ਜਲੰਧਰ (ਬਿਊਰੋ)– ਅਸੀਂ ਸਾਰੇ ਸੁੰਦਰ ਦਿਖਣਾ ਚਾਹੁੰਦੇ ਹਾਂ ਤੇ ਇਸ ਦੇ ਲਈ ਅਸੀਂ ਆਪਣੇ ਚਿਹਰੇ ’ਤੇ ਕਈ ਤਰ੍ਹਾਂ ਦੇ ਸਕਿਨ ਟ੍ਰੀਟਮੈਂਟ ਕਰਵਾਉਂਦੇ ਰਹਿੰਦੇ ਹਾਂ। ਇਸ ਸਭ ਦੇ ਬਾਅਦ ਵੀ ਧੁੱਪ ’ਚ ਨਿਕਲਦਿਆਂ ਹੀ ਟੈਨਿੰਗ ਹੋਣਾ ਬਹੁਤ ਆਮ ਗੱਲ ਹੈ ਪਰ ਘਰ ਵਾਪਸ ਆਉਂਦਿਆਂ ਹੀ ਟੈਨਿੰਗ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਟ੍ਰੀਟਮੈਂਟ ਜ਼ਰੂਰ ਕਰਨੇ ਚਾਹੀਦੇ ਹਨ।
ਟੈਨਿੰਗ ਨੂੰ ਦੂਰ ਕਰਨ ਲਈ ਤੁਹਾਨੂੰ ਬਾਜ਼ਾਰ ’ਚ ਕਈ ਤਰ੍ਹਾਂ ਦੇ ਉਤਪਾਦ ਮਿਲ ਜਾਣਗੇ ਪਰ ਇਸ ਦੇ ਬਾਵਜੂਦ ਤੁਹਾਨੂੰ ਘਰ ’ਚ ਮੌਜੂਦ ਚੀਜ਼ਾਂ ’ਚ ਇਹ ਸਭ ਤੋਂ ਵਧੀਆ ਹੱਲ ਆਸਾਨੀ ਨਾਲ ਮਿਲ ਜਾਵੇਗਾ। ਨਾਲ ਹੀ ਇਹ ਪੂਰੀ ਤਰ੍ਹਾਂ ਕੁਦਰਤੀ ਹੋਵੇਗਾ। ਆਓ ਜਾਣਦੇ ਹਾਂ ਕਿ ਚਿਹਰੇ ’ਤੇ ਮੌਜੂਦ ਟੈਨਿੰਗ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਤੇ ਚਿਹਰੇ ਨੂੰ ਸਾਫ ਤੇ ਚਮਕਦਾਰ ਕਿਵੇਂ ਬਣਾਉਣਾ ਹੈ–
ਜ਼ਰੂਰੀ ਸਮੱਗਰੀ
ਗੁਲਾਬ ਜਲ
ਵੇਸਣ
ਖੀਰਾ
ਵੇਸਣ ਦੇ ਫ਼ਾਇਦੇ
ਵੇਸਣ ’ਚ ਮੌਜੂਦ ਗੁਣ ਚਮੜੀ ’ਤੇ ਜਮ੍ਹਾ ਟੈਨਿੰਗ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਵੇਸਣ ਚਮੜੀ ’ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨੂੰ ਰੋਕਣ ’ਚ ਬਹੁਤ ਮਦਦਗਾਰ ਹੁੰਦਾ ਹੈ।
ਖੀਰੇ ਦੇ ਫ਼ਾਇਦੇ
