ਜਲੰਧਰ : ਸਕਿਨ ਦੀ ਡਰਾਈਨੈੱਸ ਅਤੇ ਡਲਨੈੱਸ ਨੂੰ ਦੂਰ ਕਰਨ ਲਈ ਫੇਸ਼ੀਅਲ ਕਰਵਾਉਣਾ ਬੈਸਟ ਆਪਸ਼ਨ ਹੈ। ਇਸ ਨਾਲ ਚਿਹਰੇ ਦੀ ਡੂੰਘਾਈ ਨਾਲ ਸਫਾਈ ਹੋਣ ਦੇ ਨਾਲ ਡੈੱਡ ਸਕਿਨ ਸੈਲਸ ਰਿਮੂਵ ਹੋ ਕੇ ਨਵੀਂ ਸਕਿਨ ਬਣਨ 'ਚ ਮਦਦ ਮਿਲਦੀ ਹੈ। ਸਕਿਨ ਦੇ ਪੋਰਸ ਖੁੱਲ੍ਹਣ ਦੇ ਨਾਲ ਬਲੱਡ ਸਰਕੁਲੇਸ਼ਨ ਵਧੀਆ ਤਰੀਕੇ ਨਾਲ ਹੁੰਦਾ ਹੈ। ਇਸ ਨਾਲ ਸਕਿਨ 'ਤੇ ਜਮ੍ਹਾ ਸਾਰੀ ਗੰਦਗੀ ਸਾਫ ਹੋ ਕੇ ਸਕਿਨ ਫਰੈੱਸ਼ ਫੀਲ ਕਰਦੀ ਹੈ। ਪਰ ਬਹੁਤ ਸਾਰੀਆਂ ਲੜਕੀਆਂ ਫੇਸ਼ੀਅਲ ਕਰਨ ਦੇ ਬਾਅਦ ਕੁਝ ਗਲਤੀਆਂ ਕਰ ਬੈਠਦੀਆਂ ਹਨ ਜਿਸ ਕਾਰਨ ਨਿਖਾਰ ਆਉਣ ਦੀ ਜਗ੍ਹਾ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਚੀਜ਼ਾਂ ਦੇ ਬਾਰੇ 'ਚ ਦੱਸਦੇ ਹਾਂ ਜਿਨ੍ਹਾਂ ਨੂੰ ਫੇਸ਼ੀਅਲ ਦੇ ਤੁਰੰਤ ਬਾਅਦ ਕਰਨ ਤੋਂ ਸਾਵਧਾਨ ਰਹਿਣਾ ਚਾਹੀਦਾ...
ਫੇਸਵਾਸ਼ ਕਰਨ ਤੋਂ ਬਚਣਾ ਚਾਹੀਦਾ
ਫੇਸ਼ੀਅਲ ਕਰਵਾਉਣ ਦੇ ਘੱਟ ਤੋਂ ਘੱਟ 3-4 ਘੰਟਿਆਂ ਤੱਕ ਫੇਸ਼ਵਾਸ਼ ਨਹੀਂ ਕਰਨਾ ਚਾਹੀਦਾ। ਇਸ ਨਾਲ ਪਾਣੀ ਅਤੇ ਕੈਮੀਕਲ ਰਿਐਕਸ਼ਨ ਕਰਨ ਨਾਲ ਸਕਿਨ ਨੂੰ ਖਰਾਬ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਤੁਸੀਂ ਮੂੰਹ ਧੋਣਾ ਵੀ ਚਾਹੁੰਦੇ ਹੋ ਤਾਂ ਫੇਸ਼ੀਅਲ ਦੇ 3-4 ਘੰਟਿਆਂ ਦੇ ਬਾਅਦ ਸਾਬਣ ਜਾਂ ਫੇਸਵਾਸ਼ ਦੀ ਵਰਤੋਂ ਕਰਨ ਦੀ ਥਾਂ ਤਾਜ਼ੇ ਪਾਣੀ ਨਾਲ ਇਸ ਨੂੰ ਧੋਵੋ। ਉਸ ਦੇ ਬਾਅਦ ਚਿਹਰੇ ਨੂੰ ਤੌਲੀਏ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਸੁਕਾਓ।
ਧੁੱਪ 'ਚ ਜਾਣ ਤੋਂ ਬਚੋ
ਫੇਸ਼ੀਅਲ ਕਰਵਾਉਣ ਦੇ ਤੁਰੰਤ ਬਾਅਦ ਧੁੱਪ 'ਚ ਜਾਣ ਦੀ ਕਦੇ ਵੀ ਗਲਤੀ ਨਾ ਕਰੋ। ਇਸ ਨਾਲ ਚਿਹਰੇ 'ਤੇ ਰੈਡਨੈੱਸ ਵਧਣ ਦੇ ਨਾਲ ਪਿੰਪਲਸ ਹੋਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਹਾਡਾ ਘਰ ਪਾਰਲਰ ਤੋਂ ਜ਼ਿਆਦਾ ਦੂਰ ਹੈ ਤਾਂ ਫੇਸ਼ੀਅਲ ਕਰਵਾਉਣ ਤੋਂ ਬਾਅਦ ਚਿਹਰੇ ਨੂੰ ਕੱਪੜੇ ਨਾਲ ਢੱਕ ਕੇ ਹੀ ਜਾਓ।
ਫੇਸ ਵੈਕਸ਼ਿੰਗ ਕਰਵਾਉਣ ਦੀ ਗਲਤੀ ਨਾ ਕਰੋ
ਫੇਸ਼ੀਅਲ ਕਰਨ ਨਾਲ ਸਕਿਨ ਬਹੁਤ ਸਾਫਟ ਹੋਣ ਦੇ ਨਾਲ ਸਕਿਨ ਪੋਰਸ ਖੁੱਲ੍ਹ ਜਾਂਦੇ ਹਨ। ਅਜਿਹੇ 'ਚ ਫੇਸ਼ੀਅਲ ਦੇ ਤੁਰੰਤ ਬਾਅਦ ਫੇਸ ਵੈਕਸਿੰਗ ਕਰਵਾਉਣ ਦੀ ਗਲਤੀ ਨਾ ਕਰੋ। ਇਸ ਨਾਲ ਚਿਹਰੇ 'ਤੇ ਪਿੰਪਲਸ, ਦਾਗ-ਧੱਬੇ, ਰੈਸ਼ੇਜ ਆਦਿ ਹੋਣ ਦਾ ਖਤਰਾ ਵੱਧਦਾ ਹੈ। ਅਜਿਹੇ 'ਚ ਹਮੇਸ਼ਾ ਫੇਸ਼ੀਅਲ ਕਰਵਾਉਣ ਨਾਲ ਕਰੀਬ 4-5 ਦਿਨ ਬਾਅਦ ਹੀ ਫੇਸ ਵੈਕਸਿੰਗ ਕਰਵਾਓ।
ਫੇਸ਼ੀਅਲ ਦੇ ਤੁਰੰਤ ਬਾਅਦ ਮੇਕਅੱਪ ਨਾ ਕਰੋ
ਹਮੇਸ਼ਾ ਲੜਕੀਆਂ ਫੇਸ਼ੀਅਲ ਦੇ ਠੀਕ ਬਾਅਦ ਮੇਕਅੱਪ ਕਰਨ ਲੱਗਦੀਆਂ ਹਨ। ਪਰ ਅਜਿਹਾ ਕਰਨ ਨਾਲ ਸਕਿਨ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਫੇਸ਼ੀਅਲ ਦੇ ਬਾਅਦ ਸਕਿਨ ਨੂੰ ਸਾਹ ਲੈਣ ਲਈ ਛੱਡ ਦੇਣਾ ਚਾਹੀਦਾ ਹੈ। ਨਾਲ ਹੀ ਇਸ ਨਾਲ ਫੇਸ਼ੀਅਲ ਦਾ ਗਲੋਅ ਵੀ ਦਿੱਸਦਾ ਹੈ। ਇਸ ਦੇ ਇਲਾਵਾ ਬਿਊਟੀ ਟ੍ਰੀਟਮੈਂਟ ਦੇ ਬਾਅਦ ਥੋੜ੍ਹੀ ਦੇਰ ਸੌਣਾ ਬੈਸਟ ਆਪਸ਼ਨ ਹੈ। ਇਸ ਨਾਲ ਸਕਿਨ ਨੂੰ ਚੰਗੀ ਤਰ੍ਹਾਂ ਨਾਲ ਸਾਹ ਮਿਲਣ ਦੇ ਨਾਲ ਫਰੈੱਸ਼ ਫੀਲ ਹੋਣ 'ਚ ਮਦਦ ਮਿਲਦੀ ਹੈ।
ਫੇਸਪੈਕ ਨੂੰ ਕਰੋ ਇਕ ਹਫਤੇ ਤੱਕ ਮਨ੍ਹਾ
ਜੇਕਰ ਤੁਸੀਂ ਫੇਸ਼ੀਅਲ ਕਰਵਾਉਣ ਤੋਂ 1-2 ਦਿਨ ਬਾਅਦ ਹੀ ਫੇਸਪੈਕ ਲਗਾਉਂਦੀ ਹੋ ਤਾਂ ਆਪਣੀ ਇਸ ਆਦਤ ਨੂੰ ਛੇਤੀ ਹੀ ਬਦਲ ਲਓ। ਇਸ ਨਾਲ ਫੇਸ਼ੀਅਲ ਦਾ ਗਲੋਅ ਘੱਟ ਹੋ ਜਾਵੇਗਾ। ਸਕਿਨ ਸਾਫ ਅਤੇ ਗਲੋਇੰਗ ਦਿੱਸਣ ਦੀ ਜਗ੍ਹਾ ਡਲ ਅਤੇ ਡਰਾਈ ਹੋਣ ਲੱਗੇਗੀ। ਨਾਲ ਫੇਸ਼ੀਅਲ ਦਾ ਗਲੋਅ 1-2 ਦਿਨ ਦੇ ਬਾਅਦ ਨਜ਼ਰ ਆਉਂਦਾ ਹੈ। ਇਸ ਲਈ ਫੇਸ਼ੀਅਲ ਕਰਵਾਉਣ ਦੇ 1 ਹਫਤੇ ਤੱਕ ਕੋਈ ਵੀ ਫੇਸਪੈਕ ਨਾ ਲਗਾਓ।
ਜੇਕਰ ਤੁਹਾਨੂੰ ਵੀ ਹੋ ਰਹੀ ਹੈ ਭਾਰ ਘਟਾਉਣ 'ਚ ਪ੍ਰੇਸ਼ਾਨੀ ਤਾਂ ਹੋ ਸਕਦੀਆਂ ਹਨ ਸਿਹਤ ਸਬੰਧੀ ਇਹ ਸਮੱਸਿਆਵਾਂ
NEXT STORY