ਨਵੀਂ ਦਿੱਲੀ-ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਈ ਕਾਰਗਰ ਦਵਾਈ ਨਹੀਂ ਹੈ ਇਸ ਵਾਇਰਸ ਤੋਂ ਬਚਾਅ ਲਈ ਲੋਕ ਆਪਣੀ ਇਮਿਊਨਿਟੀ ਵਧਾਉਣ ’ਤੇ ਜ਼ੋਰ ਦੇ ਰਹੇ ਹਨ। ਡਾਕਟਰਾਂ ਅਤੇ ਮਾਹਿਰਾਂ ਅਨੁਸਾਰ ਮਜ਼ਬੂਤ ਇਮਿਊਨਿਟੀ ਬਿਮਾਰੀ ਨਾਲ ਲੜਨ ’ਚ ਮਦਦ ਕਰਦੀ ਹੈ। ਇਮਿਊਨਿਟੀ ਵਧਾਉਣ ਲਈ ਲੋਕ ਕਈ ਤਰ੍ਹਾਂ ਦੇ ਦੇਸੀ ਨੁਸਖ਼ਿਆਂ ਦਾ ਇਸਤੇਮਾਲ ਕਰ ਰਹੇ ਹਨ। ਵਿਟਾਮਿਨ ਸੀ ਦੀਆਂ ਗੋਲ਼ੀਆਂ, ਕਾੜ੍ਹਾ, ਜਿੰਕ, ਵਿਟਾਮਿਨ ਡੀ ਸਪਲੀਮੈਂਟ ਇਮਿਊਨਿਟੀ ਬੂਸਟਰ ਦੇ ਤੌਰ ’ਤੇ ਇਸਤੇਮਾਲ ਕਰ ਰਹੇ ਹਨ। ਇਮਿਊਨਿਟੀ ਇੰਪਰੂਵ ਕਰਨ ਲਈ ਵਿਟਾਮਿਨ ਸੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਤੁਹਾਨੂੰ ਬਿਮਾਰ ਵੀ ਕਰ ਸਕਦਾ ਹੈ। ਵਿਟਾਮਿਨ ਸੀ ਜਿਨ੍ਹਾਂ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ ਉਨ੍ਹਾਂ ਹੀ ਖ਼ਤਰਨਾਕ ਵੀ ਹੈ।
ਵਿਟਾਮਿਨ ਸੀ ਦੇ ਸਾਈਡ-ਇਫੈਕਟ
ਜੀ ਮਚਲਾਉਣਾ
ਵਿਟਾਮਿਨ ਸੀ ਦੀਆਂ ਗੋਲ਼ੀਆਂ ਜ਼ਿਆਦਾ ਖਾਣ ਨਾਲ ਤੁਹਾਨੂੰ ਜੀ ਮਚਲਾਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਮਿਊਨਿਟੀ ਵਧਾਉਣ ਲਈ ਦਵਾਈ ਦੀ ਬਜ਼ਾਏ ਵਿਟਾਮਿਨ ਸੀ ਫਲ਼ਾਂ ਦੀ ਵਰਤੋਂ ਕਰੋ। ਫਲ਼ਾਂ ਨਾਲ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸ਼ੱਕ ਘੱਟ ਹੈ।

ਐਬਡਾਮਿਨਲ ਕ੍ਰੈਮਪ
ਵਿਟਾਮਿਨ ਸੀ ਦੇ ਜ਼ਿਆਦਾ ਵਰਤੋਂ ਨਾਲ ਢਿੱਡ ’ਚ ਖ਼ਰਾਬੀ ਆ ਸਕਦੀ ਹੈ ਇਸ ਨਾਲ ਤੁਹਾਨੂੰ ਢਿੱਡ ਦਾ ਸਿਸਟਮ ਡਿਸਟਰਬ ਵੀ ਹੋ ਸਕਦਾ ਹੈ। ਇਸ ਲਈ ਜ਼ਿਆਦਾ ਮਾਤਰਾ ’ਚ ਵਿਟਾਮਿਨ ਸੀ ਪ੍ਰੋਡਕਟਸ ਦੀ ਵਰਤੋਂ ਨਾ ਕਰੋ।
ਉਲਟੀ-ਦਸਤ
ਵਿਟਾਮਿਨ ਸੀ ਦੀਆਂ ਗੋਲ਼ੀਆਂ ਜ਼ਿਆਦਾ ਖਾਣ ਨਾਲ ਡਾਇਰੀਆ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਨਾਲ ਤੁਹਾਡਾ ਢਿੱਡ ਖ਼ਰਾਬ ਹੋ ਸਕਦਾ ਹੈ। ਉਲਟੀ-ਦਸਤ ਦੇ ਨਾਲ ਕਬਜ਼ ਦੀ ਸਮੱਸਿਆ ਵੀ ਵੱਧ ਸਕਦੀ ਹੈ। ਇਸ ਨਾਲ ਤੁਹਾਡਾ ਸਰੀਰ ਡੀਹਾਈਡ੍ਰੇਟ ਵੀ ਹੋ ਸਕਦਾ ਹੈ।

ਹਾਰਟ ਬਰਨ
ਵਿਟਾਮਿਨ ਸੀ ਦੇ ਸਭ ਤੋਂ ਗੰਭੀਰ ਸਾਈਡ-ਇਫੈਕਟ ’ਚ ਹਾਰਟ ਬਰਨ ਦੀ ਸਮੱਸਿਆ ਵੀ ਸ਼ਾਮਲ ਹੈ। ਇਸ ਸਥਿਤੀ ’ਚ ਤੁਸੀਂ ਛਾਤੀ ਦੇ ਥੱਲੇ ਤੇ ਉਪਰਲੇ ਵਾਲੇ ਹਿੱਸੇ ’ਚ ਜਲਣ ਮਹਿਸੂਸ ਕਰੋਗੇ। ਇਸ ਲਈ ਵਿਟਾਮਿਨ ਸੀ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਕਿੰਨੀ ਮਾਤਰਾ ’ਚ ਲੈਣੀ ਚਾਹੀਦਾ ਹੈ ਵਿਟਾਮਿਨ ਸੀ
ਲੋਕਾਂ ਨੂੰ ਹਰ ਰੋਜ਼ 65-90 ਮਿਲੀਗ੍ਰਾਮ ਵਿਟਾਮਿਨ ਸੀ ਲੈਣੀ ਚਾਹੀਦਾ ਹੈ। ਇਕ ਦਿਨ ’ਚ 2000 ਗ੍ਰਾਮ ਤੋਂ ਜ਼ਿਆਦਾ ਲਿਆ ਗਿਆ ਹੈ ਵਿਟਾਮਿਨ ਸੀ ਤੁਹਾਡੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਸਲਾਹ ਹੈ ਕਿ ਘਰ ’ਚ ਤਿਆਰ ਹੋਇਆ ਤਾਜ਼ਾ ਭੋਜਨ ਵਿਚ ਉਹ ਸਾਰੇ ਤੱਤ ਹਨ ਜੋ ਸਾਡੇ ਸਰੀਰ ਨੂੰ ਚਾਹੀਦੇ ਹਨ। ਡਬਲਿਊ.ਐੱਚ.ਓ ਇਮਿਊਨਿਟੀ ਵਧਾਉਣ ’ਚ ਵਿਟਾਮਿਨ ਸੀ ਦਾ ਦਾਅਵਾ ਰੱਦ ਕਰ ਚੁੱਕਾ ਹੈ।
Health Tips : ‘ਬਵਾਸੀਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਕਿਸਮਾਂ, ਲੱਛਣ ਅਤੇ ਇਲਾਜ
NEXT STORY