ਖੀਰੇ ’ਚ ਮੌਜੂਦ ਐਂਟੀ-ਆਕਸੀਡੈਂਟ ਚਮੜੀ ਨੂੰ ਨਮੀ ਦੇਣ ’ਚ ਮਦਦ ਕਰਦੇ ਹਨ। ਇਸ ’ਚ ਮੌਜੂਦ ਤੱਤ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਨ ਲਈ ਵਰਤੇ ਜਾਂਦੇ ਹਨ। ਨਾਲ ਹੀ ਇਸ ’ਚ ਮੌਜੂਦ ਮਿਨਰਲਸ ਤੇ ਐਂਟੀ-ਆਕਸੀਡੈਂਟ ਤੱਤ ਚਿਹਰੇ ’ਤੇ ਛੇਦ ਦੇ ਆਕਾਰ ਨੂੰ ਵਧਣ ਤੋਂ ਰੋਕਣ ’ਚ ਮਦਦ ਕਰਦੇ ਹਨ।
ਗੁਲਾਬ ਜਲ ਦੇ ਫ਼ਾਇਦੇ
ਗੁਲਾਬ ਜਲ ਇਕ ਕੁਦਰਤੀ ਟੋਨਰ ਹੈ। ਦੱਸ ਦੇਈਏ ਕਿ ਗੁਲਾਬ ਜਲ ਚਿਹਰੇ ਦੇ ਛੇਦ ਦੇ ਆਕਾਰ ਨੂੰ ਵੱਡਾ ਹੋਣ ਤੋਂ ਰੋਕਦਾ ਹੈ। ਇਸ ’ਚ ਮੌਜੂਦ ਤੱਤ ਚਮੜੀ ਨੂੰ ਲਚਕੀਲਾ ਰੱਖਣ ਲਈ ਬੇਹੱਦ ਫ਼ਾਇਦੇਮੰਦ ਸਾਬਿਤ ਹੁੰਦੇ ਹਨ।
ਕਿਵੇਂ ਕਰੀਏ ਇਸਤੇਮਾਲ?
- ਚਿਹਰੇ ’ਤੇ ਮੌਜੂਦ ਟੈਨਿੰਗ ਨੂੰ ਸਾਫ ਕਰਨ ਲਈ ਸਭ ਤੋਂ ਪਹਿਲਾਂ ਇਕ ਕੋਲੀ ’ਚ 2 ਤੋਂ 3 ਚਮਚੇ ਵੇਸਣ ਨੂੰ ਪਾਓ
- ਲਗਭਗ 2 ਚਮਚੇ ਗੁਲਾਬ ਜਲ ਤੇ 1 ਖੀਰਾ ਪੀਸ ਕੇ ਮਿਕਸ ਕਰੋ
- ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ’ਤੇ ਲਗਾਓ
- ਧਿਆਨ ਰਹੇ ਕਿ ਤੁਹਾਨੂੰ ਇਸ ਫੇਸ ਪੈਕ ਨੂੰ ਅੱਖਾਂ ਤੋਂ ਦੂਰ ਰੱਖਣਾ ਚਾਹੀਦਾ ਹੈ
- ਇਸ ਨੂੰ ਲਗਭਗ 20 ਤੋਂ 30 ਮਿੰਟ ਤੱਕ ਚਿਹਰੇ ’ਤੇ ਲੱਗਾ ਰਹਿਣ ਦਿਓ
- ਇਸ ਤੋਂ ਬਾਅਦ ਰੂੰ ਤੇ ਸਾਫ਼ ਪਾਣੀ ਦੀ ਮਦਦ ਨਾਲ ਚਿਹਰੇ ਨੂੰ ਸਾਫ਼ ਕਰੋ
- ਟੈਨਿੰਗ ਨੂੰ ਦੂਰ ਕਰਨ ਲਈ ਤੁਸੀਂ ਇਸ ਫੇਸ ਪੈਕ ਦੀ ਵਰਤੋਂ ਹਫ਼ਤੇ ’ਚ ਲਗਭਗ 2 ਤੋਂ 3 ਵਾਰ ਕਰ ਸਕਦੇ ਹੋ
ਨੋਟ– ਕੋਈ ਵੀ ਨੁਸਖ਼ਾ ਅਜ਼ਮਾਉਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਨਾਲ ਹੀ ਇਕ ਵਾਰ ਪੈਚ ਟੈਸਟ ਵੀ ਕਰੋ।
Health Tips : ਕੋਲੈਸਟ੍ਰੋਲ ਨੂੰ ਘੱਟ ਕਰਦੇ ਨੇ ਇਹ 6 ਫਲ, ਅੱਜ ਹੀ ਕਰੋ ਡਾਈਟ ’ਚ ਸ਼ਾਮਲ
NEXT STORY