ਜਲੰਧਰ— ਬਦਲਦੇ ਸਮੇਂ ਵਿਚ ਟੈਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ, ਜਿਸ ਨੇ ਹਰ ਕੰਮ ਬਹੁਤ ਸੌਖਾਲਾ ਬਣਾ ਦਿੱਤਾ ਹੈ। ਸਰੀਰਕ ਮਿਹਨਤ ਤਾਂ ਹੁਣ ਜਿਵੇਂ ਨਾ ਦੇ ਬਰਾਬਰ ਹੀ ਹੈ ਪਰ ਲਗਾਤਾਰ ਕਈ ਘੰਟਿਆਂ ਤਕ ਬੈਠੇ ਰਹਿਣ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਇਨਸਾਨ ਨੂੰ ਘੇਰ ਰਹੀਆਂ ਹਨ। ਪਹਿਲਾਂ ਜੋ ਬੀਮਾਰੀਆਂ ਬੁਢਾਪੇ ਵਿਚ ਸੁਣਨ ਨੂੰ ਮਿਲਦੀਆਂ ਸਨ, ਹੁਣ ਛੋਟੀ ਉਮਰ ਦੇ ਲੋਕਾਂ ਵਿਚ ਆਮ ਦੇਖਣ ਨੂੰ ਮਿਲਦੀਆਂ ਹਨ। ਕਮਰ ਦਰਦ, ਬਲੱਡ ਪ੍ਰੈਸ਼ਰ ਲੋ ਅਤੇ ਹਾਈ, ਸਿਰਦਰਦ, ਕੋਲੈਸਟ੍ਰਾਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹਨ, ਜਿਨ੍ਹਾਂ ਤੋਂ ਹਰ 5 'ਚੋਂ 2 ਲੋਕ ਪ੍ਰੇਸ਼ਾਨ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਵਾਰ-ਵਾਰ ਡਾਕਟਰ ਕੋਲ ਵੀ ਨਹੀਂ ਜਾਇਆ ਜਾ ਸਕਦਾ। ਲਗਾਤਾਰ ਰੁਟੀਨ ਵਿਚ ਕਸਰਤ ਕਰਨ ਅਤੇ ਖਾਣ-ਪੀਣ ਨੂੰ ਚੰਗਾ ਬਣਾ ਕੇ ਅਸੀਂ ਛੋਟੀਆਂ-ਵੱਡੀਆਂ ਬੀਮਾਰੀਆਂ ਦਾ ਇਲਾਜ ਖੁਦ ਹੀ ਕਰ ਸਕਦੇ ਹਾਂ।
1. ਕਮਰ ਦਰਦ ਨੂੰ ਕਹੋ ਬਾਏ-ਬਾਏ
ਲਗਾਤਾਰ ਕਈ ਘੰਟਿਆਂ ਦੀ ਸਿਟਿੰਗ ਜੌਬ ਕਰਨ ਵਾਲੇ ਵਿਅਕਤੀ ਨੂੰ ਅਕਸਰ ਕਮਰ ਦਰਦ ਦੀ ਪ੍ਰੇਸ਼ਾਨੀ ਰਹਿਣ ਲਗਦੀ ਹੈ ਪਰ ਜੇ ਇਸ ਮਾਮਲੇ ਵਿਚ ਜ਼ਿਆਦਾ ਲਾਪ੍ਰਵਾਹੀ ਵਰਤੀ ਜਾਵੇ ਤਾਂ ਇਹ ਉੱਠਣ-ਬੈਠਣ 'ਚ ਪ੍ਰੇਸ਼ਾਨੀ ਵੀ ਪੈਦਾ ਕਰ ਸਕਦੀ ਹੈ।
ਐਕਯੂਪ੍ਰੈਸ਼ਰ ਪੁਆਇੰਟ ਦੀ ਮਸਾਜ : ਕਮਰ ਦੇ ਹੇਠਾਂ ਅਤੇ ਚੂਲੇ ਦੇ ਉੱਪਰ 2 ਐਕਯੂਪ੍ਰੈਸ਼ਰ ਪੁਆਇੰਟ ਹੁੰਦੇ ਹਨ, ਜਿਥੇ ਹਲਕੇ ਹੱਥਾਂ ਨਾਲ ਮਸਾਜ ਕਰਕੇ ਤੁਸੀਂ ਕਮਰ ਦਰਦ ਤੋਂ ਰਾਹਤ ਪਾ
ਸਕਦੇ ਹੋ।
- ਚੰਦਨ ਦਾ ਤੇਲ
ਇਹ ਤਕਨੀਕ ਕਾਫੀ ਮਸ਼ਹੂਰ ਹੈ। ਚੰਦਨ ਦੇ ਤੇਲ ਨਾਲ ਮਸਾਜ ਕਰਨ 'ਤੇ ਕਮਰ ਦਰਦ ਤੋਂ ਰਾਹਤ ਮਿਲਦੀ ਹੈ।
- ਅਲਕੋਹਲ ਨਾਲ ਮਸਾਜ
ਛੇਤੀ ਆਰਾਮ ਪਾਉਣ ਲਈ ਅਲਕੋਹਲ ਨਾਲ ਕਮਰ ਦੇ ਦਰਦ ਵਾਲੇ ਹਿੱਸੇ ਦੀ ਮਸਾਜ ਕਰਵਾਓ ਪਰ ਮਸਾਜ ਤੋਂ ਪਹਿਲਾਂ ਚਮੜੀ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ।
