ਵੈੱਬ ਡੈਸਕ- ਸਾਈਬਰ ਅਪਰਾਧੀ ਹਰ ਰੋਜ਼ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਲੱਭਦੇ ਹਨ। ਹੁਣ ਉਹ ਕੈਪਚਾ ਕੋਡ ਦੇ ਨਾਮ 'ਤੇ ਵੱਡਾ ਸਕੈਮ ਕਰ ਰਹੇ ਹਨ। ਅਕਸਰ ਤੁਸੀਂ ਗੂਗਲ ਜਾਂ ਕਿਸੇ ਹੋਰ ਸਾਈਟ 'ਤੇ "I am not Robot" ਵਾਲਾ ਓਪਸ਼ਨ ਵੇਖਿਆ ਹੋਵੇਗਾ, ਜਿਸ ਨੂੰ ਟਿਕ ਕਰਨ ਤੋਂ ਬਾਅਦ ਹੀ ਅੱਗੇ ਵਧ ਸਕਦੇ ਹੋ। ਦਰਅਸਰ ਸਰਚ ਇੰਜਣ ਇਸ ਤਰ੍ਹਾਂ ਦਾ ਕੈਪਚਾ ਕੋਡ ਇਹ ਵੈਰੀਫਾਈ ਕਰਨ ਲਈ ਲਗਾਇਆ ਜਾਂਦਾ ਹੈ ਤਾਂ ਕਿ ਕੋਈ ਰੋਬੋਟ ਇਸ ਦਾ ਗਲਤ ਇਸਤੇਮਾਲ ਨਾ ਕਰ ਸਕੇ। ਪਰ ਹੁਣ ਨਕਲੀ ਕੈਪਚਾ ਕੋਡ ਰਾਹੀਂ ਠੱਗ ਲੋਕਾਂ ਦੇ ਫੋਨ ਤੇ ਕੰਪਿਊਟਰ 'ਚ ਮੈਲਵੇਅਰ (ਵਾਇਰਸ) ਪਾ ਰਹੇ ਹਨ।
ਇਹ ਵੀ ਪੜ੍ਹੋ : ਬਿਨਾਂ ਸਟਾਰਟ ਕੀਤੇ ਹੀ ਇਸ ਪਹਾੜ 'ਤੇ ਚੜ੍ਹ ਜਾਂਦੀਆਂ ਨੇ ਗੱਡੀਆਂ ! ਵਿਗਿਆਨੀਆਂ ਨੇ ਵੀ ਖੜ੍ਹੇ ਕਰ'ਤੇ ਹੱਥ
ਕਿਵੇਂ ਕਰਦੇ ਹਨ ਠੱਗੀ?
ਰਿਪੋਰਟਾਂ ਮੁਤਾਬਕ, ਸਾਈਬਰ ਕ੍ਰਿਮੀਨਲ ਫਰਜ਼ੀ ਕੈਪਚਾ ਕੋਡ ਤਿਆਰ ਕਰਕੇ ਲੋਕਾਂ ਨੂੰ ਠੱਗ ਰਹੇ ਹਨ। ਇਨ੍ਹਾਂ ਰਾਹੀਂ ਮੈਲਵੇਅਰ ਯੂਜ਼ਰ ਦੇ ਸਿਸਟਮ 'ਚ ਇੰਸਟਾਲ ਹੋ ਜਾਂਦਾ ਹੈ, ਜੋ ਨਿੱਜੀ ਜਾਣਕਾਰੀਆਂ ਚੋਰੀ ਕਰ ਲੈਂਦਾ ਹੈ।
ਇਹ ਫਰਜ਼ੀ ਕੈਪਚਾ ਜ਼ਿਆਦਾਤਰ ਹੈਕ ਕੀਤੀਆਂ ਵੈਬਸਾਈਟਾਂ, ਫੇਕ ਐਡਜ਼ ਜਾਂ ਫਿਸ਼ਿੰਗ ਈਮੇਲਾਂ ਰਾਹੀਂ ਆਉਂਦੇ ਹਨ। ਯੂਜ਼ਰ ਅਣਜਾਣੇ 'ਚ ਇਨ੍ਹਾਂ 'ਤੇ ਕਲਿਕ ਕਰਦੇ ਹਨ ਅਤੇ ਫਿਰ ਵਾਇਰਸ ਆਪਣੇ ਆਪ ਡਾਊਨਲੋਡ ਹੋ ਜਾਂਦਾ ਹੈ।
ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ
ਖ਼ਤਰਾ ਕੀ ਹੈ?
ਸਾਈਬਰ ਮਾਹਿਰਾਂ ਦੇ ਅਨੁਸਾਰ, ਇਹ ਸਕੈਮ ਮੁੱਖ ਤੌਰ 'ਤੇ "Lumma Stealer" ਨਾਂ ਦੇ ਮੈਲਵੇਅਰ ਨੂੰ ਫੈਲਾਉਂਦਾ ਹੈ, ਜੋ ਬੈਂਕਿੰਗ ਡਾਟਾ, ਪਾਸਵਰਡ ਅਤੇ ਹੋਰ ਜ਼ਰੂਰੀ ਜਾਣਕਾਰੀਆਂ ਚੋਰੀ ਕਰਦਾ ਹੈ।
ਇਹ ਵੀ ਪੜ੍ਹੋ : Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ
ਬਚਾਅ ਕਿਵੇਂ ਕਰੀਏ?
- ਕਿਸੇ ਵੀ ਫਰਜ਼ੀ ਕੈਪਚਾ ਕੋਡ ਜਾਂ ਅਣਜਾਣੇ ਨਿਰਦੇਸ਼ਾਂ ਨੂੰ ਫੋਲੋ ਨਾ ਕਰੋ।
- ਨੋਟੀਫਿਕੇਸ਼ਨ ਓਨ ਕਰਨ ਤੋਂ ਬਚੋ।
- ਹਮੇਸ਼ਾਂ ਵੈਬਸਾਈਟ ਦੇ URL ਨੂੰ ਚੈਕ ਕਰੋ- ਜੇ ਸਪੈਲਿੰਗ ਗਲਤ ਹੈ ਜਾਂ ਸ਼ੱਕੀ ਲੱਗੇ ਤਾਂ ਉਸ ਨੂੰ ਨਾ ਖੋਲ੍ਹੋ।
- ਐਂਟੀਵਾਇਰਸ ਸਾਫਟਵੇਅਰ ਵਰਤੋਂ ਅਤੇ ਸਿਸਟਮ ਨੂੰ ਰੈਗੂਲਰ ਸਕੈਨ ਕਰੋ।
ਯਾਦ ਰੱਖੋ- ਕੈਪਚਾ 'ਤੇ ਕਲਿੱਕ ਕਰਨਾ ਖ਼ਤਰਨਾਕ ਨਹੀਂ, ਪਰ ਉਸ ਤੋਂ ਬਾਅਦ ਦਿੱਤੇ ਗਏ ਸ਼ੱਕੀ ਨਿਰਦੇਸ਼ਾਂ 'ਤੇ ਅਮਲ ਕਰਨਾ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ
NEXT STORY