ਨਵੀਂ ਦਿੱਲੀ (ਬਿਊਰੋ)- ਦੁੱਧ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦੁੱਧ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਵੀ ਬਹੁਤ ਵਧੀਆ ਸਰੋਤ ਹੈ। ਦੁੱਧ 'ਚ ਵਿਟਾਮਿਨ ਏ ਅਤੇ ਬੀ12 ਹੁੰਦਾ ਹੈ ਪਰ ਕੁਝ ਲੋਕਾਂ ਨੂੰ ਦੁੱਧ ਪੀਣ ਤੋਂ ਬਾਅਦ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਲੈਕਟੋਜ਼ ਇੰਟਾਲਰੈਂਸ ਦੇ ਕਾਰਨ ਹੁੰਦਾ ਹੈ। ਲੈਕਟੋਜ਼ ਇੰਟਾਲਰੈਂਸ ਇੱਕ ਪਾਚਨ ਵਿਕਾਰ ਹੈ। ਲੈਕਟੋਜ਼ ਡੇਅਰੀ ਉਤਪਾਦਾਂ ਵਿੱਚ ਪਾਇਆ ਜਾਣ ਵਾਲਾ ਇੱਕ ਮੁੱਖ ਯੌਗਿਕ (ਮਿਸ਼ਰਣ) ਹੁੰਦਾ ਹੈ।
30 ਸਾਲ ਦੀ ਉਮਰ ਤੋਂ ਬਾਅਦ ਦੁੱਧ ਨੂੰ ਹਜ਼ਮ ਕਰਨਾ ਹੋ ਜਾਂਦਾ ਹੈ ਮੁਸ਼ਕਲ
ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਪਰ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਕੈਲੀਫੋਰਨੀਆ ਸਥਿਤ ਗੈਸਟ੍ਰੋਐਂਟਰੌਲੋਜਿਸਟ ਡਾ. ਪਲਾਨੀਅੱਪਨ ਮਾਨਿਕਮ ਨੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੌਲੀ-ਹੌਲੀ ਲੈਕਟੇਜ਼ ਐਂਜ਼ਾਈਮ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦਾ ਸਰੀਰ ਦੁੱਧ ਨੂੰ ਹਜ਼ਮ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਵਾਰ-ਵਾਰ ਚੱਕਰ ਆਉਣ ਨਾਲ ਹੋ ਸਕਦੇ ਨੇ ਗੰਭੀਰ ਰੋਗ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸੌਣ ਤੋਂ ਪਹਿਲਾਂ ਦੁੱਧ ਪੀਣ ਨਾਲ ਹੋ ਜਾਂਦੀਆਂ ਹਨ ਪਾਚਨ ਸੰਬੰਧੀ ਸਮੱਸਿਆਵਾਂ
ਡਾ. ਪਲਾਨੀਅੱਪਨ ਮਾਨਿਕਮ ਨੇ ਕਿਹਾ ਕਿ ਸਾਡੀ ਛੋਟੀ ਅੰਤੜੀ ਵਿੱਚ ਲੈਕਟੇਜ਼ ਐਂਜ਼ਾਈਮ ਪਾਇਆ ਜਾਂਦਾ ਹੈ ਜੋ ਦੁੱਧ ਵਿੱਚ ਮੌਜੂਦ ਲੈਕਟੋਜ਼ ਨੂੰ ਗਲੂਕੋਜ਼ ਅਤੇ ਗਲੈਕਟੋਜ਼ ਵਰਗੇ ਛੋਟੇ ਅਣੂਆਂ ਵਿੱਚ ਤੋੜਨ ਦਾ ਕੰਮ ਕਰਦਾ ਹੈ ਤਾਂ ਜੋ ਇਸਨੂੰ ਆਸਾਨੀ ਨਾਲ ਜਜ਼ਬ ਕੀਤਾ ਜਾ ਸਕੇ। 