ਜਲੰਧਰ - ਇਨ੍ਹੀਂ ਦਿਨੀਂ ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ। ਵਧਦੀ ਠੰਡ ਤੋਂ ਬਚਣ ਲਈ ਬਹੁਤ ਸਾਰੇ ਲੋਕ ਵਾਰ-ਵਾਰ ਚਾਹ ਪੀ ਰਹੇ ਹਨ ਅਤੇ ਕਈ ਰਜਾਈ ਵਿੱਚ ਲੁੱਕ ਕੇ ਆਪਣੇ ਆਪ ਨੂੰ ਠੰਡ ਤੋਂ ਬਚਾ ਰਹੇ ਹਨ। ਕੁਝ ਲੋਕ ਅਜਿਹੇ ਵੀ ਹਨ, ਜੋ ਘੰਟਿਆਂ ਬੱਧੀ ਰਜਾਈ ਵਿੱਚ ਬੈਠੇ ਰਹਿੰਦੇ ਹਨ, ਜਿਸ ਦੇ ਬਾਵਜੂਦ ਉਨ੍ਹਾਂ ਦੇ ਹੱਥ-ਪੈਰ ਗਰਮ ਨਹੀਂ ਹੁੰਦੇ। ਹਰ ਕੋਸ਼ਿਸ਼ ਦੇ ਬਾਵਜੂਦ ਹੱਥ-ਪੈਰ ਠੰਢੇ ਰਹਿੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਇਸ ਕਾਰਨ ਹੱਥ-ਪੈਰ ਰਹਿੰਦੇ ਨੇ ਠੰਡੇ
ਸਰਦੀਆਂ ਵਿੱਚ ਹਥੇਲੀਆਂ ਅਤੇ ਪੈਰਾਂ ਦੀਆਂ ਉਂਗਲਾਂ ਦੇ ਠੰਡੇ ਰਹਿਣ ਦਾ ਕਾਰਨ ਖੂਨ ਰਾਹੀਂ ਸਰੀਰ ਵਿੱਚ ਆਕਸੀਜਨ ਦੀ ਲੋੜੀਂਦੀ ਮਾਤਰਾ ਵਿੱਚ ਨਾ ਪਹੁੰਚਣਾ ਹੈ। ਸਰੀਰ ਵਿੱਚ ਖ਼ੂਨ ਦਾ ਸੰਚਾਰ ਖ਼ਰਾਬ ਹੋਣ ਕਾਰਨ ਵਿਅਕਤੀ ਨੂੰ ਹੱਥਾਂ-ਪੈਰਾਂ ਵਿੱਚ ਠੰਢ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਕਈ ਵਾਰ ਅਨੀਮੀਆ, ਨਰਵ ਡੈਮੇਜ, ਡਾਇਬਟੀਜ਼ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।
ਸੇਂਧਾ ਲੂਣ ਵਾਲੇ ਪਾਣੀ ਨਾਲ ਨਹਾਓ
ਸਰਦੀਆਂ 'ਚ ਜੇਕਰ ਤੁਹਾਡੇ ਹੱਥ-ਪੈਰ ਠੰਡੇ ਰਹਿੰਦੇ ਹਨ ਤਾਂ ਘਰ 'ਚ ਮੌਜੂਦ ਸੇਂਧਾ ਲੂਣ ਵਾਲੇ ਪਾਣੀ ਨਾਲ ਨਹਾਓ। ਇਸ ਤੋਂ ਇਲਾਵਾ ਆਪਣੇ ਹੱਥਾਂ-ਪੈਰਾਂ ਨੂੰ ਸੇਂਧਾ ਲੂਣ ਵਾਲੇ ਗਰਮ ਪਾਣੀ 'ਚ ਭਿਓ ਕੇ ਕੁਝ ਸਮਾਂ ਰੱਖੋ। ਅਜਿਹਾ ਕਰਨ ਨਾਲ ਇਸ ਸਮੱਸਿਆ ਤੋਂ ਵੀ ਤੁਹਾਨੂੰ ਰਾਹਤ ਮਿਲ ਜਾਵੇਗੀ। ਸੇਂਧਾ ਲੂਣ ਤੁਹਾਡੇ ਸਰੀਰ ਨੂੰ ਮੈਗਨੀਸ਼ੀਅਮ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਦਾ ਹੈ।
ਗਰਮ ਤੇਲ ਨਾਲ ਕਰੋ ਮਾਲਿਸ਼
