ਜਲੰਧਰ— ਬੱਚਾ ਜਦੋਂ ਥੋੜ੍ਹਾ ਵੱਡਾ ਹੋ ਕੇ ਦੁੱਧ ਤੋਂ ਇਲਾਵਾ ਦਾਲ, ਦਲੀਆ, ਚਾਵਲ ਆਦਿ ਖਾਣਾ ਸ਼ੁਰੂ ਕਰ ਦਿੰਦਾ ਹੈ ਤਾਂ ਅਕਸਰ ਬੱਚੇ ਨੂੰ ਕਬਜ਼ ਦੀ ਸਮੱਸਿਆ ਆ ਜਾਂਦੀ ਹੈ। ਜ਼ਿਆਦਾਤਰ ਬੱਚੇ ਕਬਜ਼ ਦੇ ਕਾਰਨ ਇਸ ਪਰੇਸ਼ਾਨੀ ਨਾਲ ਰੋਂਦੇ ਹਨ। ਅਜਿਹੀ ਹਾਲਤ 'ਚ ਬੱਚਿਆਂ ਨੂੰ ਜ਼ਿਆਦਾ ਦਵਾਈਆਂ ਦੇਣਾ ਵੀ ਠੀਕ ਨਹੀਂ। ਤੁਸੀਂ ਕੁੱਝ ਘਰੇਲੂ ਤਰੀਕੇ ਆਪਣਾ ਕੇ ਵੀ ਬੱਚਿਆਂ ਨੂੰ ਇਸ ਪਰੇਸ਼ਾਨੀ ਤੋਂ ਦੂਰ ਕਰ ਸਕਦੇ ਹੋ।
1. ਸ਼ਹਿਦ
ਬੱਚੇ ਨੂੰ ਰੋਜ਼ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨੂੰ ਦਿਓ। ਇਸ ਨਾਲ ਕਬਜ਼ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ।
2. ਪਾਲਕ ਦਾ ਸੂਪ
ਬੱਚੇ ਨੂੰ ਪਾਲਕ ਦਾ ਸੂਪ ਬਣਾ ਕੇ ਪਿਲਾਓ। ਇਸ ਸੂਪ ਕਬਜ਼ 'ਚ ਬਹੁਤ ਫਾਇਦੇਮੰਦ ਹੈ। ਇਸ ਨੂੰ ਵੱਡੇ ਵੀ ਪੀ ਸਕਦੇ ਹਨ। ਜੇਕਰ ਬੱਚਾ ਸੂਪ ਨਹੀਂ ਪੀਂਦਾ ਤਾਂ ਤੁਸੀਂ ਉਸ ਨੂੰ ਸਬਜ਼ੀ ਵੀ ਖਿਲਾ ਸਕਦੇ ਹੋ।
3.ਮੁਨੱਕੇ ਦਾ ਪਾਣੀ
ਮੁਨੱਕੇ ਨੂੰ ਪਾਣੀ 'ਚ ਭਿਓ ਦਿਓ, ਜਦੋਂ ਇਹ ਫੁੱਲ ਜਾਵੇ ਤਾਂ ਇਸ ਨੂੰ ਮਸਲਕੇ ਇਸਦਾ ਪਾਣੀ ਛਾਣ ਲਓ। ਇਸ ਪਾਣੀ ਨੂੰ ਬੱਚੇ ਨੂੰ ਦਿਨ 'ਚ 2 ਤੋਂ 3 ਵਾਰ ਪਿਲਾਓ।
4. ਅੰਜੀਰ
ਕਬਜ਼ 'ਚ ਅੰਜੀਰ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੰਜੀਰ ਨੂੰ ਪੂਰੀ ਰਾਤ ਭਿਓ ਕੇ ਰੱਖ ਦਿਓ ਅਤੇ ਫਿਰ ਸਵੇਰੇ ਬੱਚੇ ਨੂੰ ਖਾਣ ਲਈ ਦਿਓ।
ਗੁਣਾਂ ਨਾਲ ਭਰਪੂਰ ਹੈ ਐਵੋਕਾਡੋ
NEXT STORY