ਜਲੰਧਰ: ਆਪਣੇ ਔਸ਼ਦੀ ਗੁਣਾਂ ਨਾਲ ਭਰਪੂਰ ਹਲਦੀ ਸਿਹਤ ਲਈ ਵਰਦਾਨ ਹੈ। ਇਸ 'ਚ ਮੌਜੂਦ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ 'ਚ ਮਦਦ ਕਰਦੇ ਹਨ। ਹਲਦੀ ਨੂੰ ਦੁੱਧ 'ਚ ਮਿਲਾ ਕੇ ਨਿਯਮਿਤ ਰੂਪ ਨਾਲ ਵਰਤੋਂ ਕਰਨਾ ਕਾਫ਼ੀ ਲਾਭਕਾਰੀ ਹੁੰਦਾ ਹੈ। ਇਸ ਦੀ ਵਰਤੋਂ ਨਾਲ ਜੋੜਾਂ ਦਾ ਦਰਦ, ਆਮ ਸਰਦੀ-ਜ਼ੁਕਾਮ ਆਦਿ ਤੋਂ ਰਾਹਤ ਮਿਲਦੀ ਹੈ। ਆਓ ਜਾਣਦੇ ਹਾਂ ਹਲਦੀ ਵਾਲੇ ਦੁੱਧ ਨਾਲ ਮਿਲਣ ਵਾਲੇ ਹੋਰ ਫ਼ਾਇਦਿਆਂ ਦੇ ਬਾਰੇ 'ਚ...
ਸਰਦੀ-ਜ਼ੁਕਾਮ
ਹਲਦੀ 'ਚ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਮੌਜੂਦ ਹੁੰਦੇ ਹਨ। ਅਜਿਹੇ 'ਚ ਹਲਦੀ ਵਾਲਾ ਦੁੱਧ ਪੀਣ ਨਾਲ ਸਰਦੀ, ਖਾਂਸੀ-ਜ਼ੁਕਾਮ ਆਦਿ ਤੋਂ ਰਾਹਤ ਮਿਲਦੀ ਹੈ।
ਜੋੜਾਂ 'ਚ ਦਰਦ
ਔਸ਼ਦੀ ਗੁਣਾਂ ਨਾਲ ਭਰਪੂਰ ਹਲਦੀ ਵਾਲੇ ਦੁੱਧ ਦੀ ਵਰਤੋਂ ਕਰਨ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਅਜਿਹੇ 'ਚ ਜੋੜਾਂ ਜਾਂ ਸਰੀਰ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਗਠੀਏ ਦੀ ਸਮੱਸਿਆ 'ਚ ਇਸ ਦੀ ਵਰਤੋਂ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ।
ਇਮਿਊਨ ਸਿਸਟਮ
ਇਸ 'ਚ ਐਂਟੀ-ਇੰਫਲਾਮੈਂਟਰੀ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਭਾਰੀ ਮਾਤਰਾ 'ਚ ਪਾਏ ਜਾਂਦੇ ਹਨ। ਇਸ ਦੀ ਵਰਤੋਂ ਕਰਨ ਨਾਲ ਇਮਿਊਮ ਸਿਸਟਮ ਸਟਰਾਂਗ ਹੁੰਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ ਇੰਫੈਕਸ਼ਨ ਅਤੇ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਖ਼ੂਨ ਕਰੇ ਸਾਫ
ਨਿਯਮਿਤ ਰੂਪ ਨਾਲ ਹਲਦੀ ਵਾਲਾ ਦੁੱਧ ਪੀਣ ਨਾਲ ਇਹ ਖ਼ੂਨ ਵਧਾਉਣ ਦੇ ਨਾਲ ਉਸ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਸਰੀਰ 'ਚ ਖ਼ੂਨ ਦਾ ਦੌਰਾ ਸਹੀ ਹੁੰਦਾ ਹੈ।
ਕੈਂਸਰ
ਹਲਦੀ ਵਾਲਾ ਦੁੱਧ ਸਿਹਤ ਲਈ ਬੇਹੱਦ ਲਾਭਕਾਰੀ ਹੈ। ਇਸ 'ਚ ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ 'ਚ ਇਹ ਸਰੀਰ 'ਚ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਬਣਨ ਤੋਂ ਰੋਕਦਾ ਹੈ। ਇਸ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ।
ਤਣਾਅ
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਥਕਾਵਟ, ਸੁਸਤੀ ਅਤੇ ਤਣਾਅ ਦੂਰ ਹੁੰਦਾ ਹੈ। ਇਕ ਰਿਸਰਚ ਮੁਤਾਬਕ ਹਲਦੀ ਵਾਲੇ ਦੁੱਧ ਦੀ ਵਰਤੋਂ ਕਰਨ ਨਾਲ ਵਿਅਕਤੀ ਤਰੋਤਾਜ਼ਾ ਮਹਿਸੂਸ ਕਰਦਾ ਹੈ। ਅਜਿਹੇ 'ਚ ਸਰੀਰ ਨੂੰ ਆਰਾਮ ਮਿਲਣ ਦੇ ਨਾਲ ਖੁਸ਼ੀ ਦਾ ਅਹਿਸਾਸ ਹੁੰਦਾ ਹੈ।
ਆਓ ਜਾਣਦੇ ਹਾਂ ਹਲਦੀ ਵਾਲਾ ਦੁੱਧ ਬਣਾਉਣ ਦਾ ਤਾਰੀਕਾ
ਸਮੱਗਰੀ
ਹਲਦੀ- 1 ਟੀ ਸਪੂਨ
ਦੁੱਧ-1 ਕੱਪ
ਸ਼ਹਿਦ ਲੋੜ ਅਨੁਸਾਰ
ਵਿਧੀ
-ਸਭ ਤੋਂ ਪਹਿਲਾਂ ਇਕ ਪੈਨ 'ਚ ਦੁੱਧ ਗਰਮ ਕਰੋ।
-ਹੁਣ ਇਸ 'ਚ ਹਲਦੀ ਪਾ ਕੇ ਇਕ ਉਬਾਲ ਆਉਣ ਦਿਓ।
-ਤਿਆਰ ਦੁੱਧ 'ਚ ਸ਼ਹਿਦ ਮਿਲਾ ਕੇ ਠੰਡਾ ਕਰਕੇ ਪੀ ਲਓ।
Cooking Tips: ਘਰ ਦੀ ਰਸੋਈ 'ਚ ਬਣਾ ਕੇ ਖਾਓ ਖਜੂਰ ਵਾਲੀ ਬਰਫ਼ੀ
NEXT STORY