ਨਵੀਂ ਦਿੱਲੀ— ਬੱਚੇ ਦੇ ਜਨਮ ਦੇ ਬਾਅਦ ਉਨ੍ਹਾਂ ਦੀ ਦੇਖਭਾਲ ਬੇਹੱਦ ਖਾਸ ਤਰੀਕੇ ਨਾਲ ਕਰਦੇ ਹਨ ਪਰ ਇਸ ਦੇ ਬਾਵਜੂਦ ਵੀ ਤੁਹਾਡੇ ਬੱਚੇ ਨੂੰ ਕੋਈ ਨਾ ਕੋਈ ਸਮੱਸਿਆ ਹੋ ਹੀ ਜਾਂਦੀ ਹੈ। ਬੱਚੇ ਦੇ 1 ਸਾਲ ਤੱਕ ਉਨ੍ਹਾਂ ਨੂੰ ਕੁਝ ਚੀਜ਼ਾਂ ਦੀ ਵਰਤੋਂ ਕਰਾਉਣਾ ਉਨ੍ਹਾਂ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਐਲਰਜੀ ਦੇ ਨਾਲ-ਨਾਲ ਹੋਰ ਵੀ ਕਈ ਸਮੱਸਿਆ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਬੱਚੇ ਨੂੰ 1 ਸਾਲ ਤੱਕ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਵਾਉਣੀ ਚਾਹੀਦੀ।
1. ਨਮਕ
ਜ਼ਿਆਦਾ ਨਮਕ ਦੀ ਵਰਤੋ ਛੋਟੇ-ਛੋਟੇ ਬੱਚਿਆਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਛੋਟੇ ਬੱਚਿਆਂ ਦੇ ਗੁਰਦੇ ਇੰਨੇ ਵਿਕਸਿਤ ਨਹੀਂ ਹੁੰਦੇ ਹਨ ਕਿ ਉਹ ਨਮਕ ਨੂੰ ਡਾਈਜੇਸਟ ਕਰ ਸਕਣ। ਇਸ ਲਈ 1 ਸਾਲ ਤੱਕ ਉਨ੍ਹਾਂ ਨੂੰ ਨਮਕ ਦੀ ਵਰਤੋ ਨਾ ਕਰਵਾਓ।
2. ਦੁੱਧ
ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗਾਂ, ਬਕਰੀ ਜਾਂ ਭੇਡ ਜਾਂ ਡੇਅਰੀ ਉਤਪਾਦਕਾ ਦਾ ਦੁੱਧ ਨਹੀਂ ਪਿਲਾਉਣਾ ਚਾਹੀਦਾ। ਇਸ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਗ੍ਰੋਥ ਠੀਕ ਨਾਲ ਨਹੀਂ ਹੋ ਪਾਉਂਦੀ।
3. ਸ਼ਹਿਦ
ਇਕ ਸਾਲ ਦੇ ਬੱਚੇ ਲਈ ਸ਼ਹਿਦ ਜਾਂ ਬਹੁਤ ਜ਼ਿਆਦਾ ਮਿੱਠੇ ਦੀ ਵਰਤੋਂ ਖਤਰਨਾਕ ਸਾਬਤ ਹੋ ਸਕਦੀ ਹੈ। ਮਿੱਠੇ ਨੂੰ ਡਾਈਜੇਸਟ ਨਾ ਕਰ ਪਾਉਣ ਕਾਰਨ ਉਨ੍ਹਾਂ ਨੂੰ ਇਸ ਨਾਲ ਕਬਜ਼ ਅਤੇ ਪੇਟ ਵਿਚ ਦਰਦ ਵਰਗੀ ਸਮੱਸਿਆ ਹੋ ਸਕਦੀ ਹੈ।
4. ਤਲਿਆ-ਭੁੰਨਿਆ
ਤਲੇ ਹੋਏ ਖਾਣੇ ਨਾਲ ਬੱਚੇ ਦੀ ਸਿਹਤ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਾਲਮੋਨ ਜਾਂ ਮਿਨੀ ਸਾਈਰਾਈਨ ਵਰਗੀਆਂ ਮੱਛੀ ਦੀ ਵਰਤੋਂ ਨਾ ਕਰਵਾਓ। ਇਸ ਨਾਲ ਵੀ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ।
5. ਚਾਹ ਜਾਂ ਕੌਫੀ
ਕਈ ਵਾਰ ਤੁਸੀਂ ਬੱਚਿਆਂ ਨੂੰ ਦੁੱਧ ਵਿਚ ਚਾਹ ਜਾਂ ਕੌਫੀ ਮਿਲਾ ਕੇ ਦੇ ਦਿੰਦੇ ਹੋ ਪਰ ਅਜਿਹਾ ਕਰਕੇ ਤੁਸੀਂ ਬੱਚਿਆਂ ਦੀ ਸਿਹਤ ਨੂੰ ਖਤਰੇ ਵਿਚ ਪਾ ਰਹੇ ਹੋ। ਚਾਹ ਜਾਂ ਕੌਫੀ ਵਿਚ ਮੌਜੂਦ ਤੱਤ ਬੱਚਿਆਂ ਦੀ ਪਾਚਨ ਕਿਰਿਆ ਵਿਚ ਰੁੱਕਾਵਟ ਪੈਦਾ ਕਰ ਸਕਦੇ ਹਨ।
ਹਾਰਮੋਨ ਅਸੰਤੁਲਿਤ ਹੋਣ 'ਤੇ ਔਰਤਾਂ ਵਿਚ ਦਿਖਦੇ ਹਨ ਇਹ ਲੱਛਣ
NEXT STORY