ਜਲੰਧਰ: ਅਦਰਕ ਨੂੰ ਸੁਕਾ ਕੇ ਤਿਆਰ ਕੀਤੇ ਪਾਊਡਰ ਨੂੰ ਸੰੁਢ ਕਿਹਾ ਜਾਂਦਾ ਹੈ। ਇਸ ਦੀ ਤਾਸੀਰ ਗਰਮ ਹੋਣ ਨਾਲ ਸਰਦੀਆਂ ’ਚ ਇਸ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ ਏ, ਸੀ, ਫੈਟੀ ਐਸਿਡ, ਪੋਟਾਸ਼ੀਅਮ, ਜ਼ਿੰਕ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਗੁਣ ਮੌਜੂਦ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਡੇਲੀ ਖੁਰਾਕ ’ਚ ਸ਼ਾਮਲ ਕਰਨ ਨਾਲ
ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਇਮਿਊਨਿਟੀ ਵਧਣ ਨਾਲ ਮੌਸਮੀ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਕੋਲੈਸਟ੍ਰੇਲ ਕੰਟਰੋਲ ਰਹਿਣ ਦੇ ਨਾਲ ਮਾਈਗਰੇਨ ਦੇ ਦਰਦ ਤੋਂ ਵੀ ਅਰਾਮ ਮਿਲਦਾ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਦੇ ਬਾਰੇ...…
ਕੋਲੇਸਟ੍ਰੇਲ ਕੰਟਰੋਲ: ਨਿਯਮਿਤ ਤੌਰ ‘ਤੇ ਸੁੰਢ ਦੀ ਵਰਤੋਂ ਕਰਨ ਨਾਲ ਕੋਲੇਸਟ੍ਰੋਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ‘ਚ ਦਿਲ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਔਸ਼ਦੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੁੰਢ ਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ। ਅਜਿਹੇ ‘ਚ ਖਾਸ ਤੌਰ ‘ਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨਾ ਚਾਹੀਦਾ ਹੈ। ਸੁੰਢ ਦੀ ਵਰਤੋਂ ਕਰਨ ਨਾਲ ਪਾਚਨ ਸ਼ਕਤੀ ਵਧਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਢਿੱਡ ’ਚ ਦਰਦ, ਐਸਿਡਿਟੀ, ਬਦਹਜ਼ਮੀ ਆਦਿ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਮੈਟਾਬੋਲਿਕ ਰੇਟ ਵਧਦਾ ਹੈ। ਅਜਿਹੇ ‘ਚ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਤੁਸੀਂ ਇਸ ਨੂੰ ਚਾਹ ਜਾਂ ਦੁੱਧ ’ਚ ਮਿਲਾ ਕੇ ਵੀ ਪੀ ਸਕਦੇ ਹੋ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ: ਸਰਦੀਆਂ ’ਚ ਠੰਡੀ ਹਵਾ ਸਿਰ ‘ਤੇ ਲੱਗਣ ਕਾਰਨ ਨਾ ਬਰਦਾਸ਼ਤ ਹੋਣ ਵਾਲਾ ਦਰਦ ਹੁੰਦਾ ਹੈ। ਅਜਿਹੇ ‘ਚ ਸੁੰਢ ਲੈਣ ਨਾਲ ਸਿਰ ਦਰਦ ਅਤੇ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ’ਚ ਮੌਜੂਦ ਪੋਸ਼ਟਿਕ ਤੱਤ, ਵਿਟਾਮਿਨ, ਆਇਰਨ ਆਦਿ ਸਰੀਰ ’ਚ ਬਲੱਡ ਸਰਕੂਲੇਸ਼ਨ ਵਧੀਆ ਕਰਨ ਦੇ ਨਾਲ ਦਿਮਾਗ ’ਚ ਸਹੀ ਮਾਤਰਾ ’ਚ ਆਕਸੀਜ਼ਨ ਪਹੁੰਚਾਉਣ ਦਾ ਕੰਮ ਕਰਦੇ ਹਨ। ਇਕ ਖੋਜ ਦੇ ਅਨੁਸਾਰ ਰੋਜ਼ਾਨਾ ਖੁਰਾਕ ’ਚ ਸੁੰਢ ਨੂੰ ਸ਼ਾਮਲ ਕਰਨ ਨਾਲ ਅਲਜ਼ਾਈਮਰਜ਼ ਦਾ ਖ਼ਤਰਾ ਘੱਟ ਹੋਣ ‘ਚ ਸਹਾਇਤਾ ਮਿਲਦੀ ਹੈ।
ਮਜ਼ਬੂਤ ਇਮਿਊਨਿਟੀ: ਇਕ ਚੁਟਕੀ ਸੁੰਢ ਨੂੰ ਕੋਸੇ ਦੁੱਧ ਜਾਂ ਪਾਣੀ ’ਚ ਮਿਲਾ ਕੇ ਪੀਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਮੌਸਮੀ ਸਰਦੀ, ਖੰਘ, ਜ਼ੁਕਾਮ ਆਦਿ ਮੁਸੀਬਤਾਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਸ਼ਹਿਦ ਦੇ ਨਾਲ ਵੀ ਖਾਧਾ ਜਾ ਸਕਦਾ ਹੈ। ਅਧਿਐਨ ਦੇ ਅਨੁਸਾਰ ਸੁੱਕੇ ਅਦਰਕ ਭਾਵ ਸੁੰਢ ’ਚ ਔਸ਼ਦੀ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਤੋਂ ਤਿਆਰ ਚਾਹ ਕੁਦਰਤੀ ਦਰਦ ਨਿਵਾਰਕ ਦਾ ਕੰਮ ਕਰਦੀ ਹੈ। ਇਸ ਦੀ ਵਰਤੋਂ ਨਾਲ ਸਿਰਦਰਦ ਅਤੇ ਮਾਹਵਾਰੀ ’ਚ ਢਿੱਡ ਦਰਦ ਤੋਂ ਰਾਹਤ ਮਿਲਦੀ ਹੈ।
ਪ੍ਰੈਗਨੈਂਸੀ ‘ਚ ਫ਼ਾਇਦੇਮੰਦ: ਸੁੰਢ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਗਰਭਵਤੀ ਔਰਤਾਂ ਨੂੰ ਇਸ ਤੋਂ ਤਿਆਰ ਲੱਡੂ ਖਾਣੇ ਲਾਭਕਾਰੀ ਹੁੰਦੇ ਹਨ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਮੋਰਨਿੰਗ ਸਿਕਨੈੱਸ, ਉਲਟੀਆਂ ਅਤੇ ਘਬਰਾਹਟ ਤੋਂ ਰਾਹਤ ਮਿਲਦੀ ਹੈ।
ਧਿਆਨ ਦਿਓ, ਇਸ ਦੇ ਜ਼ਿਆਦਾ ਵਰਤੋਂ ਨਾਲ ਛਾਤੀ ‘ਚ ਜਲਣ ਅਤੇ ਪਾਚਨ ਤੰਤਰ ਕਮਜ਼ੋਰ ਹੋ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਦਸਤ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ।
ਲਗਾਤਾਰ ਹੋ ਰਹੇ ਸਿਰ ਦਰਦ ਤੋਂ ਨਿਜ਼ਾਤ ਦਿਵਾਉਂਦੀ ਹੈ ਕਾਲੀ ਇਲਾਇਚੀ, ਜਾਣੋ ਕਿਵੇਂ
NEXT STORY