ਜਲੰਧਰ (ਬਿਊਰੋ) — ਅਰਬੀ ਦੀ ਸਬਜ਼ੀ ਦਾ ਨਾਂ ਆਉਂਦੇ ਹੀ ਹਰ ਇੱਕ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ ਕਿਉਂਕਿ ਅਰਬੀ ਖਾਣ ਵਿਚ ਸਵਾਦਿਸ਼ਟ ਤਾਂ ਹੁੰਦੀ ਹੀ ਹੈ ਸਗੋਂ ਸਿਹਤ ਲਈ ਵੀ ਬਹੁਤ ਫ਼ਾਇਦੇਮਦ ਹੈ। ਅਰਬੀ ਵਿਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ ਤੇ ਐਂਟੀਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦੀ ਹੈ। ਅਰਬੀ ਦੇ ਪੱਤੇ ਵੀ ਸਾਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹਨ। ਆਓ ਇਸ ਖ਼ਬਰ ਰਾਹੀਂ ਜਾਣਦੇ ਹਾਂ ਅਰਬੀ ਦੇ ਪੱਤਿਆਂ ਦੇ ਫ਼ਾਇਦਿਆਂ ਬਾਰੇ :-
ਅੱਖਾਂ ਦੀ ਰੋਸ਼ਨੀ
ਅਰਬੀ ਦੇ ਪੱਤਿਆਂ ਵਿਚ ਵਿਟਾਮਿਨ ਏ ਹੁੰਦਾ ਹੈ, ਜਿਹੜਾ ਕਿ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ। ਪੱਤਿਆਂ ਦਾ ਸੇਵਨ ਨਾ ਸਿਰਫ਼ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ ਸਗੋਂ ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਜੋੜਾਂ ਦਾ ਦਰਦ
ਅਰਬੀ ਦੀ ਸਬਜ਼ੀ ਜਾਂ ਇਸ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ ਦੂਰ
ਅਰਬੀ ਦੇ ਪੱਤੇ ਪਾਣੀ ਵਿਚ ਉਬਾਲ ਕੇ ਉਸ ਵਿਚ ਥੋੜ੍ਹਾ ਜਿਹਾ ਘਿਓ ਮਿਲਾ ਲਵੋ। ਇਸ ਨਾਲ ਢਿੱਡ ਸਬੰਧੀ ਸਮੱਸਿਆਵਾਂ ਦੂਰ ਹੋਣਗੀਆਂ।

ਬਲੱਡ ਪ੍ਰੈਸ਼ਰ
ਅਰਬੀ ਦੇ ਪੱਤਿਆਂ ਵਿਚ ਸੋਡੀਅਮ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ। ਇਸ ਲਈ ਇਨ੍ਹਾਂ ਪੱਤਿਆਂ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿਚ ਮਦਦ ਕਰਦਾ ਹੈ।
ਕੈਂਸਰ ਤੋਂ ਬਚਾਅ
ਜੇਕਰ ਰੋਜ਼ਾਨਾ ਅਰਬੀ ਦੇ ਪੱਤਿਆਂ ਤੋਂ ਬਣੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕੀਤਾ ਜਾਵੇ ਤਾਂ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਅ ਵਿਚ ਮਦਦ ਮਿਲਦੀ ਹੈ।

ਭਾਰ ਘਟਾਉਣ ਵਿਚ ਮਦਦਗਾਰ
ਅਰਬੀ ਦੇ ਪੱਤਿਆਂ ਵਿਚ ਫ਼ਾਈਬਰ ਕਾਫ਼ੀ ਜ਼ਿਆਦਾ ਹੁੰਦਾ ਹੈ, ਜਿਸ ਨਾਲ ਮੈਟਾਬੋਲਿਜ਼ਮ ਦਰੁਸਤ ਰਹਿੰਦਾ ਹੈ ਅਤੇ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।
'ਕੇਲੇ' ਖਾਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਇਨ੍ਹਾਂ ਬੀਮਾਰੀਆਂ ਤੋਂ ਜਲਦੀ ਮਿਲਦੀ ਹੈ ਨਿਜ਼ਾਤ
NEXT STORY