ਹੈਲਥ ਡੈਸਕ- ਅੱਜ ਕੱਲ੍ਹ ਦੀ ਬਿੱਜ਼ੀ ਜ਼ਿੰਦਗੀ ਵਿੱਚ ਰਾਤ ਨੂੰ ਦੇਰ ਨਾਲ ਖਾਣਾ ਖਾਣਾ ਇੱਕ ਆਮ ਗੱਲ ਹੋ ਗਈ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਲੇਟ-ਨਾਈਟ ਡਿਨਰ ਦਾ ਸਿਹਤ 'ਤੇ ਕਿੰਨਾ ਨੁਕਸਾਨ ਹੋ ਸਕਦਾ ਹੈ? ਹਾਂ, ਦੇਰ ਰਾਤ ਨੂੰ ਖਾਣਾ ਖਾਣ ਦੀ ਆਦਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਬਜ਼ੁਰਗ ਅਤੇ ਸਿਹਤ ਮਾਹਰ ਰਾਤ ਦਾ ਖਾਣਾ ਜਲਦੀ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਵੀ ਲੇਟ ਡਿਨਰ ਕਰਦੇ ਹੋ ਤਾਂ ਇਹ ਆਰਟੀਕਲ ਜ਼ਰੂਰ ਪੜ੍ਹੋ।ਭਾਰ ਵਧਣਾ- ਰਾਤ ਨੂੰ ਖਾਧਾ ਭੋਜਨ ਸਰੀਰ ਵਿਚ ਚਰਬੀ ਦੇ ਰੂਪ ਵਿਚ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਭਾਰ ਵਧਣ ਦੀ ਸਮੱਸਿਆ ਹੋ ਸਕਦੀ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਸੌਣ ਤੋਂ ਠੀਕ ਪਹਿਲਾਂ ਖਾਣਾ ਖਾਂਦੇ ਹੋ ਤਾਂ ਇਹ ਸਮੱਸਿਆ ਹੋਰ ਵਧ ਜਾਂਦੀ ਹੈ।
ਨੀਂਦ ਵਿੱਚ ਰੁਕਾਵਟ
ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਨੀਂਦ ਵਿੱਚ ਰੁਕਾਵਟ ਪੈ ਸਕਦੀ ਹੈ। ਪੇਟ ਜ਼ਿਆਦਾ ਭਰਿਆ ਹੋਣ ਕਾਰਨ ਨੀਂਦ ਨਹੀਂ ਆਉਂਦੀ ਅਤੇ ਨੀਂਦ ਦੀ ਗੁਣਵੱਤਾ ਵੀ ਖਰਾਬ ਹੋ ਜਾਂਦੀ ਹੈ।
ਮੈਟਾਬੋਲੀਜ਼ਮ ਹੌਲੀ ਹੋ ਜਾਂਦੈ
ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਇਸ ਕਾਰਨ ਸਰੀਰ ਵਿਚ ਕੈਲੋਰੀ ਬਰਨ ਕਰਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।
ਦਿਲ ਦੀਆਂ ਬਿਮਾਰੀਆਂ ਦਾ ਖਤਰਾ
ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਭਾਰ ਵਧਦਾ ਹੈ, ਜੋ ਤੁਹਾਡੇ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਬਲੱਡ ਸ਼ੂਗਰ ਲੈਵਲ
ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਿਚ ਉਤਰਾਅ-ਚੜ੍ਹਾਅ ਆ ਸਕਦਾ ਹੈ, ਜਿਸ ਨਾਲ ਸ਼ੂਗਰ ਦਾ ਖ਼ਤਰਾ ਵਧ ਜਾਂਦਾ ਹੈ।
ਰਾਤ ਦੇ ਖਾਣੇ ਦਾ ਸਹੀ ਸਮਾਂ
ਰਾਤ ਦਾ ਖਾਣਾ ਸੌਣ ਤੋਂ ਘੱਟੋ-ਘੱਟ 2-3 ਘੰਟੇ ਪਹਿਲਾਂ ਖਾਣਾ ਚਾਹੀਦਾ ਹੈ। ਯਾਨੀ ਜੇਕਰ ਤੁਸੀਂ ਰਾਤ 10 ਵਜੇ ਸੌਂਦੇ ਹੋ ਤਾਂ ਤੁਹਾਨੂੰ 7 ਵਜੇ ਤੱਕ ਡਿਨਰ ਕਰ ਲੈਣਾ ਚਾਹੀਦਾ ਹੈ। ਇਹ ਸਮਾਂ ਤੁਹਾਡੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਥੋੜ੍ਹਾ ਬਦਲ ਸਕਦਾ ਹੈ।
ਰਾਤ ਦੇ ਖਾਣੇ 'ਚ ਕੀ ਖਾਣਾ ਚਾਹੀਦਾ ਹੈ?
ਹਲਕਾ ਖਾਣਾ
ਰਾਤ ਦੇ ਖਾਣੇ ਵਿੱਚ ਹਲਕਾ ਭੋਜਨ ਜਿਵੇਂ ਦਾਲਾਂ, ਚੌਲ, ਸਲਾਦ, ਸਬਜ਼ੀਆਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
ਤਲੀਆਂ ਚੀਜ਼ਾਂ ਨਾ ਖਾਓ
ਤਲੀਆਂ ਚੀਜ਼ਾਂ, ਜੰਕ ਫੂਡ, ਮਠਿਆਈਆਂ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਫਾਈਬਰ ਨਾਲ ਭਰਪੂਰ ਭੋਜਨ
ਫਾਈਬਰ ਨਾਲ ਭਰਪੂਰ ਭੋਜਨ ਪਾਚਨ ਲਈ ਚੰਗਾ ਹੁੰਦਾ ਹੈ।
ਪਾਣੀ ਪੀਓ
ਰਾਤ ਦੇ ਖਾਣੇ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਪਾਣੀ ਪੀਓ।
ਠੰਡ 'ਚ ਇਮਿਊਨਿਟੀ ਵਧਾਉਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY