ਨਵੀਂ ਦਿੱਲੀ — ਅਕਸਰ ਹੀ ਵੇਖਿਆ ਜਾਂਦਾ ਹੈ ਕਿ ਮਾਤਾ-ਪਿਤਾ ਆਪਣੇ ਬੱਚੇ ਦੇ ਛੋਟੇ ਕੱਦ ਨੂੰ ਦੇਖ ਕੇ ਪ੍ਰੇਸ਼ਾਨ ਹੋਣ ਲੱਗਦੇ ਹਨ। ਆਪਣੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਤੇ ਬੱਚਿਆਂ ਦੀ ਲੰਬਾਈ ਵਧਾਉਣ ਲਈ ਮਾਤਾ-ਪਿਤਾ ਉਨ੍ਹਾਂ ਨੂੰ ਕਈ ਦਵਾਈਆਂ ਦਾ ਸੇਵਨ ਕਰਵਾਉਣ ਲੱਗਦੇ ਹਨ, ਜੋ ਕਿ ਬੱਚਿਆਂ ਦੀ ਸਿਹਤ 'ਤੇ ਗ਼ਲਤ ਅਸਰ ਪਾਉਂਦੀਆਂ ਹਨ। ਬਿਨਾਂ ਕਿਸੇ ਸਾਈਡ-ਇਫੈਕਟ ਦੇ ਬੱਚਿਆਂ ਦੀ ਲੰਬਾਈ ਨੂੰ ਵਧਾਉਣ ਲਈ ਉਨ੍ਹਾਂ ਦੀ ਖੁਰਾਕ 'ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ।
1. ਆਂਡਾ - ਕੱਦ ਵਧਾਉਣ ਲਈ ਬੱਚਿਆਂ ਨੂੰ ਆਂਡਾ ਖਵਾਓ। ਆਂਡੇ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਰੋਜ਼ਾਨਾ ਇਕ ਆਂਡਾ ਖਾਣ ਨਾਲ ਕੁਝ ਹੀ ਦਿਨਾਂ 'ਚ ਕੱਦ ਵਧਣ ਲੱਗੇਗਾ।

2. ਸੋਇਆਬੀਨ - ਇਹ ਵੀ ਬੱਚਿਆਂ ਦਾ ਸਰੀਰਕ ਵਿਕਾਸ ਕਰਨ 'ਚ ਸਹਾਈ ਹੈ। ਸੋਇਆਬੀਨ ਖਾਣ ਨਾਲ ਬੱਚਿਆਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਪਰ ਧਿਆਨ ਰੱਖੋ ਕਿ ਰੋਜ਼ਾਨਾ ਸੋਇਆਬੀਨ ਖਵਾਉਣ ਦੀ ਗ਼ਲਤੀ ਨਾ ਕਰਨਾ।
3. ਚਿਕਨ - ਇਸ 'ਚ ਪ੍ਰੋਟੀਨ ਅਤੇ ਵਿਟਾਮਿਨਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਬੱਚਿਆਂ ਨੂੰ ਚਿਕਨ ਖਵਾਉਣ ਨਾਲ ਉਨ੍ਹਾਂ ਦੀਆਂ ਹੱਡੀਆਂ ਦਾ ਵਿਕਾਸ ਹੋਣ ਲੱਗੇਗਾ। ਬੱਚਿਆਂ ਦੀ ਲੰਬਾਈ ਵਧਾਉਣ ਲਈ ਚਿਕਨ ਨੂੰ ਉਨ੍ਹਾਂ ਦੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।

4. ਦੁੱਧ - ਦੁੱਧ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਇਕ ਗਲਾਸ ਦੁੱਧ ਪਿਲਾਉਣ ਨਾਲ ਉਨ੍ਹਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਦੁੱਧ ਹੱਡੀਆਂ ਦਾ ਵਿਕਾਸ ਕਰਨ ਦੇ ਨਾਲ ਹੀ ਬੱਚਿਆਂ ਦੀ ਲੰਬਾਈ ਵਧਾਉਣ 'ਚ ਵੀ ਸਹਾਈ ਹੈ।
5. ਪਾਲਕ - ਪਾਲਕ 'ਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਨਿਯਮਿਤ ਰੂਪ 'ਚ ਪਾਲਕ ਖਾਣ ਨਾਲ ਬੱਚਿਆਂ ਦਾ ਕੱਦ ਵਧਣ ਲੱਗੇਗਾ। ਜੇਕਰ ਬੱਚਾ ਪਾਲਕ ਦੀ ਸਬਜ਼ੀ ਖਾਣ ਤੋਂ ਮਨਾ ਕਰਦਾ ਹੈ ਤਾਂ ਉਸ ਨੂੰ ਸੈਂਡਵਿਚ ਜਾਂ ਦਾਲ 'ਚ ਪਾ ਕੇ ਖਵਾਓ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਟ ਕਰਕੇ ਦਿਓ ਜਵਾਬ।
ਪਤਲੇਪਨ ਤੋਂ ਪ੍ਰੇਸ਼ਾਨ ਔਰਤਾਂ ਭਾਰ ਵਧਾਉਣ ਲਈ ਅਪਣਾਉਣ ਇਹ ਘਰੇਲੂ ਨੁਸਖ਼ਾ, ਸਿਰਫ਼ ਦੋ ਚੀਜ਼ਾਂ ਨਾਲ ਹੁੰਦੈ ਤਿਆਰ
NEXT STORY