ਹੈਲਥ ਡੈਸਕ : ਅੱਜ ਕੱਲ੍ਹ ਵਾਲ ਝੜਨਾ ਇਕ ਆਮ ਸਮੱਸਿਆ ਹੋ ਗਈ ਹੈ। ਦਰਅਸਲ ਗਲਤ ਖਾਣ-ਪੀਣ ਅਤੇ ਅਤੇ ਵਧ ਰਹੇ ਪ੍ਰਦੂਸ਼ਣ, ਲੋੜ ਤੋਂ ਵੱਧ ਚਿੰਤਾ ਜਾਂ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਵਾਲ ਝੜਨ ਲੱਗ ਜਾਂਦੇ ਹਨ। ਕਈ ਵਾਰ ਘਟੀਆ ਕੁਆਲਿਟੀ ਦੇ ਹੇਅਰ ਪ੍ਰੋਡਕਟਸ ਵੀ ਵਾਲ ਝੜਨ ਦਾ ਕਾਰਨ ਬਣਦੇ ਹਨ। ਵਾਲ ਝੜਨ ਦੀ ਸਮੱਸਿਆ ਨਾਲ ਅੱਜ ਹਰ ਕੋਈ ਪ੍ਰੇਸ਼ਾਨ ਹੈ। ਆਓ ਤੁਹਾਨੂੰ ਦੱਸਦੇ ਹਾਂ ਕੁਝ ਆਸਾਨ ਟਿਪਸ ਜਿਨ੍ਹਾਂ ਨੂੰ ਰੋਜ਼ਾਨਾ ਲਾਈਫ ਸਟਾਈਲ ਦਾ ਹਿੱਸਾ ਬਣਾ ਕੇ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਮਾਈਲਡ (Mild) ਸ਼ੈਂਪੂ ਦੀ ਕਰੋ ਵਰਤੋਂ
ਵਾਲ ਧੋਣ ਵੇਲੇ ਹਮੇਸ਼ਾ ਮਾਈਲਡ (Mild)ਸ਼ੈਂਪੂ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਲਾਂ ਦੀ ਲੰਬਾਈ ਜਾਂ Volume ਮੁਤਾਬਕ ਸ਼ੈਂਪੂ ਲੈ ਕੇ ਉਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਫਿਰ ਵਾਲਾਂ 'ਤੇ ਲਗਾਉਣਾ ਚਾਹੀਦਾ ਹੈ।
ਪਿਆਜ਼ ਦਾ ਰਸ ਅਤੇ ਕਾਸਟਰ ਆਇਲ ਸੀਰਮ
2 ਚਮਚ ਪਿਆਜ਼ ਦਾ ਰਸ ਅਤੇ 1 ਚਮਚ ਕਾਸਟਰ ਆਇਲ (Castor Oil) ਨੂੰ ਮਿਲਾ ਕੇ ਸਕੈਲਪ 'ਤੇ ਲਗਾਓ। ਲਗਭਗ ਅੱਧੇ ਘੰਟੇ ਬਾਅਦ ਮਾਈਲਡ ਸ਼ੈਪੂ ਨਾਲ ਵਾਲ ਧੋਵੋ। 2-3 ਵਾਰ ਇਨ੍ਹਾਂ ਟਿਪਸ ਨੂੰ ਇਸਤੇਮਾਲ ਕਰਨ 'ਤੇ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ।
ਹੇਅਰ ਸਟਾਈਲਿੰਗ 'ਚ ਕਰੋ ਬਦਲਾਅ
ਲਗਾਤਾਰ ਹੇਅਰ ਸਟਾਈਲਿੰਗ, ਟਾਈਟ ਹੇਅਰ ਸਟਾਈਲ ਅਤੇ ਪ੍ਰੋਡਕਟ ਵਾਲਾਂ ਨੂੰ ਕਮਜ਼ੋਰ ਕਰ ਦਿੰਦੇ ਹਨ ਜਿਨ੍ਹਾਂ ਨਾਲ ਵਾਲ ਝੜਨਾ ਸ਼ੁਰੂ ਹੋ ਜਾਂਦੇ ਹਨ। । ਲਗਾਤਾਰ ਇਕ ਹਫਤੇ ਤੱਕ ਕੋਈ ਵੀ ਹੇਅਰ ਜੈਲ, ਹੇਅਰ ਸਪ੍ਰੇਅ ਜਾਂ ਹੀਟ ਟੂਲ ਦੀ ਵਰਤੋਂ ਨਾ ਕਰੋ। ਵਾਲਾਂ ਨੂੰ ਖੁੱਲ੍ਹਾ ਅਤੇ ਨੈਚੂਰਲ ਰੱਖੋ।
ਹੇਅਰ ਮਾਸਕ ਦੀ ਕਰੋ ਵਰਤੋਂ
ਵਾਲਾਂ ਨੂੰ ਸ਼ੈਂਪੂ ਕਰਨ ਤੋਂ ਬਾਅਦ ਹੇਅਰ ਕੰਡੀਸ਼ਨਰ ਜਾਂ ਮਾਸਕ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲਾਂ ਦੇ ਖੁੱਲ੍ਹੇ ਰੋਮ ਬੰਦ ਹੋ ਜਾਂਦੇ ਹਨ ਅਤੇ ਧੂੜ-ਮਿੱਟੀ, ਪ੍ਰਦੂਸ਼ਣ ਤੋਂ ਵਾਲਾਂ ਦਾ ਬਚਾਅ ਰਹਿੰਦਾ ਹੈ।
ਵਾਲਾਂ ਦੀ ਮਸਾਜ ਹੈ ਜ਼ਰੂਰੀ
ਸਰੀਰ ਨੂੰ ਪੋਸ਼ਣ ਵਾਂਗ ਵਾਲਾਂ ਨੂੰ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ। ਹਫਤੇ 'ਚ ਇਕ ਵਾਰ ਜੈਤੂਨ ਤੇਲ, ਨਾਰੀਅਲ ਤੇਲ ਨਾਲ ਸਿਰ ਦੀ ਮਸਾਜ ਕਰਨੀ ਜ਼ਰੂਰੀ ਹੈ। ਇਸ ਨਾਲ ਸਕੈਲਪ 'ਚ ਖੂਨ ਦੇ ਸੰਚਾਰ ਤੇਜ਼ੀ ਨਾਲ ਵਧਦਾ ਹੈ ਅਤੇ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੁਖ਼ਾਰ ਤੇ ਦਰਦ 'ਚ ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਇਹ ਦਵਾਈ! ਹੋ ਗਈ Ban, ਲਿਵਰ ਲਈ ਸਿੱਧਾ ਖ਼ਤਰਾ
NEXT STORY