ਜਲੰਧਰ: ਕਈ ਵਾਰ ਥਕਾਵਟ ਜਾਂ ਖਾਣਾ ਨਾ ਖਾਣ ਦੀ ਵਜ੍ਹਾ ਨਾਲ ਚੱਕਰ ਆਉਣ ਲੱਗਦੇ ਹਨ ਪਰ ਅਜਿਹਾ ਰੋਜ਼ ਹੋਵੇ ਤਾਂ ਸਾਵਧਾਨ ਹੋ ਜਾਓ। ਬਿਨਾਂ ਕਾਰਨ ਰੋਜ਼ ਚੱਕਰ ਆਉਣਾ ਭਾਵੇਂ ਹੀ ਤੁਹਾਨੂੰ ਆਮ ਲੱਗੇ ਪਰ ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇਕਰ ਸਮੇਂ ਰਹਿੰਦੇ ਇਸ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।
ਕਿਉਂ ਆਉਂਦੇ ਹਨ ਚੱਕਰ: ਦਰਅਸਲ ਜਦੋਂ ਅੱਖਾਂ, ਦਿਮਾਗ, ਕੰਨ, ਪੈਰਾਂ ਅਤੇ ਰੀੜ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ, ਅੱਖਾਂ ਦੇ ਅੱਗੇ ਹਨ੍ਹੇਰਾ ਛਾ ਜਾਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ 'ਚ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਦਿਮਾਗ ਨੂੰ ਨਿਰੰਤਰ ਆਕਸੀਜਨ ਦੀ ਲੋੜ ਹੁੰਦੀ ਹੈ ਜੋ ਖ਼ੂਨ ਦੇ ਰਾਹੀਂ ਦਿਮਾਗ ਤੱਕ ਪਹੁੰਚਦਾ ਹੈ ਪਰ ਕਈ ਵਾਰ ਖ਼ੂਨ ਦੇ ਥੱਕੇ ਬਣਨਾ ਜਾਂ ਖ਼ਰਾਬ ਬਲੱਡ ਸਰਕੁਲੇਸ਼ਨ ਦੇ ਕਾਰਨ ਦਿਮਾਗ ਤੱਕ ਆਕਸੀਜਨ ਸਹੀ ਮਾਤਰਾ 'ਚ ਨਹੀਂ ਪਹੁੰਚ ਪਾਉਂਦੀ, ਜਿਸ ਦੀ ਵਜ੍ਹਾ ਨਾਲ ਚੱਕਰ ਜਾਂ ਬੇਹੋਸ਼ੀ ਦੀ ਸਥਿਤੀ ਹੋ ਜਾਂਦੀ ਹੈ। ਅਜਿਹੇ 'ਚ ਤੁਹਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
-ਜੋ ਲੋਕ ਘੱਟ ਮਾਤਰਾ 'ਚ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਵੀ ਚੱਕਰ ਆਉਣਾ, ਲਗਾਤਾਰ ਸਿਰਦਰਦ, ਅੱਖਾਂ 'ਚ ਧੁੰਧਲਾਪਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖ਼ਾਸ ਕਰਕੇ ਬਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਲਈ ਭਰਪੂਰ ਪਾਣੀ ਪੀਓ।
-ਕੰਨ 'ਚ ਇੰਫੈਕਸ਼ਨ ਹੋਣ ਨਾਲ ਸਿਰਫ ਸੁਣਨ 'ਚ ਹੀ ਦਿੱਕਤ ਨਹੀਂ ਸਗੋਂ ਇਸ ਦੀ ਵਜ੍ਹਾ ਨਾਲ ਚੱਕਰ ਵੀ ਆਉਣ ਲੱਗਦੇ ਹਨ। ਇਸ ਦੇ ਇਲਾਵਾ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਨ ਨਾਲ ਵੀ ਇਹ ਪ੍ਰਾਬਲਮ ਹੋ ਸਕਦੀ ਹੈ।
ਹ ਵੀ ਪੜ੍ਹੋ:Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਮਰੂਦ, ਕਬਜ਼ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦਾ ਨਿਜ਼ਾਤ
-ਕਈ ਵਾਰ ਚੱਕਰ ਆਉਣਾ ਤਣਾਅ, ਮਾਈਗ੍ਰੇਨ, ਬ੍ਰੇਨ ਜਾਂ ਕੰਨ ਦਾ ਟਿਊਮਰ, ਤੰਤਰਿਕਾ ਤੰਤਰ 'ਚ ਪ੍ਰਾਬਲਮ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੇ 'ਚ ਇਸ ਨੂੰ ਨਜ਼ਰ-ਅੰਦਾਜ਼ ਬਿਲਕੁੱਲ ਵੀ ਨਾ ਕਰੋ।
-ਸਰੀਰ 'ਚ ਕਮਜ਼ੋਰੀ, ਖੂਨ ਦੀ ਕਮੀ ਜਾਂ ਸੈਲਸ ਘੱਟ ਹੋਣ ਦੀ ਵਜ੍ਹਾ ਨਾਲ ਵੀ ਵਾਰ-ਵਾਰ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਤੁਹਾਨੂੰ ਹੈਲਦੀ ਡਾਈਟ ਜਿਵੇਂ ਫਲ, ਸਬਜ਼ੀਆਂ, ਨਾਰੀਅਲ ਪਾਣੀ, ਕੀਵੀ, ਅਨਾਰ ਆਦਿ ਲੈਣਾ ਚਾਹੀਦਾ ਹੈ।
-ਨਾੜਾਂ 'ਚ ਕਮਜ਼ੋਰੀ, ਕਿਸੇ ਤਰ੍ਹਾਂ ਦਾ ਦਰਦ ਅਤੇ ਸੋਜ ਹੋਵੇ ਤਾਂ ਵੀ ਚੱਕਰ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਇਸ ਨੂੰ ਹਲਕੇ 'ਚ ਬਿਲਕੁੱਲ ਨਾ ਲਓ।
ਜਾਣੋ ਅੰਜੀਰ ਖਾਣ ਦੇ ਫ਼ਾਇਦੇ, ਅਸਥਮਾ ਸਮੇਤ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦੀ ਹੈ ਨਿਜ਼ਾਤ
NEXT STORY