ਜਲੰਧਰ (ਬਿਊਰੋ) - ਧਨੀਆ ਹਰ ਸਬਜ਼ੀ ਦਾ ਸੁਆਦ ਵਧਾਉਂਦਾ ਹੈ, ਇਸ ਦੇ ਬਿਨਾਂ ਸਬਜ਼ੀ ਦਾ ਸੁਆਦ ਫਿੱਕਾ ਰਹਿ ਜਾਂਦਾ ਹੈ। ਧਨੀਏ ਦੀ ਵਰਤੋਂ ਚਟਨੀ ਅਤੇ ਸਬਜ਼ੀ ਨੂੰ ਗਾਰਨਿਸ਼ ਕਰਨ ਲਈ ਕੀਤੀ ਜਾਂਦੀ ਹੈ। ਧਨੀਏ ਦੀਆਂ ਪੱਤੀਆਂ ’ਚ ਵਿਟਾਮਿਨ- ਸੀ, ਕੇ, ਪ੍ਰੋਟੀਨ, ਪੌਸ਼ਟਿਕ ਤੱਤ, ਪੋਟੈਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਸਰਦੀਆਂ 'ਚ ਹਰ ਕਿਸੇ ਦੀ ਰਸੋਈ 'ਚ ਪਕਾਏ ਜਾਣ ਵਾਲੇ ਪਕਵਾਨਾਂ 'ਚ ਹਰੇ ਧਨੀਏ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਧਨੀਏ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ...
1. ਪਾਚਨ ਸ਼ਕਤੀ ਵਧਾਏ
ਹਰਾ ਧਨੀਆ ਢਿੱਡ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਇਹ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਧਨੀਏ ਦੇ ਤਾਜ਼ੇ ਪੱਤਿਆਂ ਨੂੰ ਲੱਸੀ 'ਚ ਮਿਲਾ ਕੇ ਪੀਣ ਨਾਲ ਬਦਹਜ਼ਮੀ, ਉਲਟੀ ਅਤੇ ਪੇਚਿਸ਼ ਤੋਂ ਆਰਾਮ ਮਿਲਦਾ ਹੈ।
2. ਕੋਲੈਸਟਰੋਲ ਨੂੰ ਘੱਟ ਕਰਦਾ ਹੈ
ਹਰੇ ਧਨੀਏ 'ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ 'ਚੋਂ ਕੋਲੈਸਟਰੋਲ ਨੂੰ ਘੱਟ ਕਰ ਦਿੰਦੇ ਹਨ ਜਾਂ ਉਸ ਨੂੰ ਕੰਟਰੋਲ 'ਚ ਰੱਖਦੇ ਹਨ। ਧਨੀਏ ਦੇ ਬੀਜਾਂ 'ਚ ਕੋਲੈਸਟਰੋਲ ਨੂੰ ਮੇਨਟੇਨ ਰੱਖਣ ਵਾਲੇ ਤੱਤ ਹੁੰਦੇ ਹਨ। ਜੇਕਰ ਕੋਈ ਵਿਅਕਤੀ ਹਾਈ ਕੋਲੈਸਟਰੋਲ ਨਾਲ ਗ੍ਰਸਤ ਹੈ ਤਾਂ ਉਸ ਨੂੰ ਧਨੀਏ ਦੇ ਬੀਜਾਂ ਨੂੰ ਉਬਾਲ ਕੇ ਉਸ ਦਾ ਪਾਣੀ ਪਾਣੀ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
3. ਸ਼ੂਗਰ
ਧਨੀਏ ਦੀ ਵਰਤੋਂ ਨਾਲ ਸ਼ੂਗਰ ਤੋਂ ਛੁਟਕਾਰਾ ਮਿਲਦਾ ਹੈ। ਸ਼ੂਗਰ ਨਾਲ ਪੀੜਤ ਵਿਅਕਤੀਆਂ ਲਈ ਤਾਂ ਇਹ ਵਰਦਾਨ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ 'ਚ ਇੰਸੁਲਿਨ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਧਨੀਆ ਪਾਊਡਰ, ਬਾਡੀ 'ਚੋਂ ਸ਼ੂਗਰ ਦਾ ਲੈਵਲ ਘੱਟ ਕਰ ਦਿੰਦਾ ਹੈ ਅਤੇ ਇੰਸੁਲਿਨ ਦੀ ਮਾਤਰਾ 'ਚ ਵਾਧਾ ਹੁੰਦਾ ਹੈ।
4. ਕਿਡਨੀ ਦੀ ਸਮੱਸਿਆ
ਧਨੀਆ ਖਾਣ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ। ਰੋਜ਼ਾਨਾ ਧਨੀਏ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਡਨੀ ਦੀ ਸਮੱਸਿਆ ਨਾ ਦੇ ਬਰਾਬਰ ਹੁੰਦੀ ਹੈ। ਇਸ ਲਈ ਕਿਡਨੀ ਦੀ ਸਮੱਸਿਆ ਨਾਲ ਪੀੜਤ ਵਿਅਕਤੀ ਨੂੰ ਧਨੀਏ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - Beauty Tips : ਮਜ਼ਬੂਤ, ਚਮਕਦਾਰ ਅਤੇ ਲੰਮੇ ਵਾਲਾਂ ਲਈ ਇਸਤੇਮਾਲ ਕਰੋ ਇਹ ਕੁਦਰਤੀ ਕੰਡੀਸ਼ਨਰ
5. ਅਨੀਮਿਆ ਦੂਰ ਕਰੇ
ਧਨੀਏ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਅਨੀਮਿਆ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਐਂਟੀ -ਆਕਸੀਡੈਂਟ, ਮਿਨਰਲ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੋਣ ਕਾਰਨ ਧਨੀਆ ਕੈਂਸਰ ਤੋਂ ਬਚਾਅ ਵੀ ਕਰਦਾ ਹੈ।
6. ਅੱਖਾਂ ਦੀ ਰੌਸ਼ਨੀ ਵਧਾਏ
ਰੋਜ਼ਾਨਾ ਹਰੇ ਧਨੀਏ ਦੀ ਵਰਤੋਂ ਕਰਨ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ 'ਚ ਵਾਧਾ ਹੋਵੇਗਾ, ਕਿਉਂਕਿ ਹਰੇ ਧਨੀਏ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ
7. ਢਿੱਡ ਦਰਦ ਤੋਂ ਨਿਜ਼ਾਤ
ਹਰਾ ਧਨੀਆ, ਹਰੀ ਮਿਰਚ, ਕਸਿਆ ਹੋਇਆ ਨਾਰੀਅਲ ਅਤੇ ਅਦਰਕ ਦੀ ਚਟਨੀ ਬਣਾ ਕੇ ਖਾਣ ਨਾਲ ਢਿੱਡ 'ਚ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਢਿੱਡ 'ਚ ਦਰਦ ਹੋਣ ’ਤੇ ਅੱਧੇ ਗਿਲਾਸ ਪਾਣੀ 'ਚ ਦੋ ਚੱਮਚ ਧਨੀਆ ਪਾਊਡਰ ਮਿਲਾ ਕੇ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਲਸਣ ਖਾਣ ਨਾਲ ਹੋਣਗੇ ਸਰੀਰ ਨੂੰ ਕਮਾਲ ਦੇ ਫਾਇਦੇ
NEXT STORY