ਹੈਲਥ ਡੈਸਕ- ਕੀ ਤੁਹਾਨੂੰ ਵੀ ਅਚਾਨਕ ਇਹ ਮਹਿਸੂਸ ਹੁੰਦਾ ਹੈ ਕਿ ਠੰਡ ਦੇ ਦਿਨਾਂ 'ਚ ਬੈਠੇ-ਬੈਠੇ ਤੁਹਾਡੇ ਹੱਥ-ਪੈਰ ਸੁੰਨ ਹੋ ਗਏ ਹਨ ਜਾਂ ਝਰਨਾਹਟ ਮਹਿਸੂਸ ਹੁੰਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਕਿਸੇ ਹਿੱਸੇ 'ਚ ਬਲੱਡ ਸਰਕੂਲੇਸ਼ਨ ਘੱਟ ਜਾਂਦਾ ਹੈ ਜਾਂ ਨਾੜਾਂ 'ਤੇ ਦਬਾਅ ਪੈਂਦਾ ਹੈ। ਹਾਲਾਂਕਿ ਇਹ ਇਕ ਤੋਂ ਦੋ ਮਿੰਟ ਤਕ ਰਹਿੰਦਾ ਹੈ ਪਰ ਜੇਕਰ ਤੁਹਾਨੂੰ ਇਹ ਸਮੱਸਿਆ ਵਾਰ-ਵਾਰ ਹੋ ਰਹੀ ਹੈ ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਤੁਹਾਨੂੰ ਕੁਝ ਘਰੇਲੂ ਉਪਾਵਾਂ ਦੀ ਮਦਦ ਨਾਲ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਸੁੰਨ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਨਗੇ। ਆਓ ਜਾਣਦੇ ਹਾਂ ਵਿਸਥਾਰ ਨਾਲ-
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਕੀ ਹੁੰਦਾ ਹੈ ਸੁੰਨਾਪਣ
ਜਦੋਂ ਬਹੁਤ ਸਾਰੇ ਅੰਗਾਂ ਤੱਕ ਠੀਕ ਢੰਗ ਨਾਲ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ ਜਾਂ ਬਲੱਡ ਸਰਕੂਲੇਸ਼ਨ ਠੀਕ ਢੰਗ ਨਾਲ ਨਹੀਂ ਹੁੰਦਾ ਤਾਂ ਝਰਨਾਹਟ ਜਾਂ ਸੁੰਨੇਪਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ, ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ, ਬ੍ਰੇਨ ਟਿਊਮਰ, ਥਾਇਰਾਈਡ ਤੇ ਸ਼ੂਗਰ ਦੇ ਮਰੀਜ਼ਾਂ ਵੀ ਅਕਸਰ ਇਹ ਸਮੱਸਿਆ ਹੁੰਦੀ ਰਹਿੰਦੀ ਹੈ।
ਗਰਮ ਤੇਲ ਨਾਲ ਮਾਲਿਸ਼ ਕਰੋ
ਜੇਕਰ ਤੁਹਾਨੂੰ ਹੱਥ-ਪੈਰ ਸੁੰਨ ਹੋਣ ਦੀ ਸਮੱਸਿਆ ਹੈ ਤਾਂ ਸਰ੍ਹੋਂ ਦੇ ਕੋਸੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਕਾਰਨ ਸਾਡੇ ਸਰੀਰ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਹੁੰਦਾ ਹੈ। ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਸਰ੍ਹੋਂ ਤੋਂ ਇਲਾਵਾ ਤੁਸੀਂ ਮਾਲਿਸ਼ ਲਈ ਨਾਰੀਅਲ ਤੇਲ ਵੀ ਚੁਣ ਸਕਦੇ ਹੋ। ਮਸਾਜ ਉੱਪਰ ਤੋਂ ਹੇਠਾਂ ਵੱਲ ਹੀ ਹੋਣੀ ਚਾਹੀਦੀ ਹੈ।
