ਜਲੰਧਰ : ਬੱਚਿਆਂ ਦੀ ਚਮੜੀ ਬੇਹੱਦ ਨਾਜ਼ੁਕ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਕਰਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਜਿਹਾ ਵੇਖਿਆ ਜਾਂਦਾ ਹੈ ਕਿ ਕੁੱਝ ਬੱਚਿਆਂ ਦੀ ਚਮੜੀ ’ਤੇ ਚਿੱਟੇ ਦਾਗ਼ ਵਿੱਖਣ ਲੱਗਦੇ ਹਨ। ਜੇਕਰ ਇਨ੍ਹਾਂ ਦਾ ਸਮਾਂ ਰਹਿੰਦੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਹੌਲੀ-ਹੌਲੀ ਪੂਰੇ ਸਰੀਰ ’ਤੇ ਫੈਲ ਜਾਂਦੇ ਹਨ। ਇਸ ਨੂੰ ਹਾਈਪੋਪਿਗਮੇਂਟਿਡ ਸਪਾਟ (ਵਿਟੀਲਿਗੋ) ਕਿਹਾ ਜਾਂਦਾ ਹੈ। ਬੱਚਿਆਂ ਦੇ ਸਰੀਰ ’ਤੇ ਚਿੱਟੇ ਦਾਗ਼ ਪੈਣ ਦੇ ਕਈ ਕਾਰਨ ਹੋ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਦੇ ਸਰੀਰ ’ਤੇ ਚਿੱਟੇ ਦਾਗ਼ ਹੋਣ ਦੇ ਕਾਰਨ, ਲੱਛਣ ਅਤੇ ਕੀ ਹੈ ਇਸ ਦਾ ਇਲਾਜ।
ਬਚਿਆਂ ਵਿਚ ਵਿਟੀਲਿਗੋ ਹੋਣ ਦੇ ਕਾਰਨ
ਇਹ ਬੀਮਾਰੀ ਸਿਰਫ਼ ਬੱਚਿਆਂ ਨੂੰ ਹੀ ਨਹੀਂ ਸਗੋਂ ਹਰ ਉਮਰ ਦੇ ਅਤੇ ਕਿਸੇ ਵੀ ਰੰਗ ਦੇ ਵਿਅਕਤੀ ਨੂੰ ਹੋ ਸਕਦੀ ਹੈ ਪਰ ਬੱਚਿਆਂ ਵਿਚ ਅਤੇ ਬਾਲਗਾਂ ਵਿਚ ਇਹ ਬੀਮਾਰੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਜਾਣੋ ਕਿਵੇਂ ਲੱਗਦਾ ਹੈ ਵਿਟੀਲਿਗੋ ਦਾ ਪਤਾ
ਡਾਕਟਰ ਵੁਡ ਲੈਂਪ ਤੋਂ ਚਮੜੀ ਦੀ ਜਾਂਚ ਕਰਕੇ ਵਿਟੀਲਿਗੋ ਦਾ ਪਤਾ ਲਗਾਉਂਦੇ ਹਨ। ਇਸ ਦੇ ਇਲਾਵਾ ਤੁਸੀਂ ਥਾਇਰਾਈਡ ਅਤੇ ਡਾਇਬਟੀਜ਼ ਨਾਲ ਪੀੜਤ ਹੋਣ ’ਤੇ ਵੀ ਵਿਟੀਲਿਗੋ ਦਾ ਟੈਸਟ ਕਰਵਾ ਸਕਦੇ ਹੋ। ਕਿਉਂਕਿ ਇਸ ਸਮੱਸਿਆਵਾਂ ਨਾਲ ਜੂਝ ਰਹੇ ਕੁੱਝ ਲੋਕਾਂ ਵਿਚ ਚਿੱਟੇ ਦਾਗ਼ ਹੋਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
ਜਾਣੋ ਕੀ ਹੈ ਚਿੱਟੇ ਦਾਗ਼ ਇਲਾਜ