ਇਸ ਮੌਸਮ ਵਿੱਚ ਆਪਣੇ ਹੱਥਾਂ ਅਤੇ ਪੈਰਾਂ ਨੂੰ ਗਰਮ ਰੱਖਣ ਲਈ ਗਰਮ ਤੇਲ ਨਾਲ ਇਨ੍ਹਾਂ ਦੀ ਮਾਲਿਸ਼ ਕਰੋ। ਇਸ ਨਾਲ ਸਰੀਰ ਨੂੰ ਆਕਸੀਜਨ ਦੀ ਸਹੀ ਸਪਲਾਈ ਹੋਵੇਗੀ। ਹੱਥਾਂ-ਪੈਰਾਂ ਨੂੰ ਗਰਮ ਕਰਨ ਦੇ ਨਾਲ-ਨਾਲ ਗਰਮ ਤੇਲ ਨਾਲ ਮਾਲਿਸ਼ ਕਰਨ ਨਾਲ ਸਰੀਰ ਨੂੰ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ।
ਜ਼ਿਆਦਾ ਪਾਣੀ ਪੀਓ
ਇਸ ਮੌਸਮ 'ਚ ਕਈ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਨੂੰ ਠੰਡ ਵਿਚ ਪਿਆਸ ਬਹੁਤ ਘੱਟ ਲੱਗਦੀ ਹੈ। ਜਦਕਿ ਸਰਦੀਆਂ ਦੇ ਮੌਸਮ ਵਿਚ ਸਰੀਰ 'ਚ ਖੂਨ ਦਾ ਸੰਚਾਰ ਠੀਕ ਰੱਖਣ ਲਈ ਪਾਣੀ ਬਹੁਤ ਜ਼ਰੂਰੀ ਹੈ, ਜਿਸ ਨੂੰ ਵੱਧ ਮਾਤਰਾ ਵਿਚ ਪੀਣਾ ਚਾਹੀਦਾ ਹੈ।
ਆਇਰਨ ਭਰਪੂਰ ਭੋਜਨ ਖਾਓ
ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਵੀ ਤੁਹਾਨੂੰ ਹੱਥਾਂ-ਪੈਰਾਂ 'ਚ ਠੰਡ ਮਹਿਸੂਸ ਹੋਵੇਗੀ। ਅਜਿਹੇ 'ਚ ਤੁਹਾਡੇ ਹੱਥ-ਪੈਰ ਹਮੇਸ਼ਾ ਠੰਡੇ ਰਹਿੰਦੇ ਹਨ। ਸਰੀਰ ਵਿਚੋਂ ਖੂਨ ਦੀ ਘਾਟ ਨੂੰ ਦੂਰ ਕਰਨ ਲਈ ਆਇਰਨ ਨਾਲ ਭਰਪੂਰ ਭੋਜਨ ਖਾਓ। ਇਸ ਲਈ ਤੁਸੀਂ ਖਜੂਰ, ਸੋਇਆਬੀਨ, ਪਾਲਕ, ਸੇਬ, ਅਖਰੋਟ, ਜੈਤੂਨ ਦਾ ਤੇਲ ਅਤੇ ਚੁਕੰਦਰ ਆਦਿ ਦਾ ਵਧ ਮਾਤਰਾ ਵਿਚ ਸੇਵਨ ਕਰੋ।
ਮਿੱਠੇ ਅਤੇ ਚਰਬੀ ਵਾਲੇ ਭੋਜਨ ਨਾ ਖਾਓ
ਸਰਦੀਆਂ ਦੇ ਮੌਸਮ ਵਿਚ ਮਿੱਠਾ ਅਤੇ ਚਰਬੀ ਵਾਲੇ ਭੋਜਨ ਦਾ ਜ਼ਿਆਦਾ ਸੇਵਨ ਨਾ ਕਰੋ। ਇਸ ਤਰ੍ਹਾਂ ਦਾ ਭੋਜਨ ਖਾਣ ਨਾਲ ਵਿਅਕਤੀ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੋਣ ਲੱਗਦੀ ਹੈ, ਜਿਸ ਕਾਰਨ ਸਰੀਰ 'ਚ ਖੂਨ ਦਾ ਸੰਚਾਰ ਠੀਕ ਨਹੀਂ ਹੁੰਦਾ ਅਤੇ ਹੱਥ-ਪੈਰ ਠੰਡੇ ਹੋਣ ਦੀ ਸਮੱਸਿਆ ਵਧ ਜਾਂਦੀ ਹੈ।
ਸਰਦੀਆਂ ’ਚ ਜ਼ਰੂਰ ਖਾਓ ‘ਅਲਸੀ ਦੀਆਂ ਪਿੰਨੀਆਂ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
NEXT STORY