ਜਲੰਧਰ (ਬਿਊਰੋ) - ਢਿੱਡ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸਾਡੇ ਖਾਣ-ਪੀਣ ਨਾਲ ਜੂੜੀਆਂ ਹੁੰਦੀਆਂ ਹਨ। ਢਿੱਡ ਵਿਚ ਗੈਸ ਬਣਨ ਦੀ ਸਮੱਸਿਆ ਖ਼ਰਾਬ ਪਾਚਨਤੰਤਰ ਕਰਕੇ ਹੁੰਦੀ ਹੈ। ਕਈ ਵਾਰ ਜ਼ਿਆਦਾ ਖਾਣ, ਭੁੱਖਾ ਰਹਿਣ, ਫਾਸਟ ਫੂਡ ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਛਾਤੀ ਅਤੇ ਗਲੇ ਵਿਚ ਜਲਣ ਹੋਣ ਲੱਗਦੀ ਹੈ। ਗ਼ਲਤ ਖਾਣ-ਪੀਣ ਦੇ ਨਾਲ-ਨਾਲ ਕਈ ਸਬਜ਼ੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਭੋਜਨ ਵਿਚ ਗੜਬੜੀ, ਦਿਨ ਭਰ ਬੈਠਣ ਅਤੇ ਕੰਮ ਕਰਨ ਜਾਂ ਜ਼ਿਆਦਾ ਚਾਹ ਪੀਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਸਬਜ਼ੀਆਂ ਦੇ ਬਾਰੇ ਦੱਸਾਂਗੇ, ਜੋ ਗੈਸ ਦੀ ਸਮੱਸਿਆ ਦਾ ਕਾਰਨ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਸੇਵਨ ਘੱਟ ਤੋਂ ਘੱਟ ਜਾਂ ਬਿਲਕੁਲ ਵੀ ਨਾ ਕਰੋ....
ਮੂਲੀ ਦਾ ਸੇਵਨ ਨਾ ਕਰੋ
ਮੂਲੀ ਦਾ ਸੇਵਨ ਕਰਨ ਨਾਲ ਵੀ ਲੋਕਾਂ ਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ। ਮੂਲੀ ਖਾਣ ਤੋਂ ਬਾਅਦ ਉਸ ਦੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਢਿੱਡ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ। ਮੂਲੀ ਇੱਕ ਸਬਜ਼ੀ ਹੈ, ਜੋ ਗੈਸਟਰਾਈਟਸ ਦਾ ਕਾਰਨ ਬਣਦੀ ਹੈ।
ਨਾ ਖਾਓ ਮਟਰ
ਹਰੇ ਮਟਰ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ। ਮਟਰ ਜਲਦੀ ਹਜ਼ਮ ਨਹੀਂ ਹੁੰਦੇ। ਇਸ ਦਾ ਸੇਵਨ ਕਰਨ ਨਾਲ ਗੈਸ, ਕਬਜ਼, ਸੋਜ ਅਤੇ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਖ਼ਰਾਬ ਹੈ, ਉਨ੍ਹਾਂ ਨੂੰ ਮਟਰਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕੱਚੇ ਪਿਆਜ਼ ਦਾ ਸੇਵਨ ਨਾ ਕਰੋ
ਕੱਚੇ ਪਿਆਜ਼ ਦਾ ਸੇਵਨ ਕਰਨ ਨਾਲ ਗੈਸ ਦੀ ਪਰੇਸ਼ਾਨੀ ਵੱਧ ਸਕਦੀ ਹੈ। ਜੇਕਰ ਕੱਚੇ ਪਿਆਜ਼ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਹ ਹਾਈਡਰੋਕਲੋਰਿਕ ਐਸਿਡ ਦੇ ਸੰਤੁਲਨ ਨੂੰ ਵਿਗਾੜ ਦਿੰਦਾ ਹੈ, ਜਿਸ ਨਾਲ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਨਾਲ ਢਿੱਡ ਖ਼ਰਾਬ ਹੋਣ ’ਤੇ ਗੈਸ ਬਣ ਸਕਦੀ ਹੈ।
ਨਾ ਖਾਓ ਕੱਚਾ ਟਮਾਟਰ
ਕੱਚਾ ਟਮਾਟਰ ਕਈ ਵਾਰ ਗੈਸ ਬਣਨ ਦਾ ਕਾਰਨ ਬਣ ਸਕਦਾ ਹੈ। ਇਸ ਵਿੱਚ ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਐਸਿਡ ਦੇ ਪੀ.ਐੱਚ. ਨੂੰ ਖ਼ਰਾਬ ਕਰਦੀ ਹੈ। ਗੈਸ ਦੀ ਸਮੱਸਿਆ ਹੋਣ ’ਤੇ ਕਦੇ ਵੀ ਟਮਾਟਰ ਨਾਲ ਬਣੀ ਸੌਸ, ਕੈਚਅੱਪ ਅਤੇ ਸੂਪ ਦਾ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਸੇਵਨ ਨਾ ਕਰੋ।
ਕਟਹਲ ਦੀ ਸਬਜ਼ੀ
ਕਟਹਲ ਦੀ ਸਬਜ਼ੀ ਵਿਚ ਫ਼ਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਜੋ ਹਰ ਕਿਸੇ ਨੂੰ ਪਚਾਉਣਾ ਆਸਾਨ ਨਹੀਂ ਹੁੰਦਾ। ਇਸ ਲਈ ਇਹ ਸਬਜ਼ੀ ਕਈ ਲੋਕਾਂ ਨੂੰ ਬਦਹਜ਼ਮੀ ਦਾ ਕਾਰਨ ਬਣ ਸਕਦੀ ਹੈ। ਗੈਸ ਦੀ ਸਮੱਸਿਆ ਹੋਣ ’ਤੇ ਇਸ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਘੱਟ ਕਰੋ ਬੈਂਗਣ ਦਾ ਸੇਵਨ
ਬੈਂਗਣ ਵਿੱਚ ਸੋਲੇਨਿਨ ਨਾਮਕ ਤੱਤ ਹੁੰਦਾ ਹੈ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਗੈਸ, ਢਿੱਡ ਦਰਦ, ਉਲਟੀ, ਸਿਰਦਰਦ, ਖੁਜਲੀ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬੈਂਗਣ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ ।
ਫੁੱਲ ਗੋਭੀ ਦੀ ਸਬਜ਼ੀ
ਫੁੱਲ ਗੋਭੀ ਵਿੱਚ ਇਸ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਡੇ ਢਿੱਡ ਨੂੰ ਖ਼ਰਾਬ ਕਰਦੇ ਹਨ। ਇਸ ਲਈ ਗੈਸ ਦੀ ਸਮੱਸਿਆ ਹੋਣ ’ਤੇ ਫੁੱਲ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਬਾਜ਼ਾਰ ਦੇ ਮਹਿੰਗੇ ਪ੍ਰੋਡਕਟਸ ਨੂੰ ਆਖੋ ਬਾਏ-ਬਾਏ, ਘਰ ਬੈਠੇ ਇਨ੍ਹਾਂ ਨੁਸਖ਼ਿਆਂ ਨਾਲ ਨਿਖਰ ਜਾਵੇਗੀ ਤੁਹਾਡੀ ਸਕਿਨ
NEXT STORY