ਗਰਮ ਪਾਣੀ ਨਾਲ ਕਰੋ ਸਿਕਾਈ
ਸੁੰਨਪਣ ਦੀ ਸਮੱਸਿਆ ਦੂਰ ਕਰਨ 'ਚ ਗਰਮ ਪਾਣੀ ਮਦਦਗਾਰ ਮੰਨਿਆ ਜਾਂਦਾ ਹੈ। ਕੋਸੇ ਪਾਣੀ ਨਾਲ ਸਿਕਾਈ ਕਰਨ 'ਤੇ ਦਰਦ ਘਟਦਾ ਹੈ। ਇਕ ਸਾਫ਼ ਕੱਪੜੇ ਨੂੰ ਗਰਮ ਪਾਣੀ 'ਚ ਭਿਓ ਕੇ ਨਿਚੋੜ ਲਓ। ਇਸ ਨੂੰ 5-10 ਮਿੰਟਾਂ ਲਈ ਜਾਂ ਜਦੋਂ ਤਕ ਇਹ ਗਰਮ ਰਹੇ, ਸੁੰਨਪਣ ਵਾਲੀ ਜਗ੍ਹਾ ਰੱਖੋ। ਇਹ ਨਸਾਂ ਨੂੰ ਆਰਾਮ ਦਿੰਦਾ ਹੈ ਤੇ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ।
ਇਹ ਵੀ ਪੜ੍ਹੋ- ਘਰ 'ਚ ਇੰਝ ਬਣਾਓ ਅਲਸੀ ਦੀਆਂ ਪਿੰਨੀਆਂ ਤੇ ਜਾਣ ਲਓ ਇਸ ਨੂੰ ਖਾਣ ਦੇ ਫਾਇਦੇ
ਹਲਦੀ ਵਾਲਾ ਦੁੱਧ ਅਸਰਦਾਰ
ਸਰੀਰ 'ਚ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ ਲਈ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਇਹ ਸੁੰਨਪਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਲਦੀ ਦੇ ਨਾਲ ਮਿਲਾਇਆ ਦੁੱਧ ਵੀ ਛੂਤ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ।
ਇਹ ਵੀ ਪੜ੍ਹੋ-ਹਨੀ ਸਿੰਘ ਨੇ ਵਿੰਨਿਆ ਬਾਦਸ਼ਾਹ 'ਤੇ ਨਿਸ਼ਾਨਾ, ਆਖੀ ਵੱਡੀ ਗੱਲ
ਯੋਗ ਤੇ ਸਟ੍ਰੈਚਿੰਗ
ਯੋਗ ਤੇ ਹਲਕੀ ਕਸਰਤ ਸਰੀਰ 'ਚ ਖੂਨ ਸੰਚਾਰ ਨੂੰ ਸੁਧਾਰਦੀ ਹੈ ਜਿਸ ਨਾਲ ਸੁੰਨਾਪਣ ਦੂਰ ਹੁੰਦਾ ਹੈ। ਤੁਹਾਨੂੰ ਰੋਜ਼ਾਨਾ ਹਲਕੀ ਸਟ੍ਰੈਚਿੰਗ ਵਾਲੀ ਕਸਰਤ ਕਰਨੀ ਚਾਹੀਦੀ ਹੈ। ਤਾੜ ਆਸਣ, ਭੁਜੰਗ ਆਸਣ ਤੇ ਬਾਲ ਆਸਣ ਵਰਗੇ ਯੋਗ ਆਸਣ ਵੀ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਸਕਦੇ ਹਨ। ਇਸ ਦੇ ਨਿਯਮਤ ਅਭਿਆਸ ਨਾਲ ਮਾਸਪੇਸ਼ੀਆਂ ਦਾ ਖਿਚਾਅ ਘੱਟ ਹੁੰਦਾ ਹੈ ਅਤੇ ਨਸਾਂ ਨੂੰ ਵੀ ਰਾਹਤ ਮਿਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਦੀ ਦੇ ਮੌਸਮ 'ਚ ਕਿਡਨੀ ਰਹੇਗੀ ਸਿਹਤਮੰਦ, ਖਾਓ ਇਹ ਚੀਜ਼ਾਂ
NEXT STORY