ਨਵੀਂ ਦਿੱਲੀ- ਥਾਇਰਾਇਡ, ਕੈਂਸਰ ਵਰਗੀਆਂ ਵੱਡੀਆਂ ਸਮੱਸਿਆਵਾਂ ਵਿਚਾਲੇ ਯੂਰਿਕ ਐਸਿਡ ਵੀ ਸਭ ਤੋਂ ਵੱਧ ਸੁਣਨ ਵਾਲੀ ਸਮੱਸਿਆ ਬਣ ਗਈ ਹੈ। ਉਸ ਦੀ ਚਪੇਟ 'ਚ ਔਰਤਾਂ ਵੀ ਹਨ ਅਤੇ ਮਰਦ ਵੀ। ਯੂਰਿਕ ਐਸਿਡ ਦੀ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿਡਨੀ ਯੂਰਿਕ ਐਸਿਡ ਨੂੰ ਚੰਗੀ ਤਰ੍ਹਾਂ ਫਿਲਟਰ ਕਰਕੇ ਯੂਰਿਨ ਰਸਤੇ ਬਾਹਰ ਨਹੀਂ ਕਰ ਪਾਉਂਦੇ ਅਤੇ ਇਹ ਕ੍ਰਿਸਟਲ ਦੇ ਰੂਪ 'ਚ ਜੋੜਾਂ 'ਚ ਜਮ੍ਹਾ ਹੋਣ ਲੱਗਦਾ ਹੈ। ਇਸ ਕਾਰਨ ਜੋੜਾਂ 'ਚ ਦਰਦ ਅਤੇ ਪੈਰਾਂ ਵਿੱਚ ਸੋਜ ਦਿਖਾਈ ਦੇਣ ਲੱਗਦੀ ਹੈ। ਜੇਕਰ ਇਸ 'ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਗਾਊਟ ਭਾਵ ਗਠੀਆ ਬਣ ਜਾਂਦਾ ਹੈ।
ਖਰਾਬ ਲਾਈਫ ਸਟਾਈਲ ਨਾਲ ਯੂਰਿਕ ਐਸਿਡ ਦਾ ਕੁਨੈਕਸ਼ਨ
ਯੂਰਿਕ ਐਸਿਡ ਵਧਣ ਦਾ ਸਿੱਧਾ ਸਬੰਧ ਤੁਹਾਡੇ ਖਰਾਬ ਲਾਈਫ ਸਟਾਈਲ ਨਾਲ ਹੈ।ਤੁਸੀਂ ਖਾਣ-ਪੀਣ 'ਚ ਬਹੁਤ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ ਜਦਕਿ ਬਾਕੀ ਤੱਤਾਂ ਦੀ ਘਾਟ ਹੋ ਰਹੀ ਹੈ ਤਾਂ ਸਰੀਰ 'ਚ ਇਸ ਦਾ ਪੱਧਰ ਗੜਬੜਾ ਜਾਂਦਾ ਹੈ। ਜੰਕ ਫੂਡ ਖਾਣ ਦੀ ਆਦਤ, ਘੰਟਿਆਂ ਬੱਧੀ ਇਕ ਹੀ ਪੋਜੀਸ਼ਨ 'ਚ ਬੈਠਣਾ, ਘੱਟ ਪਾਣੀ ਪੀਣਾ, ਸਰੀਰਕ ਗਤੀਵਿਧੀ ਨਾ ਕਰਨਾ ਇਹ ਇਹ ਸਭ ਗੈਰ-ਸਿਹਤਮੰਦ ਚੀਜ਼ਾਂ ਹਨ ਜੋ ਇਸ ਬਿਮਾਰੀ ਨੂੰ ਵਧਾਉਂਦੀਆਂ ਹਨ। ਇਸ ਤੋਂ ਇਲਾਵਾ ਯੂਰਿਕ ਐਸਿਡ ਵਧਣ ਕਾਰਨ ਹੇਠ ਲਿਖੇ ਹਨ-
* ਲੋਅ ਮੈਟਾਬੋਲੀਜ਼ਮ
* ਕਮਜ਼ੋਰ ਗਟ ਹੈਲਥ
* ਲੋਅ ਫੈਟ ਵਾਲੇ ਭੋਜਨ ਦਾ ਸੇਵਨ ਕਰਨਾ
* ਰਾਤ ਨੂੰ ਭਾਰੀ ਭੋਜਨ ਖਾਣਾ
