ਨਵੀਂ ਦਿੱਲੀ— ਕੰਪਿਊਟਰ 'ਤੇ ਜ਼ਿਆਦਾ ਦੇਰ ਤਕ ਕੰਮ ਕਰਨ ਜਾਂ ਫਿਰ ਕਿਤਾਬਾਂ ਪੜ੍ਹਦੇ ਸਮੇਂ ਅੱਖਾਂ ਦਰਦ ਕਰਨ ਲੱਗਦੀਆਂ ਹਨ। ਜਿਸ ਨਾਲ ਦੇਖਣ 'ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਹ ਖਤਰੇ ਦੀ ਘੰਟੀ ਹੋ ਸਕਦੀ ਹੈ। ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ਕਾਰਨ ਚਸ਼ਮਾ ਲੱਗਣ ਤਕ ਦੀ ਨੌਬਤ ਆ ਜਾਂਦੀ ਹੈ। ਇਸ ਤਰ੍ਹਾਂ ਦੀ ਪ੍ਰੇਸ਼ਾਨੀ ਕਿਸੇ ਵੀ ਉਮਰ 'ਚ ਹੋ ਸਕਦੀ ਹੈ। ਕੁਝ ਘਰੇਲੂ ਉਪਾਅ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ।
1. ਆਂਵਲੇ ਦੇ ਪਾਣੀ ਨਾਲ ਅੱਖਾਂ ਧੋਵੋ।
2. ਕੰਨਪੱਟੀ 'ਤੇ ਗਾਂ ਦਾ ਘਿਉ ਲਗਾ ਕੇ ਮਸਾਜ ਕਰੋ।
3. ਹਥੇਲੀਆਂ ਨੂੰ ਆਪਸ 'ਚ ਰਗੜ ਕੇ ਅੱਖਾਂ ਬੰਦ ਕਰਕੇ ਇਸ 'ਤੇ 3-4 ਵਾਰ ਲਗਾਓ।
4. ਰਾਤ ਨੂੰ 5-7 ਬਾਦਾਮ ਭਿਓਂ ਕੇ ਸਵੇਰੇ ਖਾਓ
5. ਰੋਜ਼ਾਨਾ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨਾਲ ਅੱਖਾਂ ਧੋਵੋ।
ਬੱਚਿਆਂ ਦੇ ਲੀਵਰ 'ਤੇ ਭਾਰੀ ਪੈ ਸਕਦਾ ਹੈ ਪਿੱਜ਼ਾ ਅਤੇ ਬਰਗਰ
NEXT STORY