ਨਵੀਂ ਦਿੱਲੀ - ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਕਿਉਂਕਿ ਇਸ 'ਚ ਬਹੁਤ ਸਾਰੇ ਵਿਟਾਮਿਨਸ ਪਾਏ ਜਾਂਦੇ ਹਨ। ਇਸੇ ਕਾਰਨ ਅਖਰੋਟ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ 'ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਨੇਨਿਯਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਖਰੋਟ 'ਚ ਪਾਇਆ ਜਾਣ ਵਾਲਾ ਓਮੇਗਾ-3 ਫੈਟੀ ਐਸਿਡ ਸਰੀਰ ਨੂੰ ਅਸਥਮਾ, ਆਰਥਰਾਈਟਸ, ਸਕਿਨ ਦੀਆਂ ਸਮੱਸਿਆਵਾਂ, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
1. ਡਾਈਜੇਸ਼ਨ :- ਅਖਰੋਟ 'ਚ ਫਾਇਬਰਸ ਦੀ ਭਰਪੂਰ ਮਾਤਰਾ ਹੁੰਦੀ ਹੈ। ਡਾਈਜੇਸ਼ਨ ਨੂੰ ਠੀਕ ਰੱਖਣ ਦੇ ਲਈ ਹਰ-ਰੋਜ਼ ਫਾਈਬਰ ਖਾਣਾ ਜਰੂਰੀ ਹੈ। ਅਖਰੋਟ 'ਚ ਪ੍ਰੋਟੀਨ ਦੀ ਕੋਈ ਘਾਟ ਨਹੀਂ ਹੁੰਦੀ, ਇਸੇ ਲਈ ਇਸ ਦਾ ਸੇਵਨ ਕਰਨਾ ਫਾਇਦੇਮੰਦ ਹੈ।
2. ਚੰਗੀ ਨੀਂਦ :- ਅਖਰੋਟ 'ਚ ਮੇਲਾਨਿਨ ਨਾਮਕ ਕੰਪਾਊਂਡ ਮੌਜੂਦ ਹੁੰਦਾ ਹੈ, ਜਿਸ ਦਾ ਸੇਵਨ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ। ਚੰਗੀ ਨੀਂਦ ਲੈਣ ਲਈ ਆਪਣੀ ਖੁਰਾਕ 'ਚ ਅਖਰੋਟ ਨੂੰ ਜ਼ਰੂਰ ਸ਼ਾਮਲ ਕਰੋ ਜਿਸ ਨਾਲ ਤੁਹਾਨੂੰ ਲਾਭ ਮਿਲੇਗਾ।
3. ਬ੍ਰੇਨ ਹੈਲਥ :- ਅਖਰੋਟ 'ਚ ਓਮੇਗਾ-3 ਫੈਟੀ ਐਸਿਡਸ ਵੀ ਹੁੰਦਾ ਹੈ। ਜੋ ਸਾਡੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਮੈਮਰੀ ਅਤੇ ਬ੍ਰੇਨ ਹੈਲਥ ਦੇ ਲਈ ਅਖਰੋਟ ਦੀ ਵਰਤੋਂ ਕਰਨਾ ਬਹੁਤ ਬੇਮਿਸਾਲ ਹੈ।
4. ਮਜਬੂਤ ਵਾਲਾਂ ਦੇ ਲਈ :- ਅਖਰੋਟ 'ਚ ਫੈਟੀ ਐਸਿਡਸ, ਸੇਲੇਨਿਯਮ, ਜਿੰਕ ਅਤੇ ਬਾਯੋਟਿਨ ਦੀ ਭਰਪੂਰ ਮਾਤਰਾ ਪਾਈ ਜਾਂਦਾ ਹੈ। ਅਖਰੋਟ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਉਨ੍ਹਾਂ 'ਚ ਚਮਕ ਵੀ ਆਉਂਦੀ ਹੈ।
5. ਬਲੱਡ ਪ੍ਰੈਸ਼ਰ ਘੱਟ ਕਰਨ ਲਈ :- ਅਖਰੋਟ ਓਮੇਗਾ-3 ਫੈਟੀ ਐਸਿਡਸ ਦਾ ਸਰੋਤ ਹੈ। ਇਸ ਨੂੰ ਖਾਣ ਨਾਲ ਕਾਰਡਿਰਯੋਵੈਸਕੂਲਰ ਸਿਸਟਮ ਠੀਕ ਰਹਿੰਦਾ ਹੈ। ਰਿਸਰਚ ਦੇ ਹਿਸਾਬ ਨਾਲ ਹਰ-ਰੋਜ਼ ਕੁਝ ਅਖਰੋਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਲੱਗਦਾ ਹੈ।
6. ਕੋਲੇਸਟ੍ਰੋਲ :- ਹਰ-ਰੋਜ਼ ਅਖਰੋਟ ਦਾ ਸੇਵਨ ਕਰਨ ਨਾਲ ਹਾਈ ਕੋਲੇਸਟ੍ਰੋਲ ਘੱਟ ਹੁੰਦਾ ਹੈ। ਅਖਰੋਟ 'ਚ ਓਮੇਗਾ-3 ਫੈਟੀ ਐਸਿਡਸ ਅਤੇ ਫਾਇਬਰਸ ਦੀ ਮਾਤਰਾ ਵੱਧ ਹੁੰਦੀ ਹੈ।
7. ਕੈਂਸਰ ਦਾ ਰਿਸਕ ਕਰੇ ਘੱਟ :- ਅਖਰੋਟ ਦਾ ਸੇਵਨ ਕਰਨ ਨਾਲ ਕੈਂਸਰ ਦਾ ਰਿਸਕ ਵੀ ਘੱਟ ਹੁੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਅਖਰੋਟ ਖਾਣ ਨਾਲ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ ਟਲ ਸਕਦਾ ਹੈ। ਜਾਨਵਰਾਂ 'ਤੇ ਰਿਸਰਚ ਕਰਨ 'ਤੇ ਪਤਾ ਲੱਗਾ ਕਿ ਅਖਰੋਟ ਖਾਣ ਨਾਲ ਬ੍ਰੇਸਟ ਕੈਂਸਰ ਦਾ ਰਿਸਕ ਵੀ ਘੱਟ ਜਾਂਦਾ ਹੈ।
8. ਹੱਡੀਆਂ ਮਜਬੂਤੀ :- ਅਖਰੋਟ 'ਚ ਅਲਫਾ ਲਿਨੋਲੇਨਿਕ ਐਸਿਡ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਨੂੰ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ। ਅਖਰੋਟ 'ਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਨਾਲ ਇੰਨਫਲੇਮੇਸ਼ਨ ਘੱਟ ਹੁੰਦੀ ਹੈ।
9. ਤਣਾਅ ਦੀ ਸਮੱਸਿਆ :- ਜੇਕਰ ਤੁਸੀਂ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਖਰੋਟ ਦਾ ਸੇਵਨ ਜ਼ਰੂਰ ਕਰੋ। ਅਖਰੋਟ ਖਾਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਤੁਸੀਂ ਡਿਪ੍ਰੈਸ਼ਨ ਦੇ ਖਤਰੇ ਤੋਂ ਵੀ ਬਚ ਰਹਿੰਦੇ ਹੋ।
Honeymoon ’ਚ ਦੂਰੀਆਂ ਆਉਣ ਤੋਂ ਪਹਿਲਾਂ ਜਾਗ ਜਾਓ
NEXT STORY