ਨਵੀਂ ਦਿੱਲੀ- ਪ੍ਰੈਗਨੈਂਸੀ ਦੇ ਦੌਰਾਨ ਮਹਿਲਾਵਾਂ ਦੇ ਸਰੀਰ 'ਚ ਕਈ ਬਦਲਾਅ ਆਉਂਦੇ ਹਨ ਅਤੇ ਉਨ੍ਹਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜੇਕਰ ਤੁਸੀਂ ਪ੍ਰੈਗਨੈਂਸੀ ਦੇ ਦੌਰਾਨ ਸਰੀਰ 'ਚ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਫਲਾਂ ਦਾ ਸੇਵਨ ਕਰਨਾ ਚਾਹੀਦਾ। ਸਰੀਰ 'ਚ ਤਾਕਤ ਵਧਾਉਣ ਲਈ ਫਲਾਂ ਦਾ ਸੇਵਨ ਕਰਨਾ ਇਕ ਬਿਹਤਰ ਬਦਲ ਮੰਨਿਆ ਜਾਂਦਾ ਹੈ। ਇਕ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਫਲਾਂ ਦਾ ਜੂਸ ਪੀਣ ਦੀ ਬਜਾਏ ਫਲਾਂ ਨੂੰ ਖਾਓ। ਫਲ 'ਚ ਮੌਜੂਦ ਫਾਈਬਰ ਹੀ ਤੁਹਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ, ਜੂਸ ਇਕਮਾਤਰ ਸ਼ੂਗਰ ਹੁੰਦਾ ਹੈ। ਨਾਲ ਹੀ ਫਲਾਂ ਨੂੰ ਕਦੇ ਵੀ ਮਿਕਸ ਕਰਕੇ ਨਾ ਖਾਓ, ਇਕ ਸਮੇਂ 'ਚ ਸਿਰਫ਼ ਇਕ ਹੀ ਫਲ ਖਾਣਾ ਚਾਹੀਦਾ। ਚਲੋਂ ਤੁਹਾਨੂੰ 5 ਅਜਿਹੇ ਫਲਾਂ ਦੇ ਬਾਰੇ 'ਚ ਦੱਸਦੇ ਹਾਂ ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਪ੍ਰੈਗਨੈਂਸੀ ਦੌਰਾਨ ਹੋਣ ਵਾਲੀ ਥਕਾਵਟ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਅਨਾਰ
ਭਰਪੂਰ ਐਨਰਜੀ ਲਈ ਤੁਸੀਂ ਅਨਾਰ ਦਾ ਸੇਵਨ ਕਰ ਸਕਦੇ ਹੋ। ਇਸ 'ਚ ਵਿਟਾਮਿਨ ਕੇ, ਪ੍ਰੋਟੀਨ, ਕੈਲਸ਼ੀਅਮ, ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਪ੍ਰੈਗਨੈਂਸੀ 'ਚ ਬੋਨ ਲਾਸ ਦੀ ਸਮੱਸਿਆ ਵੀ ਹੁੰਦੀ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ 'ਚ ਮਜ਼ਬੂਤ ਹੱਡੀਆਂ ਲਈ ਵੀ ਇਸ ਦਾ ਸੇਵਨ ਫਾਇਦੇਮੰਦ ਹੋਵੇਗਾ।

ਕੀਵੀ
ਕੀਵੀ 'ਚ ਵਿਟਾਮਿਨ ਸੀ, ਈ, ਏ, ਫੋਲਿਕ ਐਸਿਡ ਵਰਗੇ ਤੱਤ ਪਾਏ ਜਾਂਦੇ ਹਨ। ਪ੍ਰੈਗਨੈਂਸੀ 'ਚ ਇਸ ਨੂੰ ਖਾਣ ਨਾਲ ਘਬਰਾਹਟ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਕੀਵੀ ਦੇ ਇਲਾਵਾ ਤੁਸੀਂ ਚੀਕੂ, ਐਪਰੀਕੋਟ ਆਦਿ ਦਾ ਸੇਵਨ ਕਰ ਸਕਦੇ ਹੋ, ਉਸ 'ਚ ਵੀ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਸੀਂ ਪ੍ਰੈਗਨੈਂਸੀ 'ਚ ਖੂਨ ਦੀ ਘਾਟ ਦੀ ਸ਼ਿਕਾਇਤ ਤੋਂ ਵੀ ਬਚ ਸਕਦੇ ਹੋ।

ਸੇਬ
ਪ੍ਰੈਗਨੈਂਟ ਮਹਿਲਾਵਾਂ ਨੂੰ ਸੇਬ ਦਾ ਸੇਵਨ ਤਾਂ ਜ਼ਰੂਰ ਕਰਨਾ ਚਾਹੀਦੈ। ਇਸ ਨਾਲ ਪ੍ਰੈਗਨੈਂਸੀ 'ਚ ਸ਼ੂਗਰ ਲੈਵਲ ਠੀਕ ਰਹਿੰਦਾ ਹੈ। ਸੇਬ 'ਚ ਸੀ.ਓ.ਕਿਊ10, ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਕੇਲਾ, ਬਲੂਬੇਰੀ, ਸਟ੍ਰਾਬੇਰੀ ਦਾ ਸੇਵਨ ਵੀ ਕਰ ਸਕਦੇ ਹੋ।

ਐਵੋਕਾਡੋ
ਪ੍ਰੈਗਨੈਂਸੀ ਦੇ ਦੌਰਾਨ ਐਵੋਕਾਡੋ ਦੇ ਸੇਵਨ ਨਾਲ ਥਕਾਵਟ ਹੀ ਨਹੀਂ ਸਗੋਂ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ 'ਚ ਫਾਈਬਰ, ਫਾਲੇਟ, ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਐਵੋਕਾਡੋ 'ਚ ਫਾਈਬਰ, ਕਾਪਰ, ਵਿਟਾਮਿਨ ਬੀ ਮੌਜੂਦ ਹੁੰਦੇ ਹਨ ਜਿਸ ਨਾਲ ਥਕਾਵਟ ਅਤੇ ਪੈਰਾਂ 'ਚ ਹੋਣ ਵਾਲੀ ਕ੍ਰੈਂਪਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਸੰਤਰਾ
ਸੰਤਰੇ 'ਚ ਸੀ.ਓ.ਕਿਊ10, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਕ ਪਾਏ ਜਾਂਦੇ ਹਨ। ਸੰਤਰੇ ਤੋਂ ਇਲਾਵਾ ਤੁਸੀਂ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਜਿਸ 'ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਜਿਵੇਂ ਕਿਸ਼ਮਿਸ਼, ਨਿੰਬੂ, ਖਜੂਰ ਆਦਿ।

ਨੋਟ-ਪ੍ਰੈਗਨੈਂਸੀ ਦੌਰਾਨ ਤਾਜ਼ੇ ਫਲਾਂ ਦਾ ਹੀ ਸੇਵਨ ਕਰੋ ਤਾਂ ਜੋ ਹੋਣ ਵਾਲੀ ਮਾਂ ਅਤੇ ਬੱਚੇ ਦੀ ਚੰਗੀ ਸਿਹਤ ਬਣੀ ਰਹੇ।
Health Tips: ਕੀ ਹੈ ਮੰਕੀਪਾਕਸ ਬੀਮਾਰੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਢੰਗ
NEXT STORY