ਹੈਲਥ ਡੈਸਕ- ਸੰਤਰਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਸੰਤਰੇ 'ਚ ਵਿਟਾਮਿਨ-ਏ, ਸੀ, ਪ੍ਰੋਟੀਨ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਸਮੇਤ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਪੌਸ਼ਟਿਕ ਤੱਤਾਂ ਕਰਕੇ ਇਸ ਫਲ ਨੂੰ ਸਵੇਰੇ ਖਾਲੀ ਪੇਟ ਖਾਣਾ ਫਾਇਦੇਮੰਦ ਹੋ ਸਕਦਾ ਹੈ। ਸੰਤਰੇ ਨੂੰ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਜਾਣਦੇ ਹਾਂ ਸੰਤਰੇ ਦੇ ਇਨ੍ਹਾਂ ਫਾਇਦਿਆਂ ਬਾਰੇ।
ਦਿਲ ਦਾ ਰੱਖੇ ਖਿਆਲ
ਸੰਤਰਾ ਸਰੀਰ ’ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਕਾਰਨ ਇਹ ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਸਾਬਤ ਹੁੰਦਾ ਹੈ। ਆਪਣੀ ਖੁਰਾਕ ਵਿਚ ਸੰਤਰਾ ਜ਼ਰੂਰ ਸ਼ਾਮਲ ਕਰੋ।
ਸਕਿਨ ਰਹੇ ਹੈਲਦੀ
ਜੇਕਰ ਤੁਸੀਂ ਸਕਿਨ ਗਲੋਅ ’ਚ ਆਉਂਦੀ ਕਮੀ ਤੋਂ ਪ੍ਰੇਸ਼ਾਨ ਹੋ ਤਾਂ ਸੰਤਰਾ ਜ਼ਰੂਰ ਖਾਓ। ਇਸ ਵਿਚ ਮੌਜੂਦ ਵਿਟਾਮਿਨ ਸੀ ਤੁਹਾਡੀ ਸਕਿਨ ’ਤੇ ਗਲੋਅ ਲਿਆਉਂਦਾ ਹੈ। ਨਾਲ ਹੀ ਪਿੰਪਲਸ ਦੀ ਸਮੱਸਿਆ ਨੂੰ ਵੀ ਦੂਰ ਰੱਖਣ ’ਚ ਮਦਦ ਕਰਦਾ ਹੈ
ਢਿੱਡ ਰੱਖੇ ਦੁਰੱਸਤ
ਠੰਡ ’ਚ ਖਾਸ ਤੌਰ ’ਤੇ ਲੋਕ ਢਿੱਡ 'ਚ ਗੜਬੜ ਹੋਣ ਦੀ ਸ਼ਿਕਾਇਤ ਕਰਦੇ ਹਨ। ਇਸ ਸਮੱਸਿਆ ਨੂੰ ਦੂਰ ਰੱਖਣ ’ਚ ਵੀ ਸੰਤਰਾ ਮਦਦ ਕਰਦਾ ਹੈ। ਇਸ ਵਿਚ ਮੌਜੂਦ ਫਾਈਬਰ ਦੀ ਮਾਤਰਾ ਖਾਣੇ ਨੂੰ ਬਿਹਤਰ ਤਰੀਕੇ ਨਾਲ ਖਾਣਾ ਪਚਾਉਣ ਅਤੇ ਢਿੱਡ ਦਾ ਸਾਫ ਰੱਖਣ ’ਚ ਮਦਦ ਕਰਦੀ ਹੈ।
ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਸੰਤਰੇ 'ਚ ਵਿਟਾਮਿਨ ਬੀ6 ਪਾਇਆ ਜਾਂਦਾ ਹੈ, ਜੋ ਹੀਮੋਗਲੋਬਿਨ ਦੇ ਉਤਪਾਦਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸੰਤਰੇ 'ਚ ਮੌਜੂਦ ਮੈਗਨੀਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ 'ਚ ਵੀ ਮਦਦ ਕਰਦਾ ਹੈ।
ਅੱਖਾਂ ਲਈ ਫਾਇਦੇਮੰਦ
ਸੰਤਰਾਂ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜ਼ੂਦ ਵਿਟਾਮਿਨ-ਏ ਅੱਖਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਸੰਤਰੇ ਨੂੰ ਸ਼ਾਮਲ ਕਰ ਸਕਦੇ ਹੋ।
ਦਹੀਂ 'ਚ ਖੰਡ ਪਾਈਏ ਜਾਂ ਲੂਣ, ਜਾਣੋ ਕੀ ਹੈ ਸਿਹਤ ਲਈ ਜ਼ਿਆਦਾ ਬਿਹਤਰ
NEXT STORY