ਹੈਲਥ ਡੈਸਕ - ਨਵਰਾਤਰੀ ਦੇ ਪਵਿੱਤਰ ਦਿਨਾਂ ’ਚ ਵਰਤ ਰੱਖਣਾ ਧਾਰਮਿਕ ਮਹੱਤਵ ਵਾਲਾ ਹੁੰਦਾ ਹੈ ਪਰ ਨਾਲ ਹੀ ਨਾਲ ਇਹ ਯਕੀਨੀ ਬਣਾਉਣਾ ਵੀ ਲਾਜ਼ਮੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਵੀ ਰੱਖ ਰਹੇ ਹੋ। ਵਰਤ ਦੇ ਦੌਰਾਨ ਕਈ ਵਾਰ ਪੋਸ਼ਣ ਦੀ ਕਮੀ ਹੋ ਸਕਦੀ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ, ਇੱਥੇ ਕੁਝ ਮਹੱਤਵਪੂਰਨ ਸਲਾਹਾਂ ਹਨ, ਜੋ ਤੁਹਾਨੂੰ ਵਰਤ ਰੱਖਦੇ ਸਮੇਂ ਵੀ ਸਿਹਤਮੰਦ ਰੱਖਣ ’ਚ ਮਦਦ ਕਰ ਸਕਦੀਆਂ ਹਨ।
ਤਰਸ ਪਦਾਰਥ ਪੀਓ
ਵਰਤ ਦੇ ਦੌਰਾਨ ਤੁਹਾਨੂੰ ਸ਼ਰੀਰ ’ਚ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ। ਇਸ ਲਈ ਨਾਰੀਅਲ ਪਾਣੀ, ਲੱਸੀ ਅਤੇ ਤਾਜ਼ਾ ਫਲਾਂ ਦਾ ਜੂਸ ਪੀਣਾ ਲਾਭਕਾਰੀ ਹੁੰਦਾ ਹੈ। ਇਹ ਤੁਹਾਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਤਰੋਤਾਜ਼ਾ ਵੀ ਰੱਖੇਗਾ।
ਹਲਕਾ, ਸਾਦਾ ਅਤੇ ਪੌਸ਼ਟਿਕ ਖਾਣਾ
ਵਰਤ ਦੇ ਦੌਰਾਨ ਜੇਕਰ ਤੁਸੀਂ ਤੰਦਰੁਸਤ ਰਹਿਣਾ ਹੈ ਤਾਂ ਤੁਹਾਨੂੰ ਤਲੀਆਂ ਹੋਈਆਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਹੈ ਅਤੇ ਇਸ ਦੀ ਥਾਈਂ ਤੁਹਾਨੂੰ ਫਲ, ਸਬਜ਼ੀਆਂ ਅਤੇ ਦਹੀ ਵਰਗੀਆਂ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨਾ ਚਾਹੀਦਾ ਹੈ। ਜਿਵੇਂ ਕਿ ਸਾਬੂਦਾਣੇ ਦੀ ਖੀਰ, ਮਖਾਣੇ, ਸਿੰਘਾੜੇ ਦੇ ਆਟੇ ਦੇ ਪਕਵਾਨ ਵਰਗੀਆਂ ਚੀਜ਼ਾਂ ਆਦਿ।
ਫਲ ਅਤੇ ਸਬਜ਼ੀਆਂ
ਵਰਤ ’ਚ ਫਲ ਅਤੇ ਸਬਜ਼ੀਆਂ ਪੋਸ਼ਣ ਦਾ ਇਕ ਵਧੀਆ ਸਰੋਤ ਹਨ। ਵਰਤ ਦੌਰਾਨ ਇਹ ਤੁਹਾਡੇ ਸ਼ਰੀਰ ਨੂੰ ਸਾਰੀਆਂ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ।
ਵਿਟਾਮਿਨ ਅਤੇ ਮਿਨਰਲ
ਵਰਤ ਰੱਖਦੇ ਸਮੇਂ ਖਾਸ ਕਰ ਕੇ ਸ਼ਰੀਰ ਨੂੰ ਵਧੇਰੇ ਵਿਟਾਮਿਨ ਅਤੇ ਮਿਨਰਲ ਦੀ ਲੋੜ ਹੁੰਦੀ ਹੈ। ਫਲ, ਨਟਸ ਅਤੇ ਸਲਾਦ ਵਰਗੀਆਂ ਚੀਜ਼ਾਂ ਖਾਉ ਜੋ ਇਨ੍ਹਾਂ ਤੱਤਾਂ ਨਾਲ ਭਰਪੂਰ ਹੋਣ।
ਹਲਕੀ ਕਸਰਤ ਕਰੋ
ਜੇਕਰ ਤੁਸੀਂ ਵਰਤ ਰੱਖਦੇ ਹੋ ਤਾਂ ਤੁਹਾਨੂੰ ਵਰਕਆਊਟ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਤੁਸੀਂ ਹਲਕਾ ਵਰਕਆਊਟ ਜਾਂ ਯੋਗ ਨਾਲ ਆਪਣੀ ਮੈਟਾਬੋਲਿਜ਼ਮ ਸਿਸਟਮ ਠੀਕ ਰੱਖ ਸਕਦੇ ਹੋ।
ਚਿੰਤਨ ਅਤੇ ਮੈਡੀਟੇਸ਼ਨ
ਦੱਸ ਦਈਏ ਕਿ ਵਰਤ ’ਚ ਸਿਰਫ ਖਾਣਾ ਛੱਡਣਾ ਹੀ ਸਭ ਕੁਝ ਨਹੀਂ ਹੁੰਦਾ, ਸਗੋਂ ਇਸ ਨਾਲ ਮਨੁੱਖ ਆਪਣੇ ਮਨ ਨੂੰ ਵੀ ਤੰਦਰੁਸਤ ਰੱਖ ਸਕਦਾ ਹੈ। ਇਸ ਲਈ ਦਿਨ ’ਚ ਕੁਝ ਸਮਾਂ ਚਿੰਤਨ ਅਤੇ ਮੈਡੀਟੇਸ਼ਨ ਲਈ ਕੱਢੋ। ਇਹ ਤੁਹਾਨੂੰ ਸਥਿਰ ਅਤੇ ਸ਼ਾਂਤ ਰੱਖੇਗਾ।
ਨਿਯਮਤ ਸਮੇਂ ’ਤੇ ਖਾਓ ਖਾਣਾ
ਭਾਵੇਂ ਤੁਸੀਂ ਵਰਤ ਰੱਖਿਆ ਹੋਇਆ ਹੈ ਪਰ ਫਿਰ ਵੀ ਸਮੇਂ-ਸਮੇਂ ਤੇ ਖਾਣਾ ਜ਼ਰੂਰ ਖਾਓ। ਬਹੁਤ ਵੱਡੇ ਸਮੇਂ ਤੱਕ ਭੁੱਖੇ ਰਹਿਣਾ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।
ਇਸ ਤਰ੍ਹਾਂ, ਤੁਸੀਂ ਨਵਰਾਤਰੀ ਦੇ ਵਰਤ ’ਚ ਆਪਣੇ ਧਾਰਮਿਕ ਕਿਰਿਆਵਾਂ ਨੂੰ ਪੂਰਾ ਕਰਦੇ ਹੋਏ ਵੀ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ।
ਸੂਪਰ ਫੂਡਜ਼ ! ਬਿਮਾਰੀਆਂ ਤੋਂ ਦੂਰ ਰੱਖਦਾ ਇਹ ਭੋਜਨ
NEXT STORY