ਹੈਲਥ ਡੈਸਕ - ਚਕੁੰਦਰ (Beetroot) ਸਿਰਫ਼ ਰੰਗ ਵਿਚ ਹੀ ਗੂੜਾ ਨਹੀਂ, ਸਗੋਂ ਪੌਸ਼ਟਿਕਤਾ ਵਿਚ ਵੀ ਬੇਮਿਸਾਲ ਹੈ। ਇਹ ਰਸਦਾਰ ਸਬਜ਼ੀ ਆਇਰਨ, ਵਿਟਾਮਿਨ C, ਫਾਈਬਰ ਅਤੇ ਨਾਈਟ੍ਰੇਟਸ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚਾਹੇ ਗੱਲ ਖੂਨ ਵਧਾਉਣ ਦੀ ਹੋਵੇ ਜਾਂ ਦਿਲ ਦੀ ਸਿਹਤ, ਚਮੜੀ ਦੀ ਚਮਕ ਹੋਵੇ ਜਾਂ ਊਰਜਾ ਦੀ ਘਾਟ, ਚਕੁੰਦਰ ਹਰ ਤਰ੍ਹਾਂ ਸਿਹਤ ਲਈ ਇਕ ਕੁਦਰਤੀ ਟੋਨਿਕ ਹੈ। ਆਓ ਜਾਣੀਏ ਕਿ ਰੋਜ਼ਾਨਾ ਚਕੁੰਦਰ ਖਾਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਅਦਭੁਤ ਫਾਇਦੇ ਹੋ ਸਕਦੇ ਹਨ।
ਖੂਨ ਨੂੰ ਵਧਾਵੇ
- ਚਕੁੰਦਰ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਖੂਨ ਦੀ ਘਾਟ (ਅਨੀਮੀਆ) ਵਾਲਿਆਂ ਲਈ ਲਾਭਕਾਰੀ ਹੈ ਕਿਉਂਕਿ ਇਹ ਲਾਲ ਰਕਤ ਕਣ ਬਣਾਉਣ ਵਿਚ ਮਦਦ ਕਰਦਾ ਹੈ।
ਬਲੱਡ ਪ੍ਰੈਸ਼ਰ ਕਰੇ ਕੰਟ੍ਰੋਲ
- ਚਕੁੰਦਰ ਵਿਚ ਨਾਈਟ੍ਰੇਟ ਹੁੰਦੇ ਹਨ ਜੋ ਖੂਨ ਦੀ ਨਸਾਂ ਨੂੰ ਢਿੱਲਾ ਕਰਕੇ ਬਲੱਡ ਪ੍ਰੈਸ਼ਰ ਨੂੰ ਘਟਾਉਂਦੇ ਹਨ। ਇਹ ਹਾਈ ਬੀਪੀ ਵਾਲਿਆਂ ਲਈ ਬਹੁਤ ਫਾਇਦੇਮੰਦ ਹੈ।
ਹਾਰਟ ਲਈ ਲਾਹੇਵੰਦ
- ਚਕੁੰਦਰ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੀਆਂ ਨਸਾਂ ਨੂੰ ਸਾਫ਼ ਰੱਖਣ ਵਿਚ ਮਦਦਗਾਰ ਹੁੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ।
ਲਿਵਰ ਦੀ ਕਰੇ ਸਫਾਈ
- ਚਕੁੰਦਰ ਲਿਵਰ ਤੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਹ ਇਕ ਕੁਦਰਤੀ ਡਿਟੌਕਸ ਪਦਾਰਥ ਵਜੋਂ ਕੰਮ ਕਰਦਾ ਹੈ।
ਹਾਜ਼ਮੇ ਨੂੰ ਰੱਖੋ ਤੰਦਰੁਸਤ
- ਇਸ ਵਿਚ ਫਾਈਬਰ ਭਰਪੂਰ ਹੁੰਦੀ ਹੈ ਜੋ ਅੰਤੜੀਆਂ ਦੀ ਸਫਾਈ ਕਰਦੀ ਹੈ ਅਤੇ ਕਬਜ਼ ਤੋਂ ਰਾਹਤ ਦਿੰਦੀ ਹੈ।
ਸਕਿਨ ਨੂੰ ਨਿਖਾਰਦੈ
- ਚਕੁੰਦਰ ਦਾ ਰਸ ਪੀਣ ਨਾਲ ਚਮੜੀ ਵਿਚ ਨਿਖਾਰ ਆਉਂਦੈ ਤੇ ਇਹ ਮੁਹਾਂਸਿਆਂ ਅਤੇ ਚਮੜੀ ਦੀ ਖੁਸ਼ਕੀ ਤੋਂ ਵੀ ਬਚਾਉਂਦਾ ਹੈ।
ਕਮਜ਼ੋਰੀ ਨੂੰ ਕਰੇ ਦੂਰ
- ਚਕੁੰਦਰ ਦੀ ਐਂਟੀਓਕਸੀਡੈਂਟ ਖਾਸੀਅਤ ਥਕਾਵਟ ਅਤੇ ਕਮਜ਼ੋਰੀ ਘਟਾਉਂਦੀ ਹੈ। ਇਹ ਸਰੀਰ ਵਿਚ ਊਰਜਾ ਵਧਾਉਂਦਾ ਹੈ।
ਯਾਦਸ਼ਕਤੀ ਵਧਾਵੇ
- ਚਕੁੰਦਰ ਖਾਣ ਨਾਲ ਖੂਨ ਦਾ ਪ੍ਰਵਾਹ ਦਿਮਾਗ ਵੱਲ ਵਧਦਾ ਹੈ, ਜਿਸ ਨਾਲ ਯਾਦਦਾਸ਼ਤ ਅਤੇ ਮਨੋਵਿਗਿਆਨਿਕ ਸਿਹਤ ਵਿਚ ਸੁਧਾਰ ਆਉਂਦਾ ਹੈ।
ਕਿਵੇਂ ਵਰਤਣਾ ਚਾਹੀਦਾ ਹੈ?
- ਚਕੁੰਦਰ ਦਾ ਰਸ ਸਵੇਰੇ ਖਾਲੀ ਪੇਟ ਪੀ ਸਕਦੇ ਹੋ
- ਸਲਾਦ ਵਜੋਂ ਕੱਚਾ ਖਾ ਸਕਦੇ ਹੋ
- ਸੁਪ, ਰਾਇਤਾ ਜਾਂ ਰੋਟੀ ਵਿਚ ਵੀ ਵਰਤਿਆ ਜਾ ਸਕਦਾ ਹੈ
ਕੜੀ ਪੱਤੇ ਦਾ ਪਾਣੀ ਪੀਣ ਦੇ ਫਾਇਦੇ ਤੇ ਬਣਾਉਣ ਦਾ ਤਰੀਕਾ
NEXT STORY