧੀ ਗੁਣਾਂ ਨਾਲ ਭਰਪੂਰ ਆਂਵਲਾ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਹੈ। ਆਂਵਲਾ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ। ਤੁਸੀਂ ਆਂਵਲੇ ਦੇ ਅਚਾਰ, ਜੂਸ ਅਤੇ ਮੁਰੱਬੇ ਤੋਂ ਕੁਝ ਵੀ ਟ੍ਰਾਈ ਕਰ ਸਕਦੇ ਹੋ।
ਹਰੀਆਂ ਸਬਜ਼ੀਆਂ
ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ। ਬਰੋਕਲੀ, ਪਾਲਕ, ਸੋਇਆਬੀਨ ਅਤੇ ਹਰੀਆਂ ਫਲੀਆਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ।
ਰਾਗੀ ਅਨਾਜ
ਰਾਗੀ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ। ਆਟਾ ਬਣਾ ਕੇ ਰਾਗੀ ਦਾ ਸੇਵਨ ਕਰੋ। ਹਫਤੇ 'ਚ ਇਕ ਜਾਂ ਦੋ ਵਾਰ ਇਸ ਆਟੇ ਦੀ ਰੋਟੀ ਖਾਓ, ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਵੇਗੀ।
ਸੇਬ ਖਾਓ
ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ ਇੱਕ ਸੇਬ ਖਾਓ। ਸੇਬ ਦਾ ਸੇਵਨ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
ਇਸ ਤੋਂ ਇਲਾਵਾ ਸੋਇਆ ਡਰਿੰਕ, ਸੋਇਆਬੀਨ, ਬਰੋਕਲੀ, ਕੇਲੇ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ, ਬਦਾਮ, ਤਿਲ, ਛੋਲੇ, ਰਾਜਮਾ, ਸੰਤਰੇ, ਅੰਜੀਰ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜੇਕਰ ਖਾਣਾ ਖਾਣ ਦੇ ਬਾਵਜੂਦ ਸਰੀਰ 'ਚ ਕੈਲਸ਼ੀਅਮ ਦੀ ਕਮੀ ਪੂਰੀ ਨਹੀਂ ਹੁੰਦੀ ਹੈ ਤਾਂ ਡਾਕਟਰ ਤੋਂ ਜ਼ਰੂਰ ਜਾਂਚ ਕਰਵਾਓ ਤਾਂ ਜੋ ਇਸ ਦੀ ਕਮੀ ਦਾ ਸਹੀ ਕਾਰਨ ਪਤਾ ਲੱਗ ਸਕੇ। ਕੈਲਸ਼ੀਅਮ ਸਰੀਰ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਸਾਰਾ ਦਿਨ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰੋਗੇ।
ਇਹ ਵੀ ਪੜ੍ਹੋ : Health Tips : ਹੱਡੀਆਂ ਨੂੰ ਮਜ਼ਬੂਤ ਬਣਾਉਂਦੈ 'ਅਖਰੋਟ', ਖੁਰਾਕ 'ਚ ਸ਼ਾਮਲ ਕਰਨ ਨਾਲ ਹੋਣਗੇ ਹੋਰ ਵੀ ਲਾਭ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਨ੍ਹਾਂ 4 ਸਿਹਤ ਸਬੰਧੀ ਸਮੱਸਿਆਵਾਂ 'ਚ ਭੁੱਲ ਕੇ ਵੀ ਨਾ ਖਾਓ ਮਖਾਣੇ, ਫਾਇਦੇ ਦੀ ਬਜਾਏ ਹੋਵੇਗਾ ਨੁਕਸਾਨ
NEXT STORY