- ਹੀਟ ਅਤੇ ਕੋਲਡ ਥੈਰੇਪੀ
ਆਈਸ ਪੈਕ ਨੂੰ ਦਰਦ ਵਾਲੇ ਹਿੱਸੇ 'ਤੇ 20 ਮਿੰਟ ਰੱਖੋ ਤਾਂ ਤੁਰੰਤ ਆਰਾਮ ਮਿਲੇਗਾ। ਆਈਸ ਪੈਕ ਜੇ ਨਹੀਂ ਹੈ ਤਾਂ ਕੱਪੜੇ ਜਾਂ ਤੌਲੀਏ ਵਿਚ ਬਰਫ ਲਪੇਟ ਕੇ ਤੁਸੀਂ ਇਸਦਾ ਇਸਤੇਮਾਲ ਕਰ ਸਕਦੇ ਹੋ।
ਇਸ ਤੋਂ ਇਲਾਵਾ 1 ਲੀਟਰ ਕੋਸੇ ਪਾਣੀ ਵਿਚ 1/4 ਲੀਟਰ ਸਿਰਕਾ ਅਤੇ 2 ਟੇਬਲ-ਸਪੂਨ ਗੁਲਮਹਿੰਦੀ ਦਾ ਤੇਲ ਪਾ ਕੇ ਮਿਸ਼ਰਣ ਤਿਆਰ ਕਰੋ। ਤੌਲੀਏ ਨੂੰ ਇਸ ਪਾਣੀ ਵਿਚ ਡੁਬੋ ਕੇ ਨਿਚੋੜ ਲਓ। 5 ਤੋਂ 10 ਮਿੰਟ ਕਮਰ ਦੇ ਦਰਦ ਵਾਲੇ ਹਿੱਸੇ ਦੀ ਸਿਕਾਈ ਕਰੋ।
2. ਜ਼ਿੱਦੀ ਸਿਰਦਰਦ ਤੋਂ ਪਾਓ ਛੁਟਕਾਰਾ
ਕੰਮ ਦੇ ਪ੍ਰੈਸ਼ਰ ਜਾਂ ਫਿਰ ਕਿਸੇ ਹੋਰ ਪ੍ਰੇਸ਼ਾਨੀ ਦੇ ਕਾਰਨ ਕਈ ਵਾਰ ਸਿਰਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਲੋਕ ਇਸ ਤੋਂ ਪਿੱਛਾ ਛੁਡਵਾਉਣ ਲਈ ਪੇਨਕਿੱਲਰ ਦੀ ਵਰਤੋਂ ਕਰਦੇ ਹਨ ਪਰ ਇਸ ਨੂੰ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ।
ਆਈਸ ਪੈਕ : ਆਰਾਮ ਨਾਲ ਲੇਟ ਜਾਓ ਅਤੇ ਆਈਸ ਪੈਕ ਨੂੰ 15 ਮਿੰਟ ਸਿਰ 'ਤੇ ਰੱਖੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਨੀਂਦ ਵੀ ਚੰਗੀ ਆਵੇਗੀ।
- ਆਲੂ
ਆਲੂ ਨੂੰ ਪਤਲੇ ਗੋਲ ਆਕਾਰ ਦੇ ਟੁਕੜਿਆਂ ਵਿਚ ਕੱਟ ਕੇ ਇਸ ਨੂੰ ਮੱਥੇ 'ਤੇ ਰੱਖੋ, ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
- ਪੁਦੀਨਾ
ਜੇ ਸਟ੍ਰੈੱਸ ਕਾਰਨ ਸਿਰਦਰਦ ਹੋ ਰਿਹਾ ਹੈ ਤਾਂ ਪੁਦੀਨੇ ਦੀ ਚਾਹ ਪੀਓ। ਇਸ ਤੋਂ ਇਲਾਵਾ ਕੈਮੋਮਾਈਲ ਟੀ ਪੀਣ ਨਾਲ ਵੀ ਫਾਇਦਾ ਮਿਲਦਾ ਹੈ।
3. ਬੰਦ ਨੱਕ ਤੋਂ ਪਾਓ ਤੁਰੰਤ ਰਾਹਤ
ਮਾਨਸੂਨ ਦੇ ਦਿਨਾਂ ਵਿਚ ਹਰ ਕਿਸੇ ਨੂੰ ਸਰਦੀ-ਖਾਂਸੀ, ਜ਼ੁਕਾਮ, ਬੰਦ ਨੱਕ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿਚ ਪ੍ਰੇਸ਼ਾਨੀ ਆਉਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਅਸੀਂ ਤੁਹਾਨੂੰ ਮਦਦਗਾਰ ਹੋਮਮੇਡ ਉਪਾਅ ਦੱਸਦੇ ਹਾਂ।
- ਤੁਲਸੀ
ਤੁਲਸੀ ਦੇ ਪੱਤੇ ਅਤੇ ਦਾਲਚੀਨੀ ਨੂੰ ਪਾਣੀ ਵਿਚ ਉਬਾਲ ਕੇ 5-10 ਮਿੰਟ ਇਸਦੀ ਭਾਫ ਲਓ। ਬੰਦ ਨੱਕ ਖੁੱਲ੍ਹ ਜਾਵੇਗਾ।
