ਨਵੀਂ ਦਿੱਲੀ— ਭੱਜ-ਦੋੜ ਭਰੀ ਜ਼ਿੰਦਗੀ 'ਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ। ਰਾਤ 'ਚ ਨੀਂਦ ਨਾ ਆਉਣਾ ਅਤੇ ਪੇਟ 'ਚ ਗੈਸ ਵਰਗੀਆਂ ਸਮੱਸਿਆਵਾਂ ਕਿੰਨੀਆਂ ਹੀ ਬੀਮਾਰੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਲੋਕ ਪਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਸਮੱਸਿਆਵਾਂ ਦੇ ਹਿਸਾਬ ਨਾਲ ਵੱਖ-ਵੱਖ ਹਰਬਲ ਟੀ ਦਾ ਇਸਤੇਮਾਲ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿਹੜੀ ਚਾਹ ਨਾਲ ਸਿਹਤ ਨੂੰ ਕੀ ਫਾਇਦੇ ਹੁੰਦੇ ਹਨ।
1. ਗ੍ਰੀਨ ਟੀ
ਸਰੀਰ ਦਾ ਭਾਰ ਵਧਣ ਦਾ ਮੁੱਖ ਕਾਰਨ ਮੈਟਾਬੋਲਿਜ਼ਮ ਦਾ ਘੱਟ ਹੋਣਾ ਹੈ। ਇਸ ਵਜ੍ਹਾ ਨਾਲ ਸਰੀਰ 'ਚ ਖਾਦੇ ਭੋਜਨ ਨਾਲ ਕੈਲੋਰੀ ਨੂੰ ਖਰਚ ਨਹੀਂ ਕਰ ਪਾਉਂਦਾ ਜਿਸ ਨਾਲ ਭਾਰ ਵਧਣ ਲਗਦਾ ਹੈ। ਅਜਿਹੇ 'ਚ ਗ੍ਰੀਨ ਟੀ ਪੀਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਠੀਕ ਕੀਤਾ ਜਾ ਸਕਦਾ ਹੈ।
2. ਕੈਮੋਮਾਈਲ ਟੀ
ਕਈ ਲੋਕਾਂ ਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਲਈ ਕੈਮੋਮਾਈਲ ਟੀ ਪੀਣੀ ਚੀਹੀਦੀ ਹੈ। ਕੈਮੋਮਾਈਲ ਇਕ ਤਰ੍ਹਾਂ ਦੀ ਫੁੱਲ ਹੁੰਦਾ ਹੈ ਜਿਸ 'ਚ ਹਰਬਸ ਮਾਰਕਿਟ 'ਚ ਆਸਾਨੀ ਨਾਲ ਮਿਲ ਜਾਂਦੇ ਹਨ।
3. ਐਲਡਰ ਫਲਾਵਰ ਟੀ
ਸਰਦੀ ਦੇ ਮੌਸਮ 'ਚ ਜੁਕਾਮ ਹੋਣਾ ਆਮ ਜਿਹੀ ਗੱਲ ਹੈ ਪਰ ਕਈ ਲੋਕਾਂ ਨੂੰ ਹਰ ਮੌਸਮ 'ਚ ਖਾਂਸੀ ਅਤੇ ਜੁਕਾਮ ਹੋ ਜਾਂਦਾ ਹੈ। ਅਜਿਹੇ 'ਚ ਐਲਡਰ ਫਲਾਵਰ ਸਿਰਪ ਦਾ ਇਸਤੇਮਾਲ ਕਰਕੇ ਚਾਹ ਬਣਾਓ ਇਸ ਦੀ ਵਰਤੋ ਨਾਲ ਜੁਕਾਮ ਠੀਕ ਹੋ ਜਾਂਦਾ ਹੈ।
4. ਨਿੰਬੂ ਕਾਹਵਾ
ਕੰਮ ਦੀ ਵਜ੍ਹਾ ਨਾਲ ਹੋਏ ਸਟ੍ਰੈਸ ਨੂੰ ਦੂਰ ਕਰਨ ਦੇ ਲਈ ਨਿੰਬੂ ਕਾਹਵਾ ਪੀਓ। ਇਹ ਮਾਰਕਿਟ 'ਚੋਂ ਆਸਾਨੀ ਨਾਲ ਮਿਲ ਜਾਂਦਾ ਹੈ। ਜਿਸ ਨੂੰ ਘਰ 'ਚ ਪਾਣੀ, ਚਾਹਪੱਤੀ ਅਤੇ ਨਿੰਬੂ ਮਿਲਾ ਕੇ ਬਣਾਇਆ ਜਾਂਦਾ ਹੈ।
5. ਅਦਰਕ ਦੀ ਚਾਹ
ਕਈ ਵਾਰ ਜੀ ਮਿਚਲਾਉਣਾ ਅਤੇ ਉਲਟੀ ਵਰਗਾ ਮਨ ਕਰਨ ਲਗਦਾ ਹੈ ਅਜਿਹੇ 'ਚ ਕੁੱਝ ਵੀ ਖਾਣ ਦਾ ਮਨ ਨਹੀਂ ਕਰਦਾ। ਅਜਿਹੇ 'ਚ ਅਦਰਕ ਦੀ ਚਾਹ ਬਣਾ ਕੇ ਪੀਣ ਨਾਲ ਲਾਭ ਹੁੰਦਾ ਹੈ।
6. ਪੁਦੀਨੇ ਦੀ ਚਾਹ
ਜ਼ਿਆਦਾ ਖਾ ਲੈਣ ਦੀ ਵਜ੍ਹਾ ਨਾਲ ਐਸਿਡੀਟੀ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਦੇ ਲਈ ਚਾਹ 'ਚ ਪੁਦੀਨੇ ਦੀਆਂ ਪੱਤੀਆਂ ਉਬਾਲ ਕੇ ਪੀਓ।
ਬੰਦ ਨੱਕ ਨੂੰ ਖੋਲ੍ਹਣ ਲਈ ਅਪਣਾਓ ਇਹ ਅਸਰਦਾਰ ਨੁਸਖੇ
NEXT STORY