30 ਸਾਲ ਦੀ ਉਮਰ ਦੇ ਆਸ-ਪਾਸ, ਸਾਡੀ ਛੋਟੀ ਅੰਤੜੀ ਵਿੱਚ ਲੈਕਟੇਜ਼ ਐਂਜ਼ਾਈਮ ਦਾ ਉਤਪਾਦਨ ਕਾਫ਼ੀ ਘੱਟਣਾ ਸ਼ੁਰੂ ਹੋ ਜਾਂਦਾ ਹੈ। ਲੈਕਟੇਜ਼ ਐਂਜ਼ਾਈਮ ਦੇ ਬਿਨਾਂ, ਦੁੱਧ ਸਿੱਧਾ ਵੱਡੀ ਅੰਤੜੀ ਤੱਕ ਪਹੁੰਚਦਾ ਹੈ ਅਤੇ ਇਸ ਵਿੱਚ ਮੌਜੂਦ ਬੈਕਟੀਰੀਆ ਬਦਹਜ਼ਮੀ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ। ਇਹ ਤੁਹਾਡੇ ਢਿੱਡ ਦੀ ਚਰਬੀ ਨੂੰ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਪਾਚਨ ਸਬੰਧੀ ਕੋਈ ਸਮੱਸਿਆ ਨਾ ਵੀ ਹੋਵੇ ਤਾਂ ਵੀ ਸੌਣ ਤੋਂ ਪਹਿਲਾਂ ਦੁੱਧ ਨਹੀਂ ਪੀਣਾ ਚਾਹੀਦਾ ਕਿਉਂਕਿ ਤੁਹਾਨੂੰ ਅਜਿਹੀਆਂ ਬੀਮਾਰੀਆਂ ਦੇ ਹੋਣ ਦਾ ਖਦਸ਼ਾ ਰਹਿੰਦਾ ਹੈ। ਹਾਲਾਂਕਿ ਦੁੱਧ ਵਿੱਚ ਟ੍ਰਿਪਟੋਫੈਨ ਹੁੰਦਾ ਹੈ ਜੋ ਚੰਗੀ ਨੀਂਦ ਲਈ ਮੇਲਾਟੋਨਿਨ ਨੂੰ ਉਤਸ਼ਾਹਤ ਕਰਨ ਲਈ ਸੇਰੋਟੋਨਿਨ ਰਿਲੀਜ਼ ਕਰਦਾ ਹੈ।
ਸੌਣ ਤੋਂ 2-3 ਘੰਟੇ ਪਹਿਲਾਂ ਦੁੱਧ ਪੀਓ
ਡਾ. ਪਲਾਨੀਅੱਪਨ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਰਾਤ ਨੂੰ ਦੁੱਧ ਪੀਣਾ ਪਸੰਦ ਕਰਦੇ ਹੋ ਤਾਂ ਸੌਣ ਤੋਂ 2 ਤੋਂ 3 ਘੰਟੇ ਪਹਿਲਾਂ ਇਸ ਦਾ ਸੇਵਨ ਕਰਨ ਦੀ ਕੋਸ਼ਿਸ਼ ਕਰੋ। ਵੈਸੇ ਤਾਂ ਦੁੱਧ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਤੇ ਇਹ ਸਾਡੀ ਹੱਡੀਆਂ ਦੀ ਸਿਹਤ ਅਤੇ ਦਿਲ ਦੀ ਸਿਹਤ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਅਤੇ ਦੁੱਧ ਪੀਣ ਨਾਲ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਦੁੱਧ ਤੋਂ ਕੋਈ ਐਲਰਜੀ ਨਹੀਂ ਹੈ ਤਾਂ ਤੁਸੀਂ ਸੌਣ ਤੋਂ ਕੁਝ ਘੰਟੇ ਪਹਿਲਾਂ ਦੁੱਧ ਦਾ ਸੇਵਨ ਕਰ ਸਕਦੇ ਹੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਾਰ-ਵਾਰ ਚੱਕਰ ਆਉਣ ਨਾਲ ਹੋ ਸਕਦੇ ਨੇ ਗੰਭੀਰ ਰੋਗ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
NEXT STORY