ਇਸ ਬੀਮਾਰੀ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਹੈ। ਕਈ ਵਾਰ ਬਿਨਾਂ ਕਿਸੇ ਇਲਾਜ ਦੇ ਹੀ ਚਿੱਟੇ ਦਾਗ਼ ਗਾਇਬ ਹੋ ਜਾਂਦੇ ਹਨ ਪਰ ਜੇਕਰ ਇਹ ਚਿੱਟੇ ਦਾਗ਼ ਨਹੀਂ ਜਾ ਰਹੇ ਹਨ ਤਾਂ ਮੈਡੀਕਲ ਟਰੀਟਮੈਂਟ ਦਾ ਸਹਾਰਾ ਜ਼ਰੂਰ ਲਓ। ਤੁਸੀਂ ਚਾਹੋ ਤਾਂ ਘਰ ਵਿਚ ਵੀ ਇਨ੍ਹਾਂ ਚਿੱਟੇ ਦਾਗ਼ਾਂ ਦਾ ਇਲਾਜ ਕਰ ਸਕਦੇ ਹੋ।
ਇੰਝ ਵੀ ਕਰੋ ਚਿੱਟੇ ਦਾਗ਼ ਦਾ ਇਲਾਜ
ਪੀ.ਯੂ.ਵੀ.ਏ. ਦੇ ਨਾਮ ਤੋਂ ਜਾਣੀ ਜਾਂਦੀ ਫੋਟੋਕੀਮੋਥੇਰੇਪੀ ਅਤੇ ਅਲਟਰਾਵਾਈਲੇਟ ਏ ਵਿਚ ਸੋਰਾਲੇਨ ਨਾਮਕ ਦਵਾਈ ਪਾਈ ਜਾਂਦੀ ਹੈ। ਜਿਸ ਨੂੰ ਤੁਸੀਂ ਚਾਹੋ ਤਾਂ ਚਿੱਟੇ ਦਾਗ਼ ’ਤੇ ਲਗਾ ਵੀ ਸਕਦੇ ਹਨ ਜਾਂ ਫਿਰ ਉਸ ਨੂੰ ਖਾ ਵੀ ਸਕਦੇ ਹੋ।
ਕੋਰਟਿਕੋਸਟੇਰਾਈਡ ਕਰੀਮ ਫ਼ਾਇਦੇਮੰਦ
ਇਸ ਕਰੀਮ ਨੂੰ ਚਿੱਟੇ ਦਾਗ਼ ਦੇ ਨਿਕਲਣ ਦੀ ਸ਼ੁਰੂਆਤ ਵਿਚ ਹੀ ਉਸ ’ਤੇ ਲਗਾਓ। ਕੋਰਟਿਕੋਸਟੇਰਾਈਡ ਕਰੀਮ ਚਮੜੀ ਦੀ ਅਸਲੀ ਰੰਗਤ ਨੂੰ ਵਾਪਸ ਲਿਆਉਣ ਵਿਚ ਕਾਫ਼ੀ ਮਦਦਗਾਰ ਹੈ।
ਸਨਸਕਰੀਨ ਦਾ ਕਰੋ ਇਸਤੇਮਾਲ
ਬੱਚਿਆਂ ਨੂੰ ਚਿੱਟੇ ਦਾਗ ਜਾਂ ਚਮੜੀ ਸਬੰਧੀ ਬੀਮਾਰੀਆਂ ਤੋਂ ਬਚਾਉਣ ਲਈ ਸਨਸਕਰੀਨ ਜ਼ਰੂਰ ਲਗਾਓ। ਚਿੱਟੇ ਦਾਗ਼ ਵਿਚ ਮੇਲਾਨਿਨ ਨਾ ਹੋਣ ਕਾਰਨ ਇਹ ਧੁੱਪ ਤੋਂ ਟੈਨ ਨਹੀਂ ਹੁੰਦੇ ਹਨ ਪਰ ਧੁੱਪ ਕਾਰਨ ਚਿੱਟੇ ਦਾਗ਼ ਸੜ ਜਾਂਦੇ ਹਨ, ਜਿਸ ਕਾਰਨ ਚਮੜੀ ’ਤੇ ਦਾਗ਼ ਪੈ ਸਕਦੇ ਹਨ।
ਟਿਪਸ
ਬੱਚੇ ਦੀ ਚਮੜੀ ’ਤੇ ਚਿੱਟੇ ਦਾਗ਼ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ। ਚਿੱਟੇ ਦਾਗ਼ ਨੂੰ ਨਜ਼ਰਅੰਦਾਜ ਕਰਣ ਨਾਲ ਇਹ ਪੂਰੇ ਸਰੀਰ’ਤੇ ਫੈਲ ਸਕਦੇ ਹਨ।
ਰੋਜ਼ਾਨਾ ਪੀਓ ‘ਆਂਵਲੇ ਦਾ ਜੂਸ’, ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
NEXT STORY