ਨਵੀਂ ਦਿੱਲੀ—ਬਾਦਾਮ ਖਾਣਾ ਸਿਹਤ ਅਤੇ ਦਿਮਾਗ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਪ੍ਰੋਟੀਨ ਮਿਨਰਲਸ, ਵਿਟਾਮਿਨ ਏ, ਬੀ ਅਤੇ ਈ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਜੇਕਰ ਕਿਸੇ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤਾਂ ਉਸ ਲਈ ਬਾਦਾਮ ਖਾਣਾ ਚੰਗਾ ਹੈ, ਇਹ ਸਰੀਰਕ ਸ਼ਕਤੀ ਪ੍ਰਦਾਨ ਕਰਦਾ ਹੈ। ਲੋਕ ਬਾਦਾਮ ਨੂੰ ਕਈ ਤਰੀਕਿਆਂ ਨਾਲ ਵਰਤੋਂ ਵਿਚ ਲਿਆਉਂਦੇ ਹਨ। ਸਿਰਫ ਬਾਦਾਮ ਹੀ ਨਹੀਂ, ਬਾਦਾਮ ਦਾ ਤੇਲ ਵੀ ਸਿਹਤ, ਬਿਊਟੀ ਅਤੇ ਵਾਲਾਂ ਲਈ ਵੀ ਲਾਭਦਾਇਕ ਹੁੰਦਾ ਹੈ।
ਇਹ ਤੇਲ ਨੈਚੁਰਲ ਮੁਆਇਸਚੁਰਾਈਜ਼ਰ ਤੇ ਮੇਕਅਪ ਰਿਮੂਵਰ ਦਾ ਵੀ ਕੰਮ ਕਰਦਾ ਹੈ। ਉਥੇ ਸਕਿਨ ਨਾਲ ਜੁੜੀਆਂ ਮੁਸ਼ਕਿਲਾਂ ਜਿਵੇਂ ਝੁਰੜੀਆਂ, ਪਿੰਪਲ ਅਤੇ ਮੁਹਾਸਿਆਂ ਲਈ ਬਾਦਾਮ ਦਾ ਤੇਲ ਬੇਹੱਦ ਕਾਰਗਰ ਹੈ।
1.ਵੱਧਦੀ ਉਮਰ ਕਾਰਨ ਸਕਿਨ ਢਿੱਲੀ ਪੈਣ ਲੱਗਦੀ ਹੈ। ਰੁੱਖੀ ਅਤੇ ਬੇਜਾਨ ਸਕਿਨ 'ਤੇ ਰੋਜ਼ਾਨਾ ਬਾਦਾਮ ਦਾ ਤੇਲ ਲਗਾਓ। ਇਸ ਨਾਲ ਝੁਰੜੀਆਂ ਹੌਲੀ-ਹੌਲੀ ਘੱਟ ਹੋ ਜਾਣਗੀਆਂ।
2. ਮੇਕਅਪ ਨੂੰ ਲਾਹੁਣ ਲਈ ਬਾਦਾਮ ਦਾ ਤੇਲ ਸਭ ਤੋਂ ਚੰਗਾ ਨੈਚੁਰਲ ਰਿਮੂਵਰ ਹੈ। ਮੇਕਅਪ ਕਾਰਨ ਹੋਣ ਵਾਲੇ ਮੁਹਾਸਿਆਂ ਨੂੰ ਦੂਰ ਕਰਨ ਲਈ ਵੀ ਇਹ ਤੇਲ ਬੇਹੱਦ ਕਾਰਗਰ ਹੈ।
3. ਹੈਲਦੀ ਅਤੇ ਗਲੋਇੰਗ ਸਕਿਨ ਪਾਉਣ ਲਈ ਬਾਦਾਮ ਦਾ ਤੇਲ ਇਸਤੇਮਾਲ ਕਰਨ ਨਾਲ ਫਾਇਦਾ ਮਿਲਦਾ ਹੈ। ਰਾਤ ਨੂੰ ਮੂੰਹ ਧੋ ਕੇ 2-3 ਬੂੰਦਾਂ ਬਾਦਾਮ ਦਾ ਤੇਲ ਲਗਾਓ। ਤੁਸੀਂ ਚਾਹੋ ਤਾਂ ਹੱਥ-ਪੈਰ ਦੀ ਖੁਸ਼ਕ ਸਕਿਨ 'ਤੇ ਇਸ ਦਾ ਇਸਤੇਮਾਲ ਕਰ ਸਕਦੇ ਹੋ।
4. ਪੈਰਾਂ ਦੀਆਂ ਫਟੀਆਂ ਅੱਡੀਆਂ ਨੂੰ ਭਰਨ ਲਈ ਵੀ ਬਾਦਾਮ ਦਾ ਤੇਲ ਫਾਇਦੇਮੰਦ ਹੈ। ਰੋਜ਼ਾਨਾ ਪੈਰਾਂ 'ਤੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਪੈਰ ਸਾਫਟ ਹੋ ਜਾਣਗੇ।
5. ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਰੋਜ਼ਾਨਾ ਬਾਦਾਮ ਦੇ ਤੇਲ ਦਾ ਇਸਤੇਮਾਲ ਕਰੋ। ਕੁਝ ਦਿਨਾਂ 'ਚ ਕਾਲੇ ਘੇਰੇ ਗਾਇਬ ਹੋ ਜਾਣਗੇ।
-ਵਾਲਾਂ ਦੀ ਮਜ਼ਬੂਤੀ
ਚਮੜੀ ਦੇ ਇਲਾਵਾ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਬਾਦਾਮ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ।
1. ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਹਫਤੇ 'ਚ 2 ਵਾਰ ਵਾਲਾਂ ਦੀਆਂ ਜੜ੍ਹਾਂ 'ਤੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਵਾਲ ਮਜ਼ਬੂਤ ਵੀ ਹੋਣਗੇ ਤੇ ਲੰਬੇ ਵੀ।
2.ਦੋਮੂੰਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਬਾਦਾਮ, ਅਰੰਡੀ ਤੇ ਜੈਤੂਨ ਦੇ ਤੇਲ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਹਫਤੇ 'ਚ 2 ਵਾਰ ਵਾਲਾਂ 'ਤੇ ਲਾਓ।
3.ਵਾਲਾਂ 'ਚ ਡੈਂਡਰਫ ਹੈ ਤਾਂ ਬਾਦਾਮ ਦੇ ਤੇਲ 'ਚ ਆਂਵਲੇ ਦਾ ਪਾਊਡਰ ਮਿਕਸ ਕਰਕੇ ਵਾਲਾਂ 'ਤੇ 3 ਮਿੰਟ ਤੱਕ ਲਾਓ। ਇਸ ਦੇ ਬਾਅਦ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਵੋ।
-ਸਿਹਤ ਨਾਲ ਜੁੜੇ ਫਾਇਦੇ
1. ਰੋਜ਼ਾਨਾ ਰਾਤ ਨੂੰ 5 ਬਾਦਾਮ ਭਿਓਂ ਕੇ ਸਵੇਰੇ ਖਾਣ ਨਾਲ ਯਾਦ ਰੱਖਣ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿਚ 3-4 ਬੂੰਦਾਂ ਬਾਦਾਮ ਦੇ ਤੇਲ ਦੀਆਂ ਮਿਲਾ ਕੇ ਪੀਣ ਨਾਲ ਮੈਮੋਰੀ ਪਾਵਰ ਵੱਧਦੀ ਹੈ।
2. ਬਾਦਾਮ ਦੇ ਤੇਲ 'ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
3. ਸਰੀਰ ਵਿਚ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਬਾਦਾਮ ਦੇ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਮਸਲਸ ਮਜ਼ਬੂਤ ਹੁੰਦੇ ਹਨ ਅਤੇ ਦਰਦ ਤੋਂ ਆਰਾਮ ਮਿਲਦਾ ਹੈ।
4. ਕਬਜ਼ ਤੋਂ ਰਾਹਤ ਪਾਉਣ ਲਈ ਕੋਸੇ ਪਾਣੀ ਵਿਚ 1-2 ਬੂੰਦਾਂ ਬਾਦਾਮ ਦੇ ਤੇਲ ਦੀਆਂ ਮਿਲਾ ਕੇ ਦਿਨ ਵਿਚ 2 ਵਾਰ ਪੀਣ ਨਾਲ ਪੇਟ ਸਾਫ ਹੋ ਜਾਂਦਾ ਹੈ।
ਰੋਜ਼ਾਨਾ ਆਪਣੀ ਡਾਈਟ ਵਿਚ 2-3 ਬੂੰਦਾਂ ਬਾਦਾਮ ਦੇ ਤੇਲ ਦੀਆਂ ਸ਼ਾਮਿਲ ਕਰੋ। ਇਸ ਨਾਲ ਸਿਹਤ ਨਾਲ ਜੁੜੇ ਕਈ ਲਾਭ ਲਏ ਜਾ ਸਕਦੇ ਹਨ।
5. ਬਾਦਾਮ ਦੇ ਤੇਲ ਵਿਚ ਫੋਲਿਕ ਏਸਿਡ, ਪ੍ਰੋਟੀਨ ਅਤੇ ਪੋਟਾਸ਼ੀਅਮ ਵਰਗੇ ਹੋਰ ਵੀ ਤੱਤ ਪਾਏ ਜਾਂਦੇ ਹਨ, ਜੋ ਦਿਲ ਦੇ ਰੋਗਾਂ ਲਈ ਫਾਇਦੇਮੰਦ ਹੈ। ਇਹ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਲੈਵਲ ਨੂੰ ਠੀਕ ਰੱਖਦਾ ਹੈ।
6. ਰੋਜ਼ਾਨਾ ਬਾਦਾਮ ਦੇ ਤੇਲ ਦਾ ਸੇਵਨ ਕਰਨ ਨਾਲ ਰੋਗ ਰੋਕੂ ਸਮਰੱਥਾ ਮਜ਼ਬੂਤ ਹੁੰਦੀ ਹੈ। ਮੌਸਮ ਕਾਰਨ ਹੋਣ ਵਾਲੇ ਛੋਟੇ-ਮੋਟੇ ਇਨਫੈਕਸ਼ਨ ਤੋਂ ਇਹ ਤੇਲ ਬਚਾਅ ਕਰਦਾ ਹੈ।
ਕਈ ਰੋਗਾਂ ਨੂੰ ਦੂਰ ਕਰਦੀ ਹੈ ਮਸਾਲਾ ਚਾਹ
NEXT STORY