ਨਵੀਂ ਦਿੱਲੀ—ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਚਾਅ ਲਈ ਦੇਸ਼ ’ਚ ਵੈਕਸੀਨੇਸ਼ਨ ਮੁਹਿੰਮ ਜ਼ੋਰਾਂ ’ਤੇ ਹੈ। ਇਸ ਸਮੇਂ ਲੋਕਾਂ ਨੂੰ ਕੋਵੈਕਸੀਨ ਅਤੇ ਕੋਵਿਡਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਕੁਝ ਲੋਕ ਅਜਿਹੇ ਹਨ ਜੋ ਇਸ ਨੂੰ ਉਲਝਣ ’ਚ ਹਨ ਕਿ ਕਿਹੜੀ ਵੈਕਸੀਨ ਲਗਵਾਉਣੀ ਸਹੀ ਹੈ। ਇਸ ਦੌਰਾਨ ਮਿਨਿਸਟਰੀ ਆਫ ਹੈਲਥ ਐਂਡ ਵੈਲਫੇਅਰ ਦਾ ਕਹਿਣਾ ਹੈ ਕਿ ਵਿਗਿਆਨਿਕ ਰੂਪ ਨਾਲ ਦੋਵਾਂ ਵੈਕਸੀਨ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਮਿਨਿਸਟਰੀ ਆਫ ਵੈੱਲਫੇਅਰ ਮੁਤਾਬਕ ਕੋਵਿਡਸ਼ੀਲਡ ਅਤੇ ਕੋਵੈਕਸੀਨ ਕੋਰੋਨਾ ਵੈਕਸੀਨ ਦੇ ਸੰਕਰਮਣ ਨੂੰ ਘੱਟ ਕਰਨ ਅਤੇ ਉਸ ਤੋਂ ਬਚਾਅ ਲਈ ਕਾਰਗਰ ਹੈ। ਕੇਂਦਰ ਦਾ ਕਹਿਣਾ ਹੈ ਕਿ ਲੋਕ ਇਨ੍ਹਾਂ ਦੋਵਾਂ ’ਚੋਂ ਕਿਸੇ ਵੀ ਵੈਕਸੀਨ ਦੀ ਚੋਣ ਕਰ ਸਕਦੇ ਹਨ। ਇਸ ਨੂੰ ਲੈ ਕੇ ਪ੍ਰੈੱਸ ਇੰਫਰਮੇਸ਼ਨ ਬਿਊਰੋ ਇੰਡੀਆ ਨੇ ਟਵੀਟ ਵੀ ਕੀਤਾ ਹੈ।
ਜਾਣੋ ਕੋਵਿਡਸ਼ੀਲਡ ਅਤੇ ਕੋਵੈਕਸੀਨ ’ਚ ਅੰਤਰ

ਕੋਵਿਡਸ਼ੀਲਡ
ਆਕਸਫੋਰਡ-ਐਸਟਰਜੈਨੇਕਾ ਦੀ ਇਸ ਵੈਕਸੀਨ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਐਡਿਨੋਵਾਇਰਸ ਨੂੰ ਖ਼ਤਮ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਚਿੰਪੈਜੀ ’ਚ ਆਮ ਸਰਦੀ-ਖੰਘ ਕਰਨ ਵਾਲੇ ਐਡੋਨਾਵਾਇਰਸ ਦੇ ਉੱਪਰ SARS-CoV-2 ਦੇ ਸਪਾਈਨ ਪ੍ਰੋਟੀਨ ਦਾ ਜੈਨੇਰਿਕ ਮੈਟੇਰੀਅਲ ਲਗਾ ਕੇ ਇਸ ਨੂੰ ਬਣਾਇਆ ਗਿਆ ਹੈ। ਇਸ ਵੈਕਸੀਨ ਦੀ ਖੁਰਾਕ ਨਾਲ ਹਲਕਾ ਦਰਦ, ਬੁਖ਼ਾਰ, ਸਰੀਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਮਾਮਲਿਆਂ ’ਚ ਬਲੱਡ ਕਲਾਟਿੰਗ ਦੀ ਸਮੱਸਿਆ ਵੀ ਸਾਹਮਣੇ ਆਈ ਹੈ।
ਕੀਮਤ
ਇਸ ਵੈਕਸੀਨ ਨੂੰ ਸੂਬਾ 400 ਰੁਪਏ ’ਚ ਅਤੇ ਨਿੱਜੀ ਹਸਪਤਾਲਾਂ ’ਚੋਂ 600 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉੱਧਰ ਕੇਂਦਰ ਸਰਕਾਰ ਨੇ ਇਸ ਦੀ ਇਕ ਖੁਰਾਕ ਦੀ ਕੀਮਤ 150 ਰੁਪਏ ਰੱਖੀ ਹੈ।

ਕੋ-ਵੈਕਸੀਨ
ਜੇਕਰ ਗੱਲ ਕੋ-ਵੈਕਸੀਨ ਦੀ ਕਰੀਏ ਤਾਂ ਭਾਰਤ ਬਾਇਓਟੇਕ ਅਤੇ ਆਈ.ਸੀ.ਐੱਮ.ਆਰ. ਵੱਲੋਂ ਬਣਾਇਆ ਗਿਆ ਹੈ। ਇਸ ’ਚ ਮੌਜੂਦ ਇਮਿਊਨ ਸੈਲਸ ਕੋਰੋਨਾ ਵਾਇਰਸ ਦੇ ਖ਼ਿਲਾਫ਼ ਐਂਟੀ-ਬਾਡੀਜ਼ ਤਿਆਰ ਕਰਨ ਲਈ ਇਮਿਊਨ ਸਿਸਟਮ ਨੂੰ ਠੀਕ ਕਰਨ ’ਚ ਮਦਦ ਕਰਦੀ ਹੈ। ਇਸ ਡੈੱਡ ਵਾਇਰਸ ਨਾਲ ਬਣਾਇਆ ਗਿਆ ਹੈ ਜੋ ਸਰੀਰ ’ਚ ਜਾ ਕੇ ਐਂਟੀ-ਬਾਡੀਜ਼ ਬਣਦੇ ਹਨ। ਇਹ ਵੈਕਸੀਨ ਸਾਰੇ ਵਲੰਟੀਅਰ ਲਈ ਕਾਰਗਰ ਮੰਨੀ ਜਾਂਦੀ ਹੈ। ਇਸ ਵੈਕਸੀਨ ਦੀ ਡੋਜ਼ ਲੈਣ ’ਤੇ ਸੋਜ, ਠੰਡ ਲੱਗਣੀ, ਦਰਦ, ਬੁਖ਼ਾਰ, ਸਿਰਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੀਮਤ
ਇਹ ਸੂਬਿਆਂ ਵੱਲੋੋਂ 600 ਰੁਪਏ ਅਤੇ ਨਿੱਜੀ (ਪ੍ਰਾਈਵੇਟ) ਹਸਪਤਾਲਾਂ ਨੂੰ 1,200 ਰੁਪਏ ’ਚ ਮਿਲੇਗੀ। ਉੱਧਰ ਕੇਂਦਰ ਸਰਕਾਰ ਇਸ ਵੈਕਸੀਨ ਨੂੰ 150 ਰੁਪਏ ’ਚ ਖਰੀਦ ਸਕਦਾ ਹੈ।
Health Tips : ਥਾਇਰਾਇਡ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਮੁੱਖ ਕਾਰਨ ਤੇ ਦੂਰ ਕਰਨ ਦੇ ਨੁਸਖ਼ੇ
NEXT STORY