* ਲੀਵਰ ਕਮਜ਼ੋਰ ਹੋਣਾ
* ਬਹੁਤ ਜ਼ਿਆਦਾ ਨਾਨ-ਵੈਜ ਖਾਣਾ।
ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਘਰੇਲੂ ਨੁਸਖ਼ੇ
* ਮਾਹਰਾਂ ਮੁਤਾਬਕ ਯੂਰਿਕ ਐਸਿਡ ਦੇ ਪੱਧਰ ਨੂੰ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਕੰਟਰੋਲ ਕਰ ਸਕਦੇ ਹੋ। ਇਸ ਦੇ ਲਈ ਗਿਲੋਅ ਦੇ ਪੱਤਿਆਂ ਦੀ ਵਰਤੋਂ ਕਰੋ। ਇਸ ਨਾਲ ਨਾ ਤਾਂ ਤੁਹਾਨੂੰ ਦਵਾਈ ਲੈਣ ਦੀ ਲੋੜ ਪਵੇਗੀ ਅਤੇ ਨਾ ਹੀ ਤੁਹਾਨੂੰ ਯੂਰਿਕ ਐਸਿਡ ਵਧਣ ਦੀ ਸਮੱਸਿਆ ਹੋਵੇਗੀ। ਤੁਸੀਂ ਗਿਲੋਅ ਦੇ ਪਾਣੀ ਨੂੰ ਉਬਾਲ ਕੇ ਪੀ ਸਕਦੇ ਹੋ।
* ਗਿਲੋਅ ਤੋਂ ਇਲਾਵਾ ਇਕ ਸੁੱਕਾ ਮੇਵਾ ਵੀ ਇਸ ਨੂੰ ਕਾਬੂ 'ਚ ਰੱਖੇਗਾ। ਅਖਰੋਟ ਦਾ ਸੇਵਨ ਕਰੋ। ਅਖਰੋਟ ਓਮੇਗਾ-3 ਭਰਪੂਰ ਹੁੰਦਾ ਹੈ। ਇਸ 'ਚ ਐਂਟੀ-ਇੰਫਲੇਮੇਟਰੀ ਗੁਣਾਂ ਦੇ ਨਾਲ-ਨਾਲ ਵਿਟਾਮਿਨ ਬੀ6, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ। ਅਖਰੋਟ 'ਚ ਹੈਲਦੀ ਪ੍ਰੋਟੀਨ ਭਰਪੂਰ ਹੁੰਦਾ ਹੈ ਜੋ ਗੋਡਿਆਂ 'ਚ ਇਕੱਠੇ ਹੋਏ ਯੂਰਿਕ ਐਸਿਡ ਦੇ ਕ੍ਰਿਸਟਲ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ, ਇਸ ਲਈ ਅਖਰੋਟ ਨੂੰ ਖੁਰਾਕ 'ਚ 'ਚ ਜ਼ਰੂਰ ਸ਼ਾਮਲ ਕਰੋ।
* ਦਿਨ ਦੇ 2 ਤੋਂ 3 ਅਖਰੋਟ ਖਾਣ ਨਾਲ ਤੁਹਾਨੂੰ ਫਾਇਦਾ ਹੋਵੇਗਾ। ਤੁਸੀਂ ਇਸ ਨੂੰ ਸਲਾਦ, ਸਮੂਦੀ ਅਤੇ ਸ਼ੇਕ 'ਚ ਮਿਲਾ ਕੇ ਸੇਵਨ ਕਰ ਸਕਦੇ ਹੋ। ਜੇਕਰ ਅਖਰੋਟ ਦੀ ਤਾਸੀਰ ਗਰਮ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਪਾਣੀ 'ਚ ਭਿਓ ਕੇ ਖਾ ਸਕਦੇ ਹੋ। ਇਸ ਨਾਲ ਯੂਰਿਕ ਐਸਿਡ ਤਾਂ ਘੱਟ ਹੋਵੇਗਾ ਹੀ ਨਾਲ ਹੀ ਦਿਲ ਅਤੇ ਦਿਮਾਗ ਦੋਹਾਂ ਲਈ ਫਾਇਦੇਮੰਦ ਹੈ। ਇਹ ਤਣਾਅ ਨੂੰ ਘਟਾਉਂਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।
* ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਲਾਈਫਸਟਾਈਲ ਨੂੰ ਹੈਲਦੀ ਬਣਾਈ ਰੱਖੋ
* 30 ਤੋਂ 45 ਮਿੰਟ ਤੱਕ ਹਲਕੀ ਕਸਰਤ ਕਰੋ।
* ਹਾਈ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਰਾਜਮਾਹ, ਮਟਰ, ਛੋਲੇ ਅਤੇ ਛਿਲਕੇ ਵਾਲੀਆਂ ਦਾਲਾਂ ਦਾ ਸੇਵਨ ਰਾਤ ਦੇ ਖਾਣੇ 'ਚ ਨਾ ਕਰੋ।
* ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ, ਨਿੰਬੂ ਦੇ ਸਿਹਤਮੰਦ ਰਸ ਦਾ ਸੇਵਨ ਕਰੋ।
* ਸੂਰਜ ਡੁੱਬਣ ਤੋਂ ਬਾਅਦ ਰਾਤ ਦਾ ਖਾਣਾ ਜਲਦੀ ਖਾਓ। ਤੁਸੀਂ ਇਸ ਨੂੰ ਸ਼ਾਮ 8 ਵਜੇ ਤੱਕ ਪੂਰਾ ਕਰੋ।
* ਵਿਟਾਮਿਨ ਸੀ ਭਰਪੂਰ ਮਾਤਰਾ 'ਚ ਖੱਟੇ ਫਲ ਜਿਵੇਂ ਜਾਮੁਣ, ਸੰਤਰਾ, ਨਿੰਬੂ, ਔਲੇ ਆਦਿ ਖਾਓ।
* 8 ਤੋਂ 10 ਗਲਾਸ ਭਰਪੂਰ ਪਾਣੀ ਪੀਓ।
* 8 ਘੰਟੇ ਦੀ ਨੀਂਦ ਲਓ।
* ਮੈਟਾਬੋਲਿਕ ਰੇਟ ਵਧਾਓ.
* ਤਣਾਅ ਲੈਣ ਤੋਂ ਬਚੋ। ਯੋਗਾ ਅਤੇ ਮੈਡੀਟੇਸ਼ਨ ਦਾ ਸਹਾਰਾ ਲਓ।
* ਸ਼ਰਾਬ ਦਾ ਸੇਵਨ ਨਾ ਕਰੋ। ਜ਼ਿਆਦਾ ਮਾਸਾਹਾਰੀ ਮੀਟ ਜਿਵੇਂ ਰੈੱਡ ਮੀਟ ਖਾਣ ਤੋਂ ਪਰਹੇਜ਼ ਕਰੋ।
ਯਾਦ ਰੱਖੋ ਕਿ ਇਹ ਬਿਮਾਰੀ ਲਾਈਫਸਟਾਈਲ ਨਾਲ ਵੀ ਜੁੜੀ ਹੈ ਜਦੋਂ ਤੱਕ ਤੁਸੀਂ ਸਿਹਤਮੰਦ ਲਾਈਫਸਟਾਈਲ ਨਹੀਂ ਅਪਣਾਓਗੇ ਦਵਾਈ ਵੀ ਅਸਰ ਨਹੀਂ ਦਿਖਾਏਗੀ।
ਜੇਕਰ ਕਰਦੇ ਹੋ ਲੂਣ ਦਾ ਜ਼ਿਆਦਾ ਸੇਵਨ ਤਾਂ ਹੋ ਜਾਵੋ ਸਾਵਧਾਨ, ਹੋ ਸਕਦੇ ਨੇ ਇਹ ਗੰਭੀਰ ਰੋਗ
NEXT STORY