4. ਕਬਜ਼ ਦੀ ਹੋ ਗਈ ਛੁੱਟੀ
ਲਗਾਤਾਰ ਕਬਜ਼ ਰਹਿਣ ਨਾਲ ਸਰੀਰ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰ ਸਕਦਾ ਹੈ, ਇਸ ਨੂੰ ਬੀਮਾਰੀਆਂ ਦੀ ਜੜ੍ਹ ਵੀ ਕਿਹਾ ਜਾਂਦਾ ਹੈ।
- ਸੰਤਰੇ ਅਤੇ ਕੀਵੀ ਦਾ ਜੂਸ
ਫਾਈਬਰ ਨਾਲ ਭਰਪੂਰ ਫਲਾਂ ਦੇ ਸੇਵਨ ਕਰਨ ਨਾਲ ਪੇਟ ਸਾਫ ਰਹਿੰਦਾ ਹੈ।
- ਓਟਮੀਲ
ਓਟਮੀਲ ਪੇਟ ਲਈ ਬਹੁਤ ਵਧੀਆ ਆਹਾਰ ਹੈ। ਸਵੇਰੇ ਨਾਸ਼ਤੇ ਵਿਚ ਇਸਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਓਟਮੀਲ ਨੂੰ ਉਬਾਲ ਕੇ ਇਸ ਵਿਚ ਨਿੰਬੂ ਮਿਕਸ ਕਰਕੇ ਖਾਓ।
- ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਨਾਲ ਧੁੰਨੀ ਦੇ ਆਲੇ-ਦੁਆਲੇ ਮਸਾਜ ਕਰਨ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਇਸ ਨਾਲ ਪੇਟ ਵੀ ਨਰਮ ਰਹਿੰਦਾ ਹੈ। ਇਸ ਗੱਲ ਦਾ ਖਿਆਲ ਰੱਖੋ ਕਿ ਮਸਾਜ ਹਮੇਸ਼ਾ ਹਲਕੇ ਹੱਥਾਂ ਨਾਲ ਅਤੇ ਗੋਲਾਈ ਵਿਚ ਹੀ ਕਰੋ।
5. ਬਦਹਜ਼ਮੀ ਅਤੇ ਛਾਤੀ 'ਚ ਜਲਨ
ਬਹੁਤ ਸਾਰੇ ਲੋਕਾਂ ਨੂੰ ਖਾਣਾ ਨਾ ਪਚਣ ਦੀ ਦਿੱਕਤ ਰਹਿੰਦੀ ਹੈ ਜਾਂ ਖਾਣ ਤੋਂ ਬਾਅਦ ਛਾਤੀ 'ਚ ਜਲਨ ਹੋਣ ਦੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਲਈ ਇਨ੍ਹਾਂ ਨੁਸਖਿਆਂ ਨੂੰ ਅਪਣਾਓ :
ਕੈਮੋਮਾਈਲ ਟੀ : ਕੈਮੋਮਾਈਲ ਟੀ ਦਾ ਸੇਵਨ ਕਰੋ, ਇਸ ਨਾਲ ਖਾਧਾ-ਪੀਤਾ ਪਚੇਗਾ ਅਤੇ ਪੇਟ ਸਾਫ ਰਹੇਗਾ।
- ਲੈਮਨ ਜੂਸ ਅਤੇ ਬੇਕਿੰਗ ਸੋਡਾ
ਇਹ ਨੁਸਖਾ ਛਾਤੀ ਦੀ ਜਲਨ ਦੂਰ ਕਰਦਾ ਹੈ। ਅੱਧੇ ਗਿਲਾਸ ਪਾਣੀ ਵਿਚ 1 ਟੀ-ਸਪੂਨ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਪਾਓ, ਇਸ ਨੂੰ ਹੌਲੀ-ਹੌਲੀ ਪੀਓ। ਇਸ ਨਾਲ ਐਸੀਡਿਟੀ ਤੋਂ ਵੀ ਛੁਟਕਾਰਾ ਮਿਲੇਗਾ।
ਜੇ ਇਨ੍ਹਾਂ ਤਰੀਕਿਆਂ ਨਾਲ ਵੀ ਰਾਹਤ ਨਾ ਮਿਲੇ ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ।
ਖਾਲੀ ਪੇਟ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦਾ ਹੈ ਨੁਕਸਾਨ
NEXT STORY