ਜਲੰਧਰ—ਦੇਸੀ ਘਿਓ 'ਚ ਮਿਲਣ ਵਾਲੇ ਤੱਤ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਬਹੁਤ ਫ਼ਾਇਦੇਮੰਦ ਹੈ। ਬਹੁਤ ਸਾਰੇ ਲੋਕ ਦੇਸੀ ਘਿਓ ਖਾਣਾ ਘੱਟ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘਿਓ ਖਾਣ ਨਾਲ ਮੋਟਾਪਾ ਵੱਧਦਾ ਹੈ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ।
ਇਸ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਮਿਲਦਾ ਹੈ। ਸਿਰਫ਼ ਸਿਹਤ ਲਈ ਹੀ ਨਹੀਂ ਸਗੋਂ ਇਹ ਚਮੜੀ ਅਤੇ ਵਾਲਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ 1 ਚਮਚ ਘਿਓ ਖਾਣ ਨਾਲ ਸਰੀਰ ਨੂੰ ਅਣਗਿਣਤ ਫ਼ਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਦੇਸੀ ਘਿਓ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ...
ਚਮੜੀ ਨੂੰ ਕਰੇ ਮੁਲਾਇਮ—ਘਿਓ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜਿਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਚਿਹਰੇ 'ਤੇ ਦੇਸੀ ਘਿਓ ਲਗਾ ਕੇ ਮਾਲਿਸ਼ ਕਰਨ ਨਾਲ ਚਮੜੀ ਨਰਮ ਹੁੰਦੀ ਹੈ।
ਅੱਖਾਂ ਲਈ ਫ਼ਾਇਦੇਮੰਦ—ਇਕ ਚਮਚ ਦੇਸੀ ਘਿਓ 'ਚ ਇਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖ਼ਾਲੀ ਪੇਟ ਅਤੇ ਰਾਤ ਨੂੰ ਸੌਣ ਸਮੇਂ ਖਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ਬੱਚਿਆਂ ਲਈ ਤਾਂ ਇਹ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
ਥਕਾਵਟ ਅਤੇ ਕਮਜ਼ੋਰੀ ਨੂੰ ਕਰੇ ਦੂਰ—ਇਕ ਗਿਲਾਸ 'ਚ ਕੋਸੇ ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਰਹਿੰਦੀ।
ਗਰਭ ਅਵਸਥਾ 'ਚ ਫ਼ਾਇਦੇਮੰਦ ਹੈ ਦੇਸੀ ਘਿਓ—ਗਰਭਵਤੀ ਔਰਤਾਂ ਦੇ ਸਰੀਰ ਨੂੰ ਜ਼ਿਆਦਾ ਤਾਕਤ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਦੇਸੀ ਘਿਓ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਜੋੜਾਂ ਦਾ ਦਰਦ ਦੂਰ ਕਰੇ—ਦੇਸੀ ਘਿਉ ਦੀ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਦੇ ਗੋਡਿਆਂ 'ਚ ਦਰਦ ਰਹਿੰਦਾ ਹੈ ਉਨ੍ਹਾਂ ਨੂੰ ਦੇਸੀ ਘਿਓ ਜ਼ਰੂਰ ਖਾਣਾ ਚਾਹੀਦਾ ਹੈ।
ਕੈਂਸਰ ਨਾਲ ਲੜਨ 'ਚ ਕਰਦਾ ਹੈ ਮਦਦ—ਖਾਣੇ ਦਾ ਸੁਆਦ ਵਧਾਉਣ ਦੇ ਨਾਲ ਹੀ ਦੇਸੀ ਘਿਓ ਕੈਂਸਰ ਸੈੱਲਜ਼ ਨਾਲ ਲੜਨ 'ਚ ਵੀ ਮਦਦ ਕਰਦਾ ਹੈ। ਇਸ 'ਚ ਲਿਨੋਲਿਕ ਐਸਿਡ ਹੁੰਦਾ ਹੈ ਜੋ ਕੈਂਸਰ ਦੀ ਗੰਢ ਨੂੰ ਵਧਣ ਤੋਂ ਰੋਕਦਾ ਹੈ।
ਦਿਲ ਲਈ ਫ਼ਾਇਦੇਮੰਦ— ਦੇਸੀ ਘਿਓ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਇਹ ਦਿਲ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਕੈਲੇਸਟੋਰਲ ਘੱਟ
ਹੁੰਦਾ ਹੈ।
ਸ਼ੂਗਰ ਨੂੰ ਕਾਬੂ ਤੇ ਕਿੱਲ-ਮੁਹਾਸਿਆਂ ਤੋਂ ਮੁਕਤੀ ਦਿਵਾਉਂਦਾ ਹੈ ‘ਅਮਰੂਦ’, ਜਾਣੋ ਹੋਰ ਵੀ ਫਾਇਦੇ
